ਅਮਰੀਕਾ 'ਚ ਵੇਸਵਾ ਗਿਰੋਹ 'ਚ ਸ਼ਾਮਲ ਸੱਤ ਭਾਰਤੀ ਗ੍ਰਿਫ਼ਤਾਰ

Friday, Aug 23, 2024 - 10:44 AM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕੀ ਪੁਲਸ ਹੁਣ ਵੇਸਵਾਵਾਂ 'ਤੇ ਸ਼ਿਕੰਜਾ ਕੱਸ ਰਹੀ ਹੈ।ਟੈਕਸਾਸ ਰਾਜ ਦੀ ਪੁਲਸ ਦੀ ਛਾਪੇਮਾਰੀ ਦੌਰਾਨ ਸੱਤ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।  ਜ਼ਿਕਰਯੋਗ ਹੈ ਕਿ ਇਨ੍ਹਾਂ ਵਿੱਚੋਂ ਪੰਜ ਤੇਲਗੂ ਰਾਜਾਂ ਦੇ ਹਨ। ਇਸ ਘਟਨਾ ਨੇ ਅਮਰੀਕਾ ਵਿੱਚ ਖੂਬ ਹੰਗਾਮਾ ਮਚਾ ਦਿੱਤਾ ਹੈ।ਕੁਝ ਲੋਕ ਜੋ ਉੱਚ ਸਿੱਖਿਆ ਲਈ ਅਮਰੀਕਾ ਗਏ ਸਨ। ਉਨ੍ਹਾਂ ਦੇ ਬੱਚੇ ਆਪਣੇ ਮਾਪਿਆਂ ਨੂੰ ਬਦਨਾਮ ਕਰ ਰਹੇ ਹਨ ਜੋ ਚੰਗੀ ਸਿੱਖਿਆ ਪ੍ਰਾਪਤ ਕਰਕੇ ਨੌਕਰੀ ਕਰਨਾ ਚਾਹੁੰਦੇ ਹਨ। ਇੱਕ ਨਹੀਂ, ਦੋ ਨਹੀਂ, ਭਾਰਤ ਦੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਪੰਜ ਨੌਜਵਾਨਾਂ ਨੂੰ ਵੇਸਵਾ ਗਰੋਹ ਦੇ ਮੈਂਬਰ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-2 ਸਾਲ ਦੀ ਬੱਚੀ ਦੇ ਹੱਥ ਆਈ 'ਪਿਸਤੌਲ', ਮਾਂ ਦੇ ਪ੍ਰੇਮੀ ਨੂੰ ਮਾਰੀ ਗੋਲੀ

ਪੁਲਸ ਨੇ ਪਾਇਆ ਕਿ ਇਹ ਲੋਕ ਗ਼ਲਤ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਪੈਸੇ ਕਮਾ ਰਹੇ ਸੀ। ਡੈਂਟਨ ਕਾਉਂਟੀ ਪੁਲਸ ਦੁਆਰਾ ਕੁੱਲ18 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਜਿਨ੍ਹਾਂ ਵਿੱਚੋਂ 14 ਨੂੰ ਵੇਸਵਾਗਮਨੀ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ 'ਚ ਪੰਜ ਤੇਲਗੂ ਲੋਕਾਂ ਦੀ ਮੌਜੂਦਗੀ ਅਹਿਮ ਹੋ ਗਈ।ਪੁਲਸ ਨੇ ਬੀਤੇਂ ਦਿਨ ਟੈਕਸਾਸ ਦੇ ਡੈਂਟਨ ਵਿੱਚ 7 ਭਾਰਤੀਆਂ ਨੂੰ ਵੇਸਵਾਗਮਨੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ। ਦੋ ਦਿਨ ਪਹਿਲਾਂ, ਡੈਂਟਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਵੇਸਵਾਗਮਨੀ 'ਤੇ ਸ਼ਿਕੰਜਾ ਕੱਸਣ ਲਈ ਹਾਈਲੈਂਡ ਵਿਲੇਜ ਪੁਲਸ ਵਿਭਾਗ ਦੇ ਸਹਿਯੋਗ ਨਾਲ ਕੀਤੇ ਗਏ ਸਟਿੰਗ ਆਪ੍ਰੇਸ਼ਨ ਵਿੱਚ ਕਿਹਾ ਸੀ ਕਿ ਕੁੱਲ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਸੱਤ ਭਾਰਤੀ ਵੀ ਸ਼ਾਮਲ ਸਨ। ਫੜੇ ਗਏ ਤੇਲਗੂ ਨੌਜਵਾਨਾਂ ਦੀ ਪਛਾਣ ਨਿਖਿਲ ਬੰਦੀ, ਮੋਨੀਸ਼ ਗਾਲਾ, ਨਿਖਿਲ ਕੁਮਾਰੀ, ਜੈਕਿਰਨ ਮੇਕਾਲਾ ਅਤੇ ਕਾਰਤਿਕ ਰਾਏਪਤੀ ਵਜੋਂ ਹੋਈ ਹੈ। ਦੋ ਹੋਰਾਂ ਨੂੰ ਵੀ ਪੁਲਸ ਨੇ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਹੈ। ਮੋਨੀਸ਼ ਗਾਲਾ ਅਤੇ ਕਾਰਤਿਕ ਰਾਏਪਤੀ 'ਤੇ ਪੈਸਿਆਂ ਲਈ ਦੇਹ ਵਪਾਰ ਕਰਵਾਉਣ ਦਾ ਦੋਸ਼ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News