ਦੱਖਣੀ ਅਫਰੀਕਾ ''ਚ ਭਾਰਤੀ ਟ੍ਰੇਨਡ ਸੀਨੀਅਰ ਨਰਸਾਂ ਦੀ ਵਧੀ ਮੰਗ

02/22/2020 4:09:59 PM

ਜੋਹਾਨਿਸਬਰਗ- ਪੇਸ਼ੇਵਰ ਨਰਸਿੰਗ ਸਟਾਫ ਦੀ ਕਮੀ ਦਾ ਸਾਹਮਣਾ ਕਰ ਰਹੇ ਦੱਖਣੀ ਅਫਰੀਕਾ ਦੇ ਨਿੱਜੀ ਹਸਪਤਾਲ ਸੀਨੀਅਰ ਭਾਰਤੀ ਨਰਸਾਂ ਦੇ ਚੰਗੇ ਕੰਮਕਾਜ ਤੇ ਸਥਾਨਕ ਕਰਮਚਾਰੀਆਂ ਦੇ ਲਈ ਪ੍ਰਭਾਵੀ ਸਿਖਲਾਈ ਬਣਨ ਦੀ ਉਹਨਾਂ ਦੀ ਸਮਰਥਾ ਨੂੰ ਦੇਖਦੇ ਹੋਏ ਉਹਨਾਂ ਨੂੰ ਭਰਤੀ ਕਰ ਰਹੇ ਹਨ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

'2018 ਰੋਜ਼ਗਾਰ ਸੰਮੇਲਨ' ਵਿਚ ਇਕ ਰਿਪੋਰਟ ਵਿਚ ਇਹ ਸੰਕੇਤ ਦਿੱਤਾ ਗਿਆ ਕਿ ਦੇਸ਼ ਵਿਚ 47 ਹਜ਼ਾਰ ਤੋਂ ਵਧੇਰੇ ਨਰਸਾਂ ਦੀ ਕਮੀ ਹੈ। ਹਫਤਾਵਾਰ 'ਬਿਜ਼ਨੈਸ ਟਾਈਮਸ' ਦੀ ਖਬਰ ਮੁਤਾਬਕ ਪੇਸ਼ੇਵਰ ਨਰਸਿੰਗ ਕਰਮਚਾਰੀਆਂ ਦੀ ਕਮੀ ਦੇ ਲਈ ਕਈ ਕਾਰਕਾਂ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਹੈ, ਜਿਸ ਵਿਚ ਉੱਚ ਸਿਖਲਾਈ ਪ੍ਰਾਪਤ ਨਰਸਾਂ ਦਾ ਬ੍ਰਿਟੇਨ, ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ ਜਾਂ ਨਿਊਜ਼ੀਲੈਂਡ ਜਿਹੇ ਦੇਸ਼ਾਂ ਵਿਚ ਚਲੇ ਜਾਣਾ ਜਾਂ ਵਧੇਰੇ ਤਨਖਾਹ ਦੀ ਚਾਹ ਵਿਚ ਉਥੇ ਕੰਮ ਕਰਨਾ ਸ਼ਾਮਲ ਹੈ। ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਨਿੱਜੀ ਹਸਪਤਾਲ ਸਮੂਹ ਮੈਡੀਕਲੀਨਿਕ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ ਭਾਰਤ ਤੋਂ 150 ਨਰਸਾਂ ਦੀ ਨਿਯੁਕਤੀ ਕਰਨ ਵਾਲਾ ਹੈ। ਮੈਡੀਕਲੀਨਿਕ ਦੇ ਬੁਲਾਰੇ ਨੇ ਕਿਹਾ ਕਿ ਇਕ ਨੀਤੀ ਦੇ ਤਹਿਤ ਆਪਣੀ ਸਿਖਲਾਈ ਨੂੰ ਪੂਰਾ ਕਰਨ ਲਈ ਅਸੀਂ ਭਾਰਤ ਤੋਂ ਰਜਿਸਟਰਡ ਸੀਨੀਅਰ ਨਰਸਾਂ ਦੀ ਭਰਤੀ ਕਰਾਂਗੇ। ਮੈਡੀਕਲੀਨਿਕ ਨੇ 2005 ਵਿਚ ਭਾਰਤ ਤੋਂ ਨਰਸਾਂ ਦੀ ਭਰਤੀ ਸ਼ੁਰੂ ਕੀਤੀ ਸੀ। ਫਿਲਹਾਲ ਉਸ ਦੇ ਹਸਪਤਾਲਾਂ ਵਿਚ 8,800 ਤੋਂ ਵਧੇਰੇ ਨਰਸਾਂ ਹਨ ਪਰ ਇਹਨਾਂ ਵਿਚੋਂ ਕਿੰਨੀਆਂ ਭਾਰਤੀ ਹਨ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।


Baljit Singh

Content Editor

Related News