ਮੰਗਲ ''ਤੇ ਜਾਣਾ ਚਾਹੁੰਦੇ ਹੋ ਤਾਂ ਨਾਸਾ ਨੂੰ ਭੇਜੋ ਆਪਣਾ ਨਾਮ

05/22/2019 10:29:58 PM

ਵਾਸ਼ਿੰਗਟਨ— ਜੇਕਰ ਤੁਹਾਡੇ ਦਿੱਲ 'ਚ ਮੰਗਲ ਗ੍ਰਹਿ 'ਤੇ ਜਾਣ ਦੀ ਚਾਹ ਹੈ ਤਾਂ ਨਾਸਾ ਇਸ ਨੂੰ ਪੂਰਾ ਕਰ ਸਕਦਾ ਹੈ ਕਿਉਂਕਿ ਅਮਰੀਕੀ ਸਪੇਸ ਏਜੰਸੀ ਨੇ ਲਾਲ ਗ੍ਰਹਿ 'ਤੇ ਜਾਣ ਵਾਲੇ 'ਮਾਰਸ 2020 ਰੋਵਰ' ਲਈ ਇਛੁੱਕ ਲੋਕਾਂ ਨੂੰ ਆਪਣੇ ਨਾਂ ਭੇਜਣ ਲਈ ਕਿਹਾ ਹੈ। ਨਾਸਾ ਨੇ ਇਕ ਬਿਆਨ 'ਚ ਕਿਹਾ ਕਿ ਚਿਪ 'ਤੇ ਲਿਖੇ ਇਨ੍ਹਾਂ ਨਾਂਵਾਂ ਨੂੰ ਰੋਵਰ 'ਤੇ ਭੇਜਿਆ ਜਾਵੇਗਾ। ਇਸ ਰੋਵਰ ਰਾਹੀਂ ਪਹਿਲੀ ਵਾਰ ਮਨੁੱਖ ਦੇ ਕਿਸੇ ਹੋਰ ਗ੍ਰਹਿ 'ਤੇ ਕਦਮ ਰੱਖਣ ਦੀ ਸੰਭਾਵਨਾ ਹੋਰ ਵਧ ਜਾਵੇਗੀ। 

ਰੋਵਰ ਨੂੰ ਜੁਲਾਈ 2020 'ਚ ਲਾਂਚ ਕੀਤਾ ਜਾਵੇਗਾ ਤੇ ਇਸ ਸਪੇਸ ਕ੍ਰਾਫਟ ਦੇ ਫਰਵਰੀ 2021 ਤੱਕ ਮੰਗਲ ਦੀ ਧਰਤੀ ਨੂੰ ਛੋਹਣ ਦੀ ਸੰਭਾਵਨਾ ਹੈ। 1000 ਕਿਲੋਗ੍ਰਾਮ ਤੋਂ ਜ਼ਿਆਦਾ ਵਜ਼ਨੀ ਰੋਵਰ ਗ੍ਰਹਿ 'ਤੇ ਕਿਸੇ ਸਮੇਂ ਮੌਜੂਦ ਰਹੇ ਸੂਖਮਜੀਵਾਂ ਦੇ ਚਿੰਨ੍ਹਾਂ ਦੀ ਭਾਲ ਕਰੇਗਾ ਤੇ ਉਥੋਂ ਦੀ ਜਲਵਾਯੂ ਤੇ ਭੂ-ਤੱਤਾਂ ਦੀ ਵਿਸ਼ੇਸ਼ਤਾ ਦਾ ਪਤਾ ਲਾਏਗਾ। ਨਾਲ ਹੀ ਉਹ ਧਰਤੀ 'ਤੇ ਪਰਤਣ ਤੋਂ ਪਹਿਲਾਂ ਗ੍ਰਹਿ ਦੇ ਨੂਮਨੇ ਇਕੱਠੇ ਕਰਕੇ ਲਾਲ ਗ੍ਰਹਿ ਦੇ ਹਿਊਮਨ ਐਕਸਪਲੋਰੇਸ਼ਨ ਦਾ ਰਸਤਾ ਸਾਫ ਕਰੇਗਾ। ਨਾਸਾ ਦੇ ਸਾਈਂਸ ਮਿਸ਼ਨ ਡਾਇਰੈਕਟਰ ਦੇ ਸਹਾਇਕ ਪ੍ਰਸ਼ਾਸਕ ਥਾਮਸ ਜ਼ੁਰਬੁਚੇਨ ਨੇ ਕਿਹਾ ਕਿ ਅਸੀਂ ਇਸ ਇਤਿਹਾਸਿਕ ਮੰਗਲ ਮੁਹਿੰਮ ਨੂੰ ਸ਼ੁਰੂ ਕਰਨ ਲਈ ਤਿਆਰ ਹਾਂ। ਅਸੀਂ ਇਸ ਯਾਤਰਾ 'ਚ ਹਰ ਕਿਸੇ ਦੀ ਹਿੱਸੇਦਾਰੀ ਚਾਹੁੰਦੇ ਹਾਂ।

ਨਾਸਾ ਨੇ ਕਿਹਾ ਕਿ ਨਾਸਾ ਨੂੰ ਨਾਮ ਭੇਜਣ ਦਾ ਚਾਂਸ ਇਕ ਯਾਦਗਾਰ ਬੋਰਡਿੰਗ ਪਾਸ ਦਾ ਵੀ ਮੌਕਾ ਦਿੰਦਾ ਹੈ। ਇਸ ਦੇ ਮੁਤਾਬਕ ਇਹ ਮੁਹਿੰਮ ਨਾਸਾ ਦੀ ਚੰਦ ਤੋਂ ਮੰਗਲ ਤੱਕ ਦੀ ਯਾਤਰਾ 'ਚ ਆਮ ਲੋਕਾਂ ਦੀ ਹਿੱਸੇਦਾਰੀ ਮੁਹਿੰਮ 'ਤੇ ਜ਼ੋਰ ਦਿੰਦਾ ਹੈ।


Baljit Singh

Content Editor

Related News