ਨਾਈਜੀਰੀਆ : ਬੰਦੂਕਧਾਰੀਆਂ ਦੇ ਹਮਲੇ 'ਚ 7 ਲੋਕਾਂ ਦੀ ਮੌਤ ਤੇ 7 ਹੋਰ ਜ਼ਖਮੀ
Thursday, Nov 04, 2021 - 03:33 PM (IST)
ਲਾਗੋਸ (ਯੂ.ਐੱਨ.ਆਈ.): ਉੱਤਰ-ਪੂਰਬੀ ਨਾਈਜੀਰੀਆ ਵਿਚ ਬੰਦੂਕਧਾਰੀਆਂ ਦੇ ਇਕ ਸਮੂਹ ਨੇ ਅਦਾਮਾਵਾ ਦੇ ਇਕ ਪਿੰਡ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸੱਤ ਪਿੰਡ ਵਾਸੀਆਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਸਥਾਨਕ ਪੁਲਸ ਨੇ ਇਹ ਜਾਣਕਾਰੀ ਦਿੱਤੀ।
ਰਾਜਧਾਨੀ ਯੋਲਾ 'ਚ ਅਦਮਾਵਾ ਪੁਲਸ ਦੇ ਬੁਲਾਰੇ ਸੁਲੇਮਾਨ ਨਿਗੁਰੋਜੇ ਨੇ ਦੱਸਿਆ ਕਿ ਬੁੱਧਵਾਰ ਰਾਤ ਸਥਾਨਕ ਸਮੇਂ ਮੁਤਾਬਕ ਕਰੀਬ 2 ਵਜੇ ਕੁਝ ਬੰਦੂਕਧਾਰੀਆਂ ਨੇ ਨੇਗਾ ਪਿੰਡ 'ਤੇ ਹਮਲਾ ਕੀਤਾ ਅਤੇ ਬੇਕਸੂਰ ਪਿੰਡ ਵਾਸੀਆਂ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਗੋਲੀਬਾਰੀ ਵਿੱਚ 7 ਪਿੰਡ ਵਾਸੀਆਂ ਦੀ ਮੌਤ ਹੋ ਗਈ ਅਤੇ ਇੰਨੇ ਹੀ ਜ਼ਖਮੀ ਹੋ ਗਏ।
ਪੜ੍ਹੋ ਇਹ ਅਹਿਮ ਖਬਰ - ਤੇਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਕਾਬੁਲ ਦੇ ਲੋਕ ਕਰ ਰਹੇ 'ਸਾਈਕਲਾਂ' ਦੀ ਵਰਤੋਂ
ਨਿਗੂਰੋਜੇ ਨੇ ਦੱਸਿਆ ਕਿ ਐਫਆਈਆਰ ਮੁਤਾਬਕ ਹਮਲਾਵਰਾਂ ਨੇ ਪਿੰਡ ’ਤੇ ਉਸ ਵੇਲੇ ਹਮਲਾ ਕੀਤਾ ਜਦੋਂ ਕਿਸਾਨ ਸੁੱਤੇ ਪਏ ਸਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਹਮਲਾਵਰਾਂ ਨੂੰ ਫੜਨ ਲਈ ਇਲਾਕੇ 'ਚ ਵਿਸ਼ੇਸ਼ ਦਸਤੇ ਤਾਇਨਾਤ ਕੀਤੇ ਹਨ, ਜਦਕਿ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪਿਛਲੇ ਕੁਝ ਮਹੀਨਿਆਂ 'ਚ ਨਾਈਜੀਰੀਆ 'ਚ ਅਜਿਹੇ ਕਈ ਹਮਲੇ ਹੋ ਚੁੱਕੇ ਹਨ, ਜਿਸ ਵਿੱਚ ਲੋਕ ਮਾਰੇ ਗਏ ਜਾਂ ਅਗਵਾ ਕੀਤੇ ਗਏ।
ਨੋਟ- ਨਾਈਜੀਰੀਆ ਵਿਚ ਗੋਲੀਬਾਰੀ ਦੌਰਾਨ ਬੇਕਸੂਰ ਲੋਕਾਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।