ਅਮਰੀਕਾ ’ਚ 10 ਫੀਸਦੀ ਡਿਊਟੀ ਨਾਲ ਭਾਰਤੀ ਉਤਪਾਦ ਹੋਣਗੇ ਮਹਿੰਗੇ, ਹੋਰਾਂ ਦੇਸ਼ਾਂ ਦੇ ਮੁਕਾਬਲੇ ਸਥਿਤੀ ਬਿਹਤਰ : ਫਿਓ
Friday, Jul 24, 2026 - 07:02 PM (IST)
ਬਿਜ਼ਨੈੱਸ ਡੈਸਕ - ਭਾਰਤ ਤੋਂ ਦਰਾਮਦ ਕੀਤੀਆਂ ਵਸਤਾਂ ’ਤੇ ਅਮਰੀਕਾ ’ਚ ਲਾਈ 10 ਫੀਸਦੀ ਵਾਧੂ ਡਿਊਟੀ ਨਾਲ ਅਮਰੀਕੀ ਬਾਜ਼ਾਰ ’ਚ ਭਾਰਤੀ ਉਤਪਾਦ ਮਹਿੰਗੇ ਹੋ ਜਾਣਗੇ ਪਰ ਬਰਾਮਦਕਾਰਾਂ ਦਾ ਮੰਨਣਾ ਹੈ ਕਿ ਇਸ ਦਾ ਅਸਰ ਐਲਾਨੀ ਡਿਊਟੀ ਦਰ ਦੀ ਬਜਾਏ ਗਲੋਬਲ ਮੁਕਾਬਲੇਬਾਜ਼ੀ ਦੇ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਹੈ। ਅਮਰੀਕਾ ਨੇ ਬੰਧੂਆ ਮਜ਼ਦੂਰੀ (ਫੋਰਸਡ ਲੇਬਰ) ਦੀ ਵਰਤੋਂ ਨੂੰ ਰੋਕਣ ਦੇ ਯਤਨਾਂ ਤਹਿਤ ਭਾਰਤ ਸਮੇਤ 17 ਦੇਸ਼ਾਂ ਤੋਂ ਆਉਣ ਵਾਲੇ ਸਾਮਾਨ ’ਤੇ 10 ਫੀਸਦੀ ਡਿਊਟੀ ਲਾ ਦਿੱਤੀ ਹੈ।
ਇਹ ਵੀ ਪੜ੍ਹੋ : Canada ਜਾਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ
ਭਾਰਤੀ ਬਰਾਮਦ ਸੰਗਠਨਾਂ ਦੇ ਮਹਾਸੰਘ (ਫਿਓ) ਨੇ ਕਿਹਾ ਕਿ ਇਸ ਵਾਧੂ ਡਿਊਟੀ ਨਾਲ ਭਾਰਤੀ ਉਤਪਾਦਾਂ ਦੀ ਲਾਗਤ ਜ਼ਰੂਰ ਵਧ ਜਾਵੇਗੀ ਪਰ ਇਸ ਦੇ ਅਸਲ ਅਸਰ ਨੂੰ ਮੁਕਾਬਲੇਬਾਜ਼ ਦੇਸ਼ਾਂ ਦੀ ਸਥਿਤੀ ਨਾਲ ਤੁਲਨਾ ਕਰ ਕੇ ਆਂਕਿਆ ਜਾਣਾ ਚਾਹੀਦਾ ਹੈ। ਫਿਓ ਦੇ ਪ੍ਰਧਾਨ ਐੱਸ. ਸੀ. ਰਾਲ੍ਹਨ ਨੇ ਕਿਹਾ ਕਿ ਭਾਰਤ ਨੂੰ 10 ਫੀਸਦੀ ਦੇ ਹੇਠਲੀ ਡਿਊਟੀ ਵਰਗ ’ਚ ਰੱਖਿਆ ਗਿਆ ਹੈ, ਜਦੋਂਕਿ ਚੀਨ, ਵਿਅਤਨਾਮ, ਥਾਈਲੈਂਡ, ਤੁਰਕੀਏ, ਸੰਯੁਕਤ ਅਰਬ ਅਮੀਰਾਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵਰਗੇ ਕਈ ਮੁਕਾਬਲੇਬਾਜ਼ ਦੇਸ਼ਾਂ ’ਤੇ 12.5 ਫੀਸਦੀ ਦੀ ਡਿਊਟੀ ਲਾਈ ਗਈ ਹੈ। ਇਸ ਤਰ੍ਹਾਂ ਭਾਰਤ ਦੀ ਸਥਿਤੀ ਉਮੀਤ ਤੋਂ ਬਿਹਤਰ ਹੈ।
ਇਹ ਵੀ ਪੜ੍ਹੋ : ਹੁਣ ਨਹੀਂ ਮਿਲੇਗਾ ਸ਼ੁੱਧ Petrol, ਸਰਕਾਰ ਨੇ ਸੰਸਦ 'ਚ ਦਿੱਤਾ ਦੋ-ਟੁੱਕ ਜਵਾਬ
ਕਿਰਤ ਪ੍ਰਧਾਨ ਖੇਤਰਾਂ ’ਚ ਮੁਕਾਬਲੇਬਾਜ਼ੀ ਵਾਧਾ ਬਰਕਰਾਰ
ਉਨ੍ਹਾਂ ਕਿਹਾ ਕਿ ਕੱਪੜੇ, ਗਾਰਮੈਂਟ, ਚਮੜਾ ਅਤੇ ਫੁੱਟਵੀਅਰ ਵਰਗੇ ਕਿਰਤ-ਪ੍ਰਧਾਨ ਖੇਤਰਾਂ ’ਚ ਬੰਗਲਾਦੇਸ਼, ਕੰਬੋਡੀਆ, ਪਾਕਿਸਤਾਨ, ਸ਼੍ਰੀਲੰਕਾ, ਇੰਡੋਨੇਸ਼ੀਆ ਅਤੇ ਮਲੇਸ਼ੀਆ ਵਰਗੇ ਕਈ ਵਿਰੋਧੀ ਦੇਸ਼ ਵੀ 10 ਫੀਸਦੀ ਡਿਊਟੀ ਦੇ ਘੇਰੇ ’ਚ ਹਨ। ਅਜਿਹੇ ’ਚ ਇਨ੍ਹਾਂ ਖੇਤਰਾਂ ’ਚ ਭਾਰਤੀ ਬਰਾਮਦਕਾਰਾਂ ਦਾ ਮੁਕਾਬਲੇਬਾਜ਼ੀ ਵਾਧਾ ਕਾਫੀ ਹੱਦ ਤੱਕ ਬਣਿਆ ਰਹੇਗਾ।
ਇਹ ਵੀ ਪੜ੍ਹੋ : Canada ਜਾਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਸ਼ੁਰੂ ਹੋਈ Delhi-Toronto ਤੱਕ ਦੀ ਸਿੱਧੀ Flight
ਫਿਓ ਨੇ ਬਰਾਮਦਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਰਫ 10 ਫੀਸਦੀ ਵਾਧੂ ਡਿਊਟੀ ਦੇ ਆਧਾਰ ’ਤੇ ਨਤੀਜਾ ਨਾ ਕੱਢਣ, ਸਗੋਂ ਵੱਖ-ਵੱਖ ਉਤਪਾਦ ਦੇ ਹਿਸਾਬ ਨਾਲ ਅਮਰੀਕੀ ਡਿਊਟੀ, ਸੰਭਾਵੀ ਛੋਟ ਅਤੇ ਮੁਕਾਬਲੇਬਾਜ਼ ਦੇਸ਼ਾਂ ’ਤੇ ਲਾਗੂ ਦਰਾਂ ਦਾ ਵਿਸਥਾਰਤ ਮੁਲਾਂਕਣ ਕਰਨ।
ਇਹ ਵੀ ਪੜ੍ਹੋ : ਵਿਦੇਸ਼ 'ਚ ਤੋਹਫ਼ੇ ਵਜੋਂ ਪੈਸੇ ਭੇਜਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ: ਜਾਣੋ ਕਿੰਨਾ ਲਗਦਾ ਹੈ ਟੈਕਸ
ਇਹ ਵੀ ਪੜ੍ਹੋ : ਦੋ ਹਫ਼ਤਿਆਂ ਦੇ ਉੱਚ ਪੱਧਰ ਤੋਂ ਡਿੱਗਿਆ ਸੋਨਾ, ਜਾਣੋ ਕਿਉਂ Crash ਹੋਏ Gold-Silver
ਇਹ ਵੀ ਪੜ੍ਹੋ : ਸੋਨੋ ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ! ਬੈਂਕ ਆਫ਼ ਅਮਰੀਕਾ ਦੀ ਭਵਿੱਖਬਾਣੀ
ਇਹ ਵੀ ਪੜ੍ਹੋ : ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ - 'ਸੰਸਦ 'ਚ ਡਰ...'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
