ਸੁਰੱਖਿਆ ਕਰਮੀਆਂ ਨੇ ਬਚਾਏ ਅਗਵਾ ਕੀਤੇ 2 ਸਕੂਲੀ ਬੱਚੇ

Monday, Nov 04, 2024 - 02:51 PM (IST)

ਸੁਰੱਖਿਆ ਕਰਮੀਆਂ ਨੇ ਬਚਾਏ ਅਗਵਾ ਕੀਤੇ 2 ਸਕੂਲੀ ਬੱਚੇ

ਕੰਧਾਰ (ਯੂ. ਐੱਨ. ਆਈ.)-  ਦੱਖਣੀ ਅਫਗਾਨਿਸਤਾਨ ਦੇ ਕੰਧਾਰ ਸੂਬੇ ਵਿਚ ਅਗਵਾ ਕੀਤੇ ਗਏ ਦੋ ਬੱਚਿਆਂ ਨੂੰ ਅਫਗਾਨ ਸੁਰੱਖਿਆ ਕਰਮਚਾਰੀਆਂ ਨੇ ਬਚਾ ਲਿਆ। ਸੂਬਾਈ ਪੁਲਸ ਦੇ ਬੁਲਾਰੇ ਮੁੱਲਾ ਅਸਦੁੱਲਾ ਜਮਸ਼ੀਦੀ ਨੇ ਸੋਮਵਾਰ ਇਸ ਸਬੰਧੀ ਜਾਣਕਾਰੀ ਦਿੱਤੀ। ਜਮਸ਼ੀਦੀ ਨੇ ਦੱਸਿਆ ਕਿ 9 ਅਤੇ 12 ਸਾਲ ਦੀ ਉਮਰ ਦੇ ਦੋ ਬੱਚੇ ਸਕੂਲ ਤੋਂ ਘਰ ਪਰਤ ਰਹੇ ਸਨ, ਜਦੋਂ ਉਨ੍ਹਾਂ ਨੂੰ ਸੂਬੇ ਦੀ ਰਾਜਧਾਨੀ ਕੰਧਾਰ ਸ਼ਹਿਰ ਦੇ ਪੁਲਸ ਜ਼ਿਲ੍ਹਾ 6 ਵਿੱਚ ਇੱਕ ਪੰਦਰਵਾੜੇ ਪਹਿਲਾਂ ਅਗਵਾ ਕਰ ਲਿਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦੀ ਹੋਵੇਗੀ ਮੁੜ ਉਸਾਰੀ

ਇਸ ਕੇਸ ਦੇ ਸਿਲਸਿਲੇ ਵਿਚ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਾਂ ਨਹੀਂ ਇਸ ਬਾਰੇ ਵੇਰਵੇ ਦਿੱਤੇ ਬਿਨਾਂ ਅਧਿਕਾਰੀ ਨੇ ਅੱਗੇ ਕਿਹਾ ਕਿ ਅਗਵਾਕਾਰਾਂ ਨੇ ਬੱਚਿਆਂ ਦੀ ਰਿਹਾਈ ਲਈ ਪਹਿਲਾਂ 100,000 ਅਮਰੀਕੀ ਡਾਲਰ, ਫਿਰ 30,000 ਡਾਲਰ ਦੀ ਫਿਰੌਤੀ ਦੀ ਮੰਗ ਕੀਤੀ ਸੀ। ਇਸੇ ਤਰ੍ਹਾਂ ਅਫ਼ਗਾਨ ਸੁਰੱਖਿਆ ਬਲਾਂ ਨੇ ਪੱਛਮੀ ਹੇਰਾਤ ਸੂਬੇ ਵਿੱਚ ਅਗਵਾਕਾਰਾਂ ਦੀ ਗ੍ਰਿਫ਼ਤ ਤੋਂ ਇੱਕ ਬੱਚੇ ਨੂੰ ਛੁਡਵਾਇਆ ਅਤੇ ਸ਼ੁੱਕਰਵਾਰ ਨੂੰ ਇਸ ਮਾਮਲੇ ਵਿੱਚ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਜ਼ਿਕਰਯੋਗ ਹੈ ਕਿ ਗਰੀਬੀ ਨਾਲ ਗ੍ਰਸਤ ਅਫਗਾਨਿਸਤਾਨ ਵਿੱਚ ਅਗਵਾਕਾਰਾਂ ਸਮੇਤ ਅਪਰਾਧਿਕ ਗਿਰੋਹ, ਅਕਸਰ ਅਮੀਰ ਪਰਿਵਾਰਾਂ ਦੇ ਮੈਂਬਰਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਦੀ ਰਿਹਾਈ ਲਈ ਵੱਡੀ ਮਾਤਰਾ ਵਿੱਚ ਨਕਦੀ ਦੀ ਮੰਗ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News