ਅਦਾਕਾਰਾ ਸੇਲੇਨਾ ਗੋਮੇਜ਼ ਨੇ ਸੰਗੀਤ ਨਿਰਮਾਤਾ ਨਾਲ ਕਰਵਾਇਆ ਵਿਆਹ
Sunday, Sep 28, 2025 - 05:15 PM (IST)

ਐਂਟਰਟੇਨਮੈਂਟ ਡੈਸਕ- ਹਾਲੀਵੁੱਡ ਅਦਾਕਾਰਾ ਸੇਲੇਨਾ ਗੋਮੇਜ਼ ਨੇ ਸੰਗੀਤ ਨਿਰਮਾਤਾ ਬੇਨ ਬਲੈਂਕੋ ਨਾਲ ਵਿਆਹ ਦੀਆਂ ਕਈ ਤਸਵੀਰਾਂ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ। ਪਿਛਲੇ ਸਾਲ ਦਸੰਬਰ 'ਚ ਸਗਾਈ ਕਰਨ ਤੋਂ ਬਾਅਦ ਦੋਵਾਂ ਨੇ ਸ਼ਨੀਵਾਰ ਨੂੰ ਵਿਆਹ ਕੀਤਾ। ਗੋਮੇਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀਆਂ ਕਈਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ,''27 ਸਤੰਬਰ 2025''।
ਬਲੈਂਕੋ (37) ਨੂੰ ਜਸਟਿਨ ਬੀਬਰ, ਹੈਲਸੀ, ਕੈਟੀ ਪੇਰੀ ਅਤੇ ਐਡ ਸ਼ੀਰਨ ਵਰਗੇ ਸਿਤਾਰਿਆਂ ਲਈ ਹਿਟ ਗੀਤ ਬਣਾਉਣ ਲਈ ਜਾਣਿਆ ਜਾਂਦਾ ਹੈ। ਗੋਮੇਜ਼ (33) ਨੇ ਦਸੰਬਰ 2023 'ਚ ਸੰਗੀਤ ਨਿਰਮਾਣ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ, ਹਾਲਾਂਕਿ ਦੋਵੇਂ ਉਸੇ ਸਾਲ ਜੂਨ ਤੋਂ ਪ੍ਰੇਮ ਸੰਬੰਧਾਂ 'ਚ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8