ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 7 ਲੋਕਾਂ ਦੀ ਦਰਦਨਾਕ ਮੌਤ, 4 ਜ਼ਖ਼ਮੀ

Saturday, May 20, 2023 - 11:31 AM (IST)

ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 7 ਲੋਕਾਂ ਦੀ ਦਰਦਨਾਕ ਮੌਤ, 4 ਜ਼ਖ਼ਮੀ

ਸਾਨ ਫਰਾਂਸਿਸਕੋ (ਵਾਰਤਾ)- ਅਮਰੀਕਾ ਦੇ ਓਰੇਗਨ ਸੂਬੇ 'ਚ ਇਕ ਟਰੱਕ ਦੇ ਯਾਤਰੀ ਵੈਨ ਨੂੰ ਟੱਕਰ ਮਾਰਨ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ। ਓਰੇਗਨ ਰਾਜ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਲੀਫੋਰਨੀਆ ਦਾ 52 ਸਾਲਾ ਟਰੱਕ ਡਰਾਈਵਰ ਲਿੰਕਨ ਕਲੇਟਨ ਸਮਿਥ ਵੀਰਵਾਰ ਦੁਪਹਿਰ ਨੂੰ ਇੱਕ ਟਰੱਕ ਚਲਾ ਰਿਹਾ ਸੀ, ਜਦੋਂ ਉਸਨੇ ਅਲਬਾਨੀ ਤੋਂ ਲਗਭਗ 16 ਕਿਲੋਮੀਟਰ ਉੱਤਰ ਵਿੱਚ ਇੰਟਰਸਟੇਟ-5 ਹਾਈਵੇ 'ਤੇ 11 ਲੋਕਾਂ ਨੂੰ ਲਿਜਾ ਰਹੀ ਇੱਕ ਯਾਤਰੀ ਵੈਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਵੈਨ 'ਚ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਸਾਬਕਾ ਪਤਨੀ ਨੇ ਏਲਨ ਮਸਕ ਨੂੰ ਕੀਤੀ ਸ਼ਿਕਾਇਤ, ਕਿਹਾ-ਓਹੀ ਹੋਇਆ ਜਿਸ ਦਾ ਡਰ ਸੀ

PunjabKesari

7ਵੇਂ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਵੈਨ 'ਚ ਸਵਾਰ 4 ਹੋਰ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਦਸੇ ਵਿੱਚ ਟਰੱਕ ਡਰਾਈਵਰ ਸਮਿਥ ਨੂੰ ਕੋਈ ਸੱਟ ਨਹੀਂ ਲੱਗੀ। ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੈਰੀਅਨ ਕਾਉਂਟੀ ਜੇਲ੍ਹ ਵਿੱਚ ਭੇਜਿਆ ਗਿਆ ਹੈ। ਉਸ 'ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਕਤਲ ਦੇ 7 ਮਾਮਲਿਆਂ ਤੋਂ ਇਲਾਵਾ ਲਾਪਰਵਾਹੀ ਨਾਲ ਡਰਾਈਵਿੰਗ ਅਤੇ ਥਰਡ-ਡਿਗਰੀ ਹਮਲੇ ਦਾ ਵੀ ਦੋਸ਼ ਲਗਾਇਆ ਗਿਆ ਹੈ।

PunjabKesari

ਇਹ ਵੀ ਪੜ੍ਹੋ: ਅਮਰੀਕਾ ਲਈ ਘਰੋਂ ਤੁਰੇ 2 ਨੌਜਵਾਨ ਇੰਡੋਨੇਸ਼ੀਆ ’ਚ ਫਸੇ, ਭੁੱਖਣ ਭਾਣਿਆਂ ਦੀ ਕੀਤੀ ਗਈ ਕੁੱਟਮਾਰ


author

cherry

Content Editor

Related News