ਸੁਰੱਖਿਆ ਬਲਾਂ ਨੇ ਅਫਗਾਨਿਸਤਾਨ ''ਚ ਹਥਿਆਰਾਂ ਦਾ ਜਖ਼ੀਰਾ ਕੀਤਾ ਬਰਾਮਦ

03/13/2023 1:51:26 PM

ਕੁੰਦੁਜ਼ (ਵਾਰਤਾ)- ਅਫਗਾਨਿਸਤਾਨ ਦੇ ਉੱਤਰੀ ਕੁੰਦੁਜ਼ ਸੂਬੇ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਹਥਿਆਰਾਂ ਦਾ ਜਖ਼ੀਰਾ ਬਰਾਮਦ ਕੀਤਾ ਹੈ। ਡਾਇਰੈਕਟੋਰੇਟ ਜਨਰਲ ਆਫ ਇੰਟੈਲੀਜੈਂਸ (ਜੀ.ਡੀ.ਆਈ.) ਨੇ ਸੋਮਵਾਰ ਨੂੰ ਜਾਰੀ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਜੀ.ਡੀ.ਆਈ. ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਉਨ੍ਹਾਂ ਦੀ ਟੀਮ ਨੇ ਐਤਵਾਰ ਸ਼ਾਮ ਨੂੰ ਕੁੰਦੁਜ਼ ਸੂਬੇ ਦੇ ਅਲੀ ਅਬਾਦ ਜ਼ਿਲ੍ਹੇ ਵਿੱਚ ਇੱਕ ਆਪਰੇਸ਼ਨ ਚਲਾਇਆ, ਜਿਸ ਵਿੱਚ ਵੱਖ-ਵੱਖ ਕਿਸਮ ਦੇ ਹਥਿਆਰ ਅਤੇ ਗੋਲਾ ਬਾਰੂਦ, 120 ਹੈਂਡ ਗ੍ਰਨੇਡ, ਹਜ਼ਾਰਾਂ ਗੋਲੀਆਂ ਅਤੇ ਕਾਰਤੂਸ ਬਰਾਮਦ ਕੀਤੇ ਗਏ।

ਬਿਆਨ ਵਿੱਚ ਇਸ ਸਬੰਧ ਵਿੱਚ ਕੋਈ ਗ੍ਰਿਫ਼ਤਾਰੀ ਹੋਣ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਨੇ ਐਤਵਾਰ ਨੂੰ ਪੂਰਬੀ ਕੁਨਾਰ ਦੇ ਸਾਵਕੀ ਜ਼ਿਲ੍ਹੇ ਵਿੱਚ ਦਰਜਨਾਂ ਮਿਜ਼ਾਈਲਾਂ, ਮੋਟਰਰ ਮਾਈਨ ਅਤੇ ਐੱਸ.ਪੀ.ਜੀ. 9 ਸ਼ੈੱਲਾਂ ਸਮੇਤ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਇੱਕ ਵੱਡਾ ਜਖ਼ੀਰਾ ਬਰਾਮਦ ਕੀਤਾ ਸੀ।


cherry

Content Editor

Related News