ਪਾਕਿਸਤਾਨ ''ਚ ਸੜਕ ਹਾਦਸੇ ''ਚ ਸੱਤ ਦੀ ਮੌਤ

Saturday, Oct 02, 2021 - 08:46 PM (IST)

ਪਾਕਿਸਤਾਨ ''ਚ ਸੜਕ ਹਾਦਸੇ ''ਚ ਸੱਤ ਦੀ ਮੌਤ

ਇਸਲਾਮਬਾਦ-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਨੇੜੇ ਇਕ ਕਾਰ ਨਦੀ 'ਚ ਜਾ ਡਿੱਗੀ ਜਿਸ ਨਾਲ ਉਸ 'ਚ ਸਵਾਰ ਇਕ ਪਰਿਵਾਰ ਦੇ ਘਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਦੁਰਘਟਨਾ ਇਸਲਾਮਾਬਦ ਦੇ ਉਪ ਨਗਰ ਇਲਾਕੇ 'ਚ ਸ਼ੁੱਕਰਵਾਰ ਰਾਤ ਨੂੰ ਹੋਈ ਜਦ ਇਕ ਕਾਰ 'ਚ ਚਾਰ ਮਹਿਲਾਵਾਂ, ਦੋ ਬੱਚੇ ਅਤੇ ਇਕ ਵਿਅਕਤੀ ਨੇੜੇ ਇਕ ਪਿੰਡ 'ਚ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ।

ਇਹ ਵੀ ਪੜ੍ਹੋ : ਰਣਦੀਪ ਸੁਰਜੇਵਾਲਾ ਦੇ ਬਿਆਨ 'ਤੇ ਕੈਪਟਨ ਦਾ ਮੋੜਵਾਂ ਜਵਾਬ, ਕਿਹਾ-ਝੂਠ ਬੋਲ ਰਹੇ ਹਨ ਸੁਰਜੇਵਾਲਾ

ਪੁਲਸ ਨੇ ਦੱਸਿਆ ਕਿ ਕਾਰ ਚਾਲਕ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਸੀ ਜਿਸ ਤੋਂ ਬਾਅਦ ਕਾਰ ਸੜਕ ਤੋਂ ਤਿਲਕ ਕੇ ਪੁੱਲ ਦੀ ਬਾੜ ਨਾਲ ਜਾ ਟਕਰਾਈ ਅਤੇ ਨਦੀ 'ਚ ਜਾ ਡਿੱਗੀ। ਕਾਰ ਡੁੱਬ ਗਈ ਅਤੇ ਸਵੇਰੇ ਪਾਣੀ ਦਾ ਪੱਧਰ ਘੱਟ ਹੋਣ 'ਤੇ ਦਿਖਾਈ ਦਿੱਤੀ। ਬਚਾਅ ਦਲ ਅਤੇ ਪੁਲਸ ਘਟਨਾ ਸਥਾਨ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ : ਅਮਰੀਕਾ : ਜਸਟਿਸ ਬ੍ਰੇਟ ਕਵਨੌਗ ਨੂੰ ਹੋਇਆ ਕੋਰੋਨਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News