ਡਾਕਟਰਾਂ ਦੀ ਲਾਪਰਵਾਹੀ ਕਾਰਨ ਨਰਕ ਹੋਈ ਇਸ ਔਰਤ ਦੀ ਜ਼ਿੰਦਗੀ, ਹੋਇਆ ਬੁਰਾ ਹਾਲ

08/30/2017 5:59:07 PM

ਮਾਉਂਟ ਗੈਬੀਅਰ— ਲਾਪਰਵਾਹੀ ਕਰਨ ਨਾਲ ਇਨਸਾਨ ਦੀ ਬੀਮਾਰੀ ਕਿਵੇਂ ਗੰਭੀਰ ਰੂਪ ਧਾਰ ਲੈਂਦੀ ਹੈ ਇਸ ਦਾ ਇਕ ਤਾਜ਼ਾ ਉਦਾਹਰਨ ਆਸਟ੍ਰੇਲੀਆ ਦੇ ਮਾਉਂਟ ਗੈਬੀਅਰ ਦੀ ਰਹਿਣ ਵਾਲੀ ਤਮਾਰਾ ਮੀਂਗ ਹੈ। 29 ਸਾਲ ਦੀ ਤਮਾਰਾ ਨੂੰ ਲੰਬੇ ਸਮੇਂ ਤੋਂ ਆਪਣੇ ਜਬਾੜਿਆਂ ਵਿਚ ਦਰਦ ਮਹਿਸੂਸ ਹੁੰਦਾ ਸੀ ਪਰ ਉਸ ਨੇ ਡਾਕਟਰ ਕੋਲ ਜਾਣ ਦੀ ਜਗ੍ਹਾ ਇਸ ਦਰਦ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਸਾਲ 2012 ਵਿਚ ਆਪਣੀ ਇਸ ਲਾਪਰਵਾਹੀ ਦਾ ਜੋ ਨਤੀਜਾ ਤਮਾਰਾ ਨੂੰ ਸਹਿਣ ਪਿਆ, ਉਹ ਕਾਫੀ ਤਕਲੀਫ ਦੇਣ ਵਾਲਾ ਸੀ।
ਮੂੰਹ ਖੋਲਣ ਸਮੇਂ ਵੀ ਹੁੰਦਾ ਸੀ ਦਰਦ
ਸਿੰਗਲ ਮਦਰ 29 ਸਾਲ ਦੀ ਤਮਾਰਾ ਆਪਣੀ 7 ਸਾਲ ਦੀ ਬੇਟੀ ਨਾਲ ਮਾਉਂਟ ਗੈਬੀਅਰ ਵਿਚ ਰਹਿੰਦੀ ਹੈ। ਉਸ ਦੇ ਜਬਾੜੇ ਵਿਚ ਕਾਫੀ ਸਮੇਂ ਤੋਂ ਦਰਦ ਸੀ। ਉਸ ਦੀ ਆਪਣੀ ਲਾਪਰਵਾਹੀ ਕਾਰਨ ਸਾਲ 2012 ਵਿਚ ਉਸ ਦਾ ਅਜਿਹਾ ਹਾਲ ਹੋ ਗਿਆ ਕਿ ਉਸ ਨੂੰ ਆਪਣਾ ਮੂੰਹ ਖੋਲਣ ਵਿਚ ਮੁਸ਼ਕਲ ਆਉਣ ਲੱਗੀ। ਮੂੰਹ ਖੋਲਣ ਸਮੇਂ ਉਸ ਨੂੰ ਕਾਫੀ ਦਰਦ ਸਹਿਣਾ ਪੈ ਰਿਹਾ ਸੀ। ਅਖੀਰ ਉਹ ਡਾਕਟਰ ਕੋਲ ਗਈ। ਡਾਕਟਰ ਨੇ ਤਮਾਰਾ ਨੂੰ ਦੱਸਿਆ ਕਿ ਹੋ ਸਕਦਾ ਹੈ ਕਿ ਉਸ ਦੇ ਜਬਾੜੇ ਦੀ ਡਿਸਕ ਡਿਸਪਲੇਸ ਹੋ ਗਈ ਹੋਵੇਗੀ। ਇਹ ਕਹਿ ਕੇ ਡਾਕਟਰ ਨੇ ਤਮਾਰਾ ਨੂੰ ਫੇਸ਼ੀਅਲ ਸਰਜ਼ਨ ਕੋਲ ਜਾਣ ਲਈ ਕਿਹਾ। ਆਪਣੇ ਘਰ ਤੋਂ 264 ਮੀਲ ਦੂਰ ਡ੍ਰਾਈਵ ਕਰ ਕੇ ਤਮਾਰਾ ਸਰਜ਼ਨ ਕੋਲ ਪੁੱਜੀ ਪਰ ਇਸ ਡਾਕਟਰ ਨੇ ਇਲਾਜ ਕਰਨ ਦੀ ਜਗ੍ਹਾ ਉਸ ਦੀ ਹਾਲਤ ਹੋਰ ਖਰਾਬ ਕਰ ਦਿੱਤੀ।
ਡਾਕਟਰਾਂ ਨੇ ਕੀਤੀ ਲਾਪਰਵਾਹੀ
ਸਕੈਨ ਵਿਚ ਪਤਾ ਚੱਲਿਆ ਕਿ ਤਮਾਰਾ ਨੂੰ ਆਸਟਿਅੋਆਰਥਰਾਇਟਸ ਸੀ। ਜਿਸ ਦਾ ਮਤਲਬ ਸੀ ਕਿ ਉਸ ਦੇ ਜੋੜਾਂ ਵਿਚ ਕਾਰਟੀਲੇਜ ਟੁੱਟ ਚੁੱਕੇ ਸਨ। ਇਸ ਦਾ ਇਕ ਹੀ ਇਲਾਜ ਸੀ ਕਿ ਤਮਾਰਾ ਦੇ ਸੱਜੇ ਜਬਾੜੇ ਨੂੰ ਪ੍ਰੋਸਥੈਟਿਕ ਜੋੜ ਨਾਲ ਬਦਲ ਦਿੱਤਾ ਜਾਵੇ। ਨਵੰਬਰ 2013 ਵਿਚ ਹੋਈ ਸਰਜ਼ਰੀ ਵਿਚ ਪਹਿਲਾਂ ਡਾਕਟਰਾਂ ਨੇ ਤਮਾਰਾ ਦਾ ਐਲਰਜੀ ਟੈਸਟ ਨਹੀਂ ਕੀਤਾ ਅਤੇ 5 ਘੰਟਿਆਂ ਦੀ ਸਰਜ਼ਰੀ ਮਗਰੋਂ ਤਮਾਰਾ ਦਾ ਜਬਾੜਾ ਬਦਲ ਦਿੱਤਾ ਗਿਆ। ਇਸ ਸਰਜ਼ਰੀ ਲਈ ਤਮਾਰਾ ਨੇ ਕਰੀਬ 10 ਲੱਖ ਰੁਪਏ ਖਰਚ ਕੀਤੇ ਸਨ। ਇਸ ਸਰਜ਼ਰੀ ਦੇ ਕੁਝ ਮਹੀਨਿਆਂ ਮਗਰੋਂ ਤਮਾਰਾ ਦੀ ਤਕਲੀਫ ਹੋਰ ਵੱਧ ਗਈ। ਉਸ ਨੂੰ ਦਰਦ ਹੋਣ ਲੱਗਾ, ਚਿਹਰੇ 'ਤੇ ਸੋਜ ਦੇ ਇਲਾਵਾ ਸਕਿਨ ਸਮੱਸਿਆ ਵੀ ਹੋ ਗਈ। ਜਦੋਂ ਦੁਬਾਰਾ ਟੈਸਟ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਤਮਾਰਾ ਨੂੰ ਨਿਕੱਲ ਅਤੇ ਕੋਬਾਲਟ ਤੋਂ ਐਲਰਜ਼ੀ ਸੀ ਅਤੇ ਇਹ ਦੋਵੇਂ ਧਾਤਾਂ ਉਸ ਦੇ ਪ੍ਰੋਸਥੈਟਿਕ ਜੋੜ ਵਿਚ ਮੌਜੂਦ ਸਨ। ਇਸ ਕਾਰਨ ਹੀ ਉਸ ਦੀ ਤਕਲੀਫ ਹੋਰ ਵੱਧ ਗਈ ਸੀ।
ਦੋਹਾਂ ਜਬਾੜਿਆਂ ਨੂੰ ਬਦਲਿਆ ਗਿਆ
ਸਾਲ 2016 ਵਿਚ ਤਮਾਰਾ ਦੇ ਖੱਬੇ ਜਬਾੜੇ ਵਿਚ ਵੀ ਦਰਦ ਹੋਣ ਲੱਗਾ। ਡਾਕਟਰਾਂ ਨੇ ਦੱਸਿਆ ਕਿ ਇਸ ਨੂੰ ਬਦਲਣਾ ਪਵੇਗਾ। ਇਸ ਮਗਰੋਂ ਡਾਕਟਰਾਂ ਨੇ ਟਾਈਟੇਨੀਅਮ ਨਾਲ ਬਣੇ ਜੋੜਾਂ ਦੀ ਵਰਤੋਂ ਕਰ ਤਮਾਰਾ ਦੀ ਸਰਜ਼ਰੀ ਕੀਤੀ ਪਰ ਹੁਣ ਤਮਾਰਾ ਦੀ ਹਾਲਤ ਹੋਰ ਖਰਾਬ ਹੋਣ ਲੱਗੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਨੂੰ ਫਿਰ ਤੋਂ ਜੋਇੰਟ ਬਦਲਵਾਉਣੇ ਪੈਣਗੇ। ਇਸ ਪ੍ਰਕਿਰਿਆ ਵਿਚ ਕਾਫੀ ਪੈਸੇ ਲੱਗਦੇ ਹਨ। ਇਸ ਲਈ ਤਮਾਰਾ ਦੇ ਦੋਸਤਾਂ ਨੇ ਸੋਸ਼ਲ ਸਾਈਟਸ 'ਤੇ ਤਮਾਰਾ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ ਅਤੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।


Related News