ਸੁਧਰ ਗਏ ਭਾਰਤੀ ! ਅਮਰੀਕਾ ਨੇ ਜਾਰੀ ਕੀਤੇ ਹੈਰਾਨ ਕਰਨ ਵਾਲੇ ਅੰਕੜੇ
Sunday, Jul 19, 2026 - 01:43 PM (IST)
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਸ ਸਾਲ ਭਾਰਤ ਤੋਂ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਵਿੱਤੀ ਸਾਲ 2026 ਦੇ ਮਈ ਮਹੀਨੇ ਤੱਕ ਭਾਰਤੀ ਪ੍ਰਵਾਸੀਆਂ ਦੇ 20,614 ਐਨਕਾਊਂਟਰ (ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਦਾਖਲ ਹੋਣ ਵਾਲਿਆਂ ਨੂ੍ੰ ਫੜਨਾ) ਦਰਜ ਕੀਤੇ। ਇਹ ਗਿਣਤੀ ਵਿੱਤੀ ਸਾਲ 2023 ਦੀ ਇਸੇ ਮਿਆਦ (ਮਈ ਤੱਕ) ਨਾਲੋਂ 69 ਪ੍ਰਤੀਸ਼ਤ ਘੱਟ ਹੈ। ਸਾਲ 2023 ਵਿੱਚ ਭਾਰਤ ਤੋਂ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸ ਦੀ ਸਭ ਤੋਂ ਵੱਧ ਗਿਣਤੀ ਦੇਖਣ ਨੂੰ ਮਿਲੀ। 2023 ਵਿੱਚ ਅਮਰੀਕੀ ਸਰਹੱਦ 'ਤੇ ਭਾਰਤੀਆਂ ਦੇ 67,000 ਤੋਂ ਵੱਧ ਐਨਕਾਊਂਟਰ ਦਰਜ ਹੋਏ ਸਨ।
ਇਕ ਮਸ਼ਹੂਰ ਅਖ਼ਬਾਰ ਦੀ ਇੱਕ ਰਿਪੋਰਟ ਅਨੁਸਾਰ ਅਮਰੀਕੀ ਕਸਟਮਜ਼ ਅਤੇ ਸਰਹੱਦੀ ਸੁਰੱਖਿਆ (CBP) ਦੇ ਡੇਟਾ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਅਮਰੀਕੀ ਦੀਆਂ ਦੋਵੇਂ ਜ਼ਮੀਨੀ ਸਰਹੱਦਾਂ 'ਤੇ ਗੈਰ-ਕਾਨੂੰਨੀ ਪ੍ਰਵਾਸ ਵਿੱਚ ਗਿਰਾਵਟ ਆਈ ਹੈ। ਮੈਕਸੀਕੋ ਤੋਂ ਦੱਖਣ-ਪੱਛਮੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਪ੍ਰਵਾਸੀਆਂ ਦੇ ਐਨਕਾਊਂਟਰ ਵਿੱਚ 99 ਫੀਸਦੀ ਦੀ ਗਿਰਾਵਟ ਆਈ ਹੈ, ਜਦੋਂ ਕਿ ਕੈਨੇਡਾ ਨਾਲ ਲੱਗਦੀ ਉੱਤਰੀ ਸਰਹੱਦ 'ਤੇ ਅਜਿਹੀਆਂ ਘਟਨਾਵਾਂ ਵਿੱਚ 91ਫੀਸਦੀ ਦੀ ਗਿਰਾਵਟ ਆਈ ਹੈ।
ਪੜ੍ਹੋ ਇਹ ਅਹਿਮ ਖ਼ਬਰ- 22 ਲੱਖ ਫ਼ੀਸ ਦੇ ਕੇ ਵੀ ਨਹੀਂ ਮਿਲ ਰਿਹਾ ਵਰਕ ਪਰਮਿਟ ! ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੇ ਹੋਏ ਮੰਦੇ ਹਾਲ
CBP ਅਕਤੂਬਰ ਤੋਂ ਸਤੰਬਰ ਤੱਕ ਦੇ ਅੰਕੜਿਆਂ ਨੂੰ ਟਰੈਕ ਕਰਦਾ ਹੈ, ਜੋ ਅਮਰੀਕੀ ਸਰਕਾਰ ਦਾ ਵਿੱਤੀ ਸਾਲ ਹੈ। ਅਕਤੂਬਰ 2025 ਅਤੇ ਮਈ 2026 ਦੇ ਵਿਚਕਾਰ ਦੇਸ਼ ਵਿੱਚ ਭਾਰਤੀ ਪ੍ਰਵਾਸੀਆਂ ਦੇ 20,614 ਐਨਕਾਊਂਟਰ ਦਰਜ ਕੀਤੇ ਗਏ, ਜਦੋਂ ਕਿ ਵਿੱਤੀ ਸਾਲ 2025 ਦੀ ਇਸੇ ਮਿਆਦ ਦੌਰਾਨ ਇਹ ਗਿਣਤੀ 29,000 ਸਨ। ਵਿੱਤੀ ਸਾਲ 2023 ਵਿੱਚ ਅਕਤੂਬਰ ਅਤੇ ਮਈ ਦੇ ਵਿਚਕਾਰ ਇਸੇ ਅੱਠ ਮਹੀਨਿਆਂ ਦੀ ਮਿਆਦ ਦੌਰਾਨ ਭਾਰਤੀ ਪ੍ਰਵਾਸੀਆਂ ਨਾਲ ਸਬੰਧਤ ਐਨਕਾਊਂਟਰਾਂ ਦੀ ਗਿਣਤੀ ਵੱਧ ਕੇ 67,212 ਹੋ ਗਈ ਸੀ।
ਨਿਸਕੇਨਨ ਸੈਂਟਰ ਦੇ ਗਿਲਬਰਟ ਗੁਆਰਾ ਅਨੁਸਾਰ ਅਮਰੀਕੀ ਸਰਹੱਦਾਂ 'ਤੇ ਪਹੁੰਚਣ ਵਾਲੇ ਪ੍ਰਵਾਸੀਆਂ ਨੂੰ ਸ਼ਰਣ ਦੇਣ ਤੋਂ ਇਨਕਾਰ ਕਰਨਾ ਇੱਕ ਵੱਡਾ ਕਾਰਕ ਰਿਹਾ ਹੈ। ਭਾਰਤ ਤੋਂ ਪਹੁੰਚਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ਗਿਲਬਰਟ ਗੁਆਰਾ ਕਹਿੰਦਾ ਹੈ, "ਲੋਕਾਂ ਨੂੰ ਇਹ ਅਹਿਸਾਸ ਕਰਵਾਉਣਾ ਮਹੱਤਵਪੂਰਨ ਹੈ ਕਿ ਜੇਕਰ ਉਹ ਇਨ੍ਹਾਂ ਗੈਰ-ਕਾਨੂੰਨੀ ਰਸਤਿਆਂ ਰਾਹੀਂ ਆਉਂਦੇ ਹਨ ਤਾਂ ਉਨ੍ਹਾਂ ਦੇ ਚੰਗੇ ਨਤੀਜੇ ਨਿਕਲਣ ਦੀ ਸੰਭਾਵਨਾ ਨਹੀਂ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
