ਲਾਪਤਾ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਮ੍ਰਿਤਕ ਮਿਲੇ ਸਿਓਲ ਦੇ ਮੇਅਰ

07/10/2020 12:56:51 AM

ਸਿਓਲ (ਇੰਟ.): ਦੱਖਣੀ ਕੋਰੀਆ ਦੀ ਰਾਜਧਾਨੀ ਦੇ ਮੇਅਰ ਲਾਪਤਾ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਮ੍ਰਿਤ ਮਿਲੇ ਹਨ। ਲਾਪਤਾ ਹੋਣ ਤੋਂ ਬਾਅਦ ਮੇਅਰ ਦੀ ਭਾਲ ਲਈ ਪੁਲਸ ਵਲੋਂ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ। 

ਜਾਣਕਾਰੀ ਮੁਤਾਬਕ ਪਾਰਕ ਵਨ-ਸੂਨ ਦੇ ਲਾਪਤਾ ਹੋਣ ਦੀ ਖਬਰ ਉਨ੍ਹਾਂ ਦੀ ਬੇਟੀ ਨੇ ਵੀਰਵਾਰ ਸ਼ਾਮੀਂ ਪੁਲਸ ਨੂੰ ਦਿੱਤੀ ਸੀ। ਮੇਅਰ ਦੀ ਭਾਲ ਲਈ ਲਗਭਗ 600 ਪੁਲਸ ਅਧਿਕਾਰੀ ਤੇ ਅੱਗ ਬੁਝਾਉਣ ਵਾਲੇ ਮੁਲਾਜ਼ਮ ਤਿੰਨ ਬਚਾਅ ਕੁੱਤਿਆਂ ਸਣੇ ਤਾਇਨਾਤ ਕੀਤੇ ਗਏ ਸਨ। ਸਿਓਲ ਪੁਲਸ ਨੇ ਇਕ ਟੈਕਸਟ ਮੈਸੇਜ ਰਾਹੀਂ ਪੁਸ਼ਟੀ ਕੀਤੀ ਕਿ ਪਾਰਕ ਦੀ ਲਾਸ਼ ਸ਼ਹਿਰ ਦੇ ਪਹਾੜਾਂ ਤੋਂ ਆਪ੍ਰੇਸ਼ਨ ਦੇ ਸੱਤ ਘੰਟੇ ਬਾਅਦ ਮਿਲੀ।


Baljit Singh

Content Editor

Related News