ਅਮਰੀਕਾ ’ਚ ਪੈਟਰੋਲ ਫਿਰ 4 ਡਾਲਰ ਪ੍ਰਤੀ ਗੈਲਨ ’ਤੇ ਪੁੱਜਾ, ਵਧੀਆਂ ਈਂਧਨ ਦੀਆਂ ਕੀਮਤਾਂ

Monday, Jul 20, 2026 - 07:06 PM (IST)

ਅਮਰੀਕਾ ’ਚ ਪੈਟਰੋਲ ਫਿਰ 4 ਡਾਲਰ ਪ੍ਰਤੀ ਗੈਲਨ ’ਤੇ ਪੁੱਜਾ, ਵਧੀਆਂ ਈਂਧਨ ਦੀਆਂ ਕੀਮਤਾਂ

ਬਿਜ਼ਨੈੱਸ ਡੈਸਕ - ਅਮਰੀਕਾ ਅਤੇ ਈਰਾਨ ਵਿਚਾਲੇ ਹਮਲਿਆਂ ਦੇ ਨਵੇਂ ਦੌਰ ਵਿਚਾਲੇ ਸੋਮਵਾਰ ਨੂੰ ਅਮਰੀਕਾ ’ਚ ਪੈਟਰੋਲ ਦੀ ਔਸਤ ਪ੍ਰਚੂਨ ਕੀਮਤ ਫਿਰ ਵਧ ਕੇ 4 ਡਾਲਰ ਪ੍ਰਤੀ ਗੈਲਨ ’ਤੇ ਪੁੱਜ ਗਈ।

ਇਹ ਵੀ ਪੜ੍ਹੋਬੰਦ ਹੋਣ ਵਾਲੇ ਹਨ 10-20 ਰੁਪਏ ਦੇ ਕਾਗਜ਼ ਦੇ ਨੋਟ! RBI ਨੇ ਜਾਰੀ ਕੀਤਾ ਟੈਂਡਰ

ਮੋਟਰ ਕਲੱਬ ਫੈਡਰੇਸ਼ਨ ‘ਏ. ਏ. ਏ.’ ਅਨੁਸਾਰ, ਨਿਯਮਿਤ ਸ਼੍ਰੇਣੀ ਦੇ ਪੈਟਰੋਲ ਦੀ ਰਾਸ਼ਟਰੀ ਔਸਤ ਕੀਮਤ ਹੁਣ 4 ਡਾਲਰ ਪ੍ਰਤੀ ਗੈਲਨ ਹੋ ਗਈ ਹੈ। ਇਕ ਸਾਲ ਪਹਿਲਾਂ ਇਹ ਔਸਤਨ 3.14 ਡਾਲਰ ਪ੍ਰਤੀ ਗੈਲਨ ਸੀ। 4 ਡਾਲਰ ਪ੍ਰਤੀ ਗੈਲਨ ਰਾਸ਼ਟਰੀ ਔਸਤ ਕੀਮਤ ਹੈ। ਇਸ ਦਾ ਮਤਲਬ ਹੈ ਕਿ ਕੁਝ ਸੂਬਿਆਂ ’ਚ ਵਾਹਨ ਚਾਲਕਾਂ ਨੂੰ ਇਸ ਤੋਂ ਜ਼ਿਆਦਾ ਕੀਮਤ ਚੁਕਾਉਣੀ ਪੈ ਰਹੀ ਹੈ, ਜਦਕਿ ਕੁਝ ਸੂਬਿਆਂ ’ਚ ਪੈਟਰੋਲ ਇਸ ਤੋਂ ਸਸਤਾ ਮਿਲ ਰਿਹਾ ਹੈ। ਸੂਬਿਆਂ ਵਿਚਾਲੇ ਪੈਟਰੋਲ ਦੀਆਂ ਕੀਮਤਾਂ ’ਚ ਫਰਕ ਸਥਾਨਕ ਸਪਲਾਈ, ਟੈਕਸ ਦੀਆਂ ਵੱਖ-ਵੱਖ ਦਰਾਂ ਅਤੇ ਹੋਰ ਖੇਤਰੀ ਕਾਰਨਾਂ ਕਰ ਕੇ ਹੁੰਦਾ ਹੈ।

ਇਹ ਵੀ ਪੜ੍ਹੋ :    ਅਗਸਤ 'ਚ ਸਸਤਾ ਹੋਵੇਗਾ ਸੋਨਾ ਜਾਂ ਚੜ੍ਹੇਗਾ ਭਾਅ? ਇਹ 3 ਫੈਕਟਰ ਨਿਰਧਾਰਤ ਕਰਨਗੇ ਗੋਲਡ ਦੀ ਚਾਲ

ਗਲੋਬਲ ਪੱਧਰ ’ਤੇ ਵੀ ਮਹਿੰਗਾ ਹੋਇਆ ਈਂਧਨ

ਅਮਰੀਕਾ-ਈਰਾਨ ਤਣਾਅ ਦਾ ਅਸਰ ਸਿਰਫ ਅਮਰੀਕਾ ਤੱਕ ਸੀਮਤ ਨਹੀਂ ਹੈ। ਜੰਗ ਵਰਗੇ ਹਾਲਾਤ ਕਾਰਨ ਦੁਨੀਆ ਦੇ ਕਈ ਦੇਸ਼ਾਂ ’ਚ ਵੀ ਲੋਕਾਂ ਨੂੰ ਪੈਟਰੋਲ ਅਤੇ ਹੋਰ ਈਂਧਨ ਦੀਆਂ ਉੱਚੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਸਾਈਬਰ ਧੋਖਾਧੜੀ ਦੇ ਅਜੀਬ ਤਰੀਕੇ ਨੇ ਉਡਾਏ ਹੋਸ਼, ਬੈਂਕ ਮੈਨੇਜਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ

ਮਾਰਚ ਦੇ ਅੰਤ ’ਚ ਅਮਰੀਕਾ ’ਚ ਪੈਟਰੋਲ ਦੀ ਔਸਤ ਕੀਮਤ ਪਹਿਲੀ ਵਾਰ 4 ਡਾਲਰ ਪ੍ਰਤੀ ਗੈਲਨ ਤੋਂ ਉੱਪਰ ਪੁੱਜੀ ਸੀ। ਜੂਨ ਦੇ ਅੱਧ ’ਚ ਇਸ ’ਚ ਕੁਝ ਰਾਹਤ ਮਿਲੀ ਅਤੇ ਅੰਤ੍ਰਿਮ ਅਮਰੀਕਾ-ਈਰਾਨ ਸਮਝੌਤੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ’ਚ ਨਰਮੀ ਆਉਣ ਨਾਲ ਪੈਟਰੋਲ ਵੀ ਕੁਝ ਸਸਤਾ ਹੋਇਆ ਸੀ।

ਟਰੰਪ ਨੇ ਪ੍ਰਗਟਾਈ ਸੀ ਨਾਰਾਜ਼ਗੀ

ਹਾਲਾਂਕਿ, ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਦੇ ਬਾਵਜੂਦ ਪੈਟਰੋਲ ਦੀਆਂ ਕੀਮਤਾਂ ’ਚ ਉਮੀਦ ਅਨੁਸਾਰ ਤੇਜ਼ੀ ਨਾਲ ਕਮੀ ਨਹੀਂ ਆਈ। ਇਸ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਨਾਰਾਜ਼ਗੀ ਪ੍ਰਗਟਾਈ ਸੀ ਅਤੇ ਕਿਹਾ ਸੀ ਕਿ ਕੱਚੇ ਤੇਲ ਦੇ ਮੁਕਾਬਲੇ ਪੈਟਰੋਲ ਦੀਆਂ ਕੀਮਤਾਂ ’ਚ ਲੋੜੀਂਦੀ ਗਿਰਾਵਟ ਨਹੀਂ ਹੋ ਰਹੀ ਹੈ।

ਇਹ ਵੀ ਪੜ੍ਹੋ : UPI 'ਤੇ ਲੱਗੇਗਾ ਚਾਰਜ! ਜਾਣੋ ਕੌਣ ਕਰੇਗਾ ਭੁਗਤਾਨ ਤੇ ਤੁਹਾਡੇ 'ਤੇ ਕੀ ਪਵੇਗਾ ਪ੍ਰਭਾਵ

ਬ੍ਰੇਂਟ ਅਤੇ ਡਬਲਿਊ. ਟੀ. ਆਈ. ਕਰੂਡ ’ਚ ਤੇਜ਼ ਉਛਾਲ

ਸੋਮਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਫਿਰ ਤੇਜ਼ੀ ਦੇਖੀ ਗਈ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੇਂਟ ਕਰੂਡ ਦਾ ਭਾਅ 3.2 ਫੀਸਦੀ ਵਧ ਕੇ 90.95 ਡਾਲਰ ਪ੍ਰਤੀ ਬੈਰਲ ’ਤੇ ਪੁੱਜ ਗਿਆ, ਜਦਕਿ ਅਮਰੀਕੀ ਬੈਂਚਮਾਰਕ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਿਊ. ਟੀ. ਆਈ.) ਕਰੂਡ 2.8 ਫੀਸਦੀ ਦੇ ਵਾਧੇ ਨਾਲ 84.04 ਡਾਲਰ ਪ੍ਰਤੀ ਬੈਰਲ ’ਤੇ ਪੁੱਜ ਗਿਆ।

ਇਹ ਵੀ ਪੜ੍ਹੋ : 10 ਸਾਲਾਂ ਤੋਂ US 'ਚ ਰਹਿ ਰਹੇ ਭਾਰਤੀ ਨੇ ਦੱਸੀ ਡਰਾਵਨੀ ਸੱਚਾਈ, ਬਣਨਾ ਪਵੇਗਾ 'ਹੱਸਲਰ'

ਇਹ ਵੀ ਪੜ੍ਹੋ :  ਹੁਣ ਜ਼ਿਆਦਾ ਮਹਿੰਗਾ ਨਹੀਂ ਹੋਵੇਗਾ ਸੋਨਾ, ਰਿਪੋਰਟ 'ਚ ਸਾਹਮਣੇ ਆਈ ਵੱਡੀ ਵਜ੍ਹਾ

ਇਹ ਵੀ ਪੜ੍ਹੋ : ਬਦਰੀਨਾਥ ਮੰਦਿਰ ਚੜ੍ਹਾਵਾ ਘਪਲਾ : BKTC ਦੇ ਸਾਬਕਾ ਅਧਿਕਾਰੀ ਗ੍ਰਿਫ਼ਤਾਰ, ਇੰਝ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News