ਪਾਕਿ : ਬੈਂਕ ਪ੍ਰਬੰਧਕ ਦਾ ਕਤਲ ਕਰਨ ਦੇ ਜ਼ੁਰਮ ''ਚ ਸੁਰੱਖਿਆ ਕਰਮੀ ਨੂੰ ਮੌਤ ਦੀ ਸਜ਼ਾ
Thursday, Jul 01, 2021 - 06:15 PM (IST)
ਲਾਹੌਰ (ਭਾਸ਼ਾ): ਪਾਕਿਸਤਾਨ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ ਪਿਛਲੇ ਸਾਲ ਪੂਰਬੀ ਪੰਜਾਬ ਸੂਬੇ ਵਿਚ ਈਸ਼ਨਿੰਦਾ ਦੇ ਦੋਸ਼ਾਂ 'ਤੇ ਆਪਣੇ ਬੈਂਕ ਪ੍ਰਬੰਧਕ ਦੇ ਕਤਲ ਕਰਨ ਦੇ ਜ਼ੁਰਮ ਵਿਚ ਇਕ ਸਾਬਕਾ ਸੁਰੱਖਿਆ ਗਾਰਡ ਨੂੰ ਮੌਤ ਦੀ ਸਜ਼ਾ ਸੁਣਾਈ ਹੈ।ਲਾਹੌਰ ਤੋਂ ਕਰੀਬ 190 ਕਿਲੋਮੀਟਰ ਦੂਰ ਸਰਗੋਧਾ ਸ਼ਹਿਰ ਦੀ ਅਦਾਲਤ ਨੇ ਬੁੱਧਵਾਰ ਨੂੰ ਅਹਿਮਦ ਨਵਾਜ਼ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਉਸ 'ਤੇ 6 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ।
ਉੱਥੋਂ ਕਰੀਬ 250 ਕਿਲੋਮੀਟਰ ਦੂਰ ਖੁਸ਼ਬ ਜ਼ਿਲ੍ਹੇ ਵਿਚ ਨੈਸ਼ਨਲ ਬੈਂਕ ਆਫ ਪਾਕਿਸਤਾਨ (ਐੱਨ.ਪੀ.ਬੀ.) ਦੀ ਬ੍ਰਾਂਚ ਵਿਚ ਸੁਰੱਖਿਆ ਗਾਰਡ ਦੇ ਤੌਰ 'ਤੇ ਤਾਇਨਾਤ ਨਵਾਜ਼ ਨੇ ਪਿਛਲੇ ਸਾਲ ਆਪਣੇ ਬੌਸ ਸ਼ਾਖਾ ਪ੍ਰਬੰਧਕ ਮਲਿਕ ਇਮਰਾਨ ਹਾਨਿਫ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਬਾਅਦ ਵਿਚ ਉਸਨੇ ਦਾਅਵਾ ਕੀਤਾ ਕਿ ਬੈਂਕ ਪ੍ਰਬੰਧਕ ਨੇ ਈਸ਼ਨਿੰਦਾ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ- CPC 100 Years: ਜਿਨਪਿੰਗ ਨੇ ਦਿੱਤੀ ਚਿਤਾਵਨੀ, ਅੱਖ ਦਿਖਾਉਣ ਵਾਲੇ ਨੂੰ ਦੇਵਾਂਗੇ ਕਰਾਰਾ ਜਵਾਬ
ਸਥਾਨਕ ਮੌਲਵੀ ਉਸ ਦੇ ਸਮਰਥਨ ਵਿਚ ਆਏ ਸਨ ਅਤੇ ਉਸ ਪੁਲਸ ਥਾਣੇ ਦੀ ਘੇਰਾਬੰਦੀ ਕੀਤੀ ਸੀ ਜਿਸ ਵਿਚ ਉਸ ਨੂੰ ਹਿਰਾਸਤ ਵਿਚ ਰੱਖਿਆ ਗਿਆ ਸੀ। ਪੁਲਸ ਨੇ ਨਵਾਜ਼ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ ਅਤੇ ਪੀੜਤ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਅੱਤਵਾਦ ਦੇ ਦੋਸ਼ ਵਿਚ ਸ਼ਾਮਲ ਕੀਤੇ ਸਨ। ਪਰਿਵਾਰ ਨੇ ਹਾਨਿਫ ਦੇ ਈਸ਼ਨਿੰਦਾ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਉਸ ਨੇ ਦਾਅਵਾ ਕੀਤਾ ਕਿ ਨਵਾਜ਼ ਨੇ ਸਜ਼ਾ ਤੋਂ ਬਚਣ ਲਈ ਈਸ਼ਨਿੰਦਾ ਨੂੰ ਹਥਿਆਰ ਵਜੋਂ ਵਰਤਿਆ ਸੀ। ਪੀੜਤ ਦੇ ਪਰਿਵਾਰ ਨੇ ਕਿਹਾ ਕਿ ਨਵਾਜ਼ ਤਨਖਾਹ ਵਿਚ ਸਲਾਨਾ ਵਾਧਾ ਨਾ ਦਿੱਤੇ ਜਾਣ ਕਾਰਨ ਹਾਨਿਫ ਤੋਂ ਨਾਰਾਜ਼ ਸੀ ਅਤੇ ਹਾਨਿਫ ਦਾ ਗੋਲੀ ਮਾਰ ਕੇ ਕਤਲ ਕਰਨ ਤੋਂ ਪਹਿਲਾਂ ਉਹਨਾਂ ਵਿਚਾਲੇ ਝਗੜਾ ਵੀ ਹੋਇਆ ਸੀ।
ਪੜ੍ਹੋ ਇਹ ਅਹਿਮ ਖਬਰ - 70 ਸਾਲ ਦੀ ਕੋਸ਼ਿਸ਼ ਮਗਰੋਂ WHO ਨੇ ਚੀਨ ਨੂੰ ਮਲੇਰੀਆ ਮੁਕਤ ਕੀਤਾ ਘੋਸ਼ਿਤ