FBI ਨੂੰ ਵੱਡੀ ਸਫਲਤਾ, ਖ਼ਤਰਨਾਕ ਗੈਂਗਸਟਰ ਨੀਤੀਸ਼ ਕੌਸ਼ਲ ਵਰਮੋਂਟ ''ਚ ਗ੍ਰਿਫ਼ਤਾਰ

Friday, Jul 17, 2026 - 10:07 AM (IST)

FBI ਨੂੰ ਵੱਡੀ ਸਫਲਤਾ, ਖ਼ਤਰਨਾਕ ਗੈਂਗਸਟਰ ਨੀਤੀਸ਼ ਕੌਸ਼ਲ ਵਰਮੋਂਟ ''ਚ ਗ੍ਰਿਫ਼ਤਾਰ

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ ਨੇ ਗੈਂਗਸਟਰ ਨੀਤੀਸ਼ ਕੌਸ਼ਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ 'ਤੇ ਅਮਰੀਕਾ ਵਿਚ ਕਤਲ, ਅਗਵਾ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਇਹ ਗ੍ਰਿਫ਼ਤਾਰੀ ਉਸ ਨੂੰ 'ਮੋਸਟ ਵਾਂਟੇਡ' ਸੂਚੀ ਵਿਚ ਸ਼ਾਮਲ ਕੀਤੇ ਜਾਣ ਦੇ ਕੁਝ ਦਿਨ ਬਾਅਦ ਹੀ ਹੋਈ ਹੈ। ਫੈਡਰਲ ਜਾਂਚ ਬਿਊਰੋ (ਐਫ.ਬੀ.ਆਈ)  ਨੇ ਵੀਰਵਾਰ ਨੂੰ ਐਕਸ 'ਤੇ ਪੋਸਟ ਵਿਚ ਕਿਹਾ,''ਨੀਤੀਸ਼ ਕੌਸ਼ਲ ਨੂੰ ਵਰਮੋਂਟ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।'' 

ਐਫ.ਬੀ.ਆਈ ਨੇ ਕਿਹਾ ਕਿ ਭਾਰਤੀ ਨਾਗਰਿਕ ਕੌਸ਼ਲ ਨੇ ਕਥਿਤ ਤੌਰ 'ਤੇ ਭਗਵਾਨਪੁਰੀਆ ਸੰਗਠਿਤ ਅਪਰਾਧ ਗਿਰੋਹ ਲਈ ਹਿੰਸਾ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ, ਜਿਨ੍ਹਾਂ ਵਿਚ ਅਗਵਾ ਅਤੇ ਕੁੱਟਮਾਰ ਜਿਹੇ ਮਾਮਲੇ ਸ਼ਾਮਲ ਸਨ। ਏਜੰਸੀ ਨੇ ਮੰਗਲਵਾਰ ਨੂੰ ਕੌਸ਼ਲ ਨੂੰ ਆਪਣੀ 'ਮੋਸਟ ਵਾਂਟੇਡ' ਸੂਚੀ ਵਿਚ ਸ਼ਾਮਲ ਕੀਤਾ ਸੀ। ਐਫ.ਬੀ.ਆਈ ਕੌਸ਼ਲ ਦੀ ਤਲਾਸ਼ ਵਿਚ ਸੀ ਕਿਉਂਕਿ ਉਸ 'ਤੇ ਕਥਿਤ ਤੌਰ 'ਤੇ ਇਕ ਅਜਿਹੇ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਨਾਲ ਜੁੜੇ ਹੋਣ ਦਾ ਦੋਸ਼ ਸੀ ਜੋ ਕਤਲ, ਅਗਵਾ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਵਸੂਲੀ, ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਜਿਹੇ ਅਪਰਾਧਾਂ ਵਿਚ ਸ਼ਾਮਲ ਸੀ। ਉਸਨੇ ਕਿਹਾ ਕਿ 'ਜੱਗੂ ਭਗਵਾਨਪੁਰੀਆ ਸੰਗਠਿਤ ਅਪਰਾਧ ਸਮੂਹ' ਭਾਰਤ ਦੇ ਪੰਜਾਬ ਸੂਬੇ ਵਿਚ ਸ਼ੁਰੂ ਹੋਇਆ ਸੀ ਅਤੇ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਅਤੇ ਹੋਰ ਥਾਵਾਂ 'ਤੇ ਕੰਮ ਕਰਦਾ ਸੀ।ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਦੀ ਅਮਰੀਕੀ ਜ਼ਿਲ੍ਹਾ ਅਦਾਲਤ, ਲਾਸ ਏਂਜਲਸ ਨੇ 25 ਜੂਨ ਨੂੰ ਕੌਸ਼ਲ ਖ਼ਿਲਾਫ਼ ਸੰਗਠਿਤ ਅਪਰਾਧ ਅਤੇ ਭ੍ਰਿਸ਼ਟ ਸੰਗਠਨਾਂ ਨਾਲ ਸਬੰਧਤ ਕਾਨੂੰਨ ਤਹਿਤ ਅਪਰਾਧਿਕ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News