ਅਮਰੀਕਾ ਦੇ ਦੱਖਣੀ ਇਲਿਨੋਇਸ ''ਚ ਗੋਲੀਬਾਰੀ ''ਚ 7 ਜ਼ਖਮੀ, ਤਿੰਨ ਗ੍ਰਿਫਤਾਰ

Saturday, Sep 11, 2021 - 12:51 AM (IST)

ਅਮਰੀਕਾ ਦੇ ਦੱਖਣੀ ਇਲਿਨੋਇਸ ''ਚ ਗੋਲੀਬਾਰੀ ''ਚ 7 ਜ਼ਖਮੀ, ਤਿੰਨ ਗ੍ਰਿਫਤਾਰ

ਈਸਟ ਸੈਂਟ ਲੁਇਸ/ਅਮਰੀਕਾ-ਅਮਰੀਕਾ ਦੇ ਦੱਖਣੀ ਇਲਿਨੋਇਸ 'ਚ ਗੋਲੀਬਾਰੀ ਦੀ ਇਕ ਘਟਨਾ 'ਚ 7 ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਸ ਸੰਬੰਧ 'ਚ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਘਟਨਾ ਤੋਂ ਬਾਅਦ ਜਿਸ ਕਾਰ 'ਚ ਸ਼ੱਕੀ ਭੱਜੇ ਸਨ ਉਹ ਇਕ ਯਾਤਰੀ ਟ੍ਰੇਨ ਨਾਲ ਟਕਰਾਅ ਗਈ ਸੀ ਜਿਸ ਦੇ ਕੁਝ ਘੰਟੇ ਬਾਅਦ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਕਾਬੁਲ ਹਮਲੇ 'ਚ ਮਾਰੇ ਗਏ ਅਮਰੀਕੀ ਸੈਨਿਕਾਂ ਦਾ ਕੀਤਾ 'ਪਰਪਲ ਹਾਰਟਜ਼' ਮੈਡਲ ਨਾਲ ਸਨਮਾਨ

ਈਸਟ ਸੈਂਟ ਲੁਇਸ 'ਚ ਵੀਰਵਾਰ ਦੁਪਹਿਰ ਨੂੰ ਗੋਲੀਬਾਰੀ ਹੋਈ ਸੀ ਜਿਸ ਦੇ ਮਕਸੱਦ ਜਾਂ ਜ਼ਖਮੀਆਂ ਦੀ ਹਾਲਤ ਦੇ ਬਾਰੇ 'ਚ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜ਼ਖਮੀਆਂ 'ਚ ਇਕ ਬੱਚਾ ਵੀ ਸ਼ਾਮਲ ਹੈ। ਸਟੀਫੇਨ ਪਿਅਰਸ ਨਾਂ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ ਜਦ ਉਸ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ।

ਇਹ ਵੀ ਪੜ੍ਹੋ : ਅਮਰੀਕਾ 'ਚ ਮਾਡਰਨਾ ਨੇ ਕੋਰੋਨਾ ਤੇ ਫਲੂ ਲਈ ਕੀਤਾ ਬੂਸਟਰ ਵੈਕਸੀਨ ਦਾ ਐਲਾਨ

ਪਿਅਰਸ ਨੇ ਕਿਹਾ ਕਿ ਉਸ ਦੀ ਪਤਨੀ ਦੇ ਹੱਥ 'ਚ ਗੋਲੀ ਲੱਗੀ। ਇਲਿਨੋਇਸ ਸੂਬਾਈ ਪੁਲਸ ਨੇ ਦੱਸਿਆ ਕਿ ਗੋਲੀਬਾਰੀ ਦੋਂ ਬਾਅਦ ਸ਼ੱਕੀ ਕਾਰ 'ਚ ਬੈਠ ਕੇ ਭੱਜੇ ਪਰ ਇਹ (ਕਾਰ) ਮੈਟਰੋ ਲਿੰਕ ਟ੍ਰੇਨ ਨਾਲ ਜਾ ਟਕਰਾਈ। ਉਨ੍ਹਾਂ ਨੇ ਕਿਹਾ ਕਿ ਕਾਰ 'ਚ ਬੈਠੇ ਲੋਕ ਫਰਾਰ ਹੋ ਗਏ ਸਨ। ਟ੍ਰੇਨ ਦੇ ਕੁਝ ਯਾਤਰੀਆਂ ਨੂੰ ਵੀ ਸੱਟਾਂ ਲੱਗੀਆਂ। ਪੁਲਸ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਦੁਪਹਿਰ ਢਾਈ ਵਜੇ ਈਸਟ ਸੈਂਟ ਲੁਇਸ 'ਚ ਇਕ ਅੱਧੀ ਢਹਿ ਇਮਾਰਤ ਦੀ ਬੇਸਮੈਂਟ 'ਚ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਅੱਗੇ ਦੀ ਜਾਣਕਾਰੀ ਅਜੇ ਉਪਲੱਬਧ ਨਹੀਂ ਹੈ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਨੇ ਚੀਨੀ ਟੀਕਿਆਂ ਦੇ ਪ੍ਰੀਖਣ ਲਈ ਕੁਝ ਬੱਚਿਆਂ ਨੂੰ ਲਾਇਆ ਟੀਕਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News