ਅਫਗਾਨਿਸਤਾਨ 'ਚ ਲੜੀਵਾਰ ਬੰਬ ਧਮਾਕੇ, 4 ਮਰੇ ਤੇ ਕਈ ਜ਼ਖਮੀ

Sunday, May 13, 2018 - 04:00 PM (IST)

ਕਾਬੁਲ (ਵਾਰਤਾ)— ਅਫਗਾਨਿਸਤਾਨ ਦੇ ਪੂਰਬੀ ਸ਼ਹਿਰ ਜਲਾਲਾਬਾਦ ਵਿਚ ਐਤਵਾਰ ਨੂੰ ਲੜੀਵਾਰ ਬੰਬ ਧਮਾਕੇ ਹੋਏ। ਨਾਂਗਰਹਾਰ ਸੂਬਾਈ ਪ੍ਰਸ਼ਾਸਨ ਦੇ ਬੁਲਾਰਾ ਅਤਾਉੱਲਾ ਖੋਗਯਾਨੀ ਨੇ ਦੱਸਿਆ ਕਿ ਇਕ ਦੇ ਬਾਅਦ ਇਕ ਤਿੰਨ ਧਮਾਕਿਆਂ ਦੀ ਆਵਾਜ ਸੁਣਾਈ ਦਿੱਤੀ। ਇਸ ਮਗਰੋਂ ਇਕ ਇਮਾਰਤ ਵਿਚ ਲੁਕੇ ਅੱਤਵਾਦੀਆਂ ਅਤੇ ਪੁਲਸ ਕਰਮਚਾਰੀਆਂ ਵਿਚਕਾਰ ਝੜਪ ਸ਼ੁਰੂ ਹੋ ਗਈ ਹੈ। ਇਸ ਇਮਾਰਤ ਵਿਚ ਸਰਕਾਰੀ ਅਕਾਊਂਟ ਦਫਤਰ ਹੈ। ਧਮਾਕੇ ਵਿਚ 4 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਪਰ ਜ਼ਖਮੀਆਂ ਦੀ ਗਿਣਤੀ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ।


Related News