ਸੋਮਾਲੀਆ ''ਚ ਸੁਰੱਖਿਆ ਦਸਤਿਆਂ ਨੇ ਪ੍ਰਦਰਸ਼ਨਕਾਰੀਆਂ ''ਤੇ ਚਲਾਈਆਂ ਗੋਲੀਆਂ

02/19/2021 8:24:08 PM

ਮੋਗਾਦਿਸ਼ੂ-ਸੋਮਾਲੀਆ 'ਚ ਸੁਰੱਖਿਆ ਦਸਤਿਆਂ ਨੇ ਚੋਣਾਂ 'ਚ ਦੇਰੀ ਹੋਣ ਨੂੰ ਲੈ ਕੇ ਇਥੇ ਪ੍ਰਦਰਸ਼ਨ ਕਰ ਰਹੇ ਸੈਂਕੜੇ ਲੋਕਾਂ 'ਤੇ ਸ਼ੁੱਕਰਵਾਰ ਨੂੰ ਗੋਲੀਆਂ ਚਲਾਈਆਂ। ਹਾਲਾਂਕਿ, ਇਸ 'ਚ ਕਿਸੇ ਨੁਕਸਾਨ ਹੋਣ ਦੇ ਬਾਰੇ 'ਚ ਅਜੇ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ। ਸੋਮਾਲੀਆ ਦੀ ਸਰਕਾਰ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਰਾਸ਼ਟਰਪਤੀ ਰਿਹਾਇਸ਼ ਨੇੜੇ ਬੀਤੀ ਰਾਤ ਗੋਲੀ ਚੱਲਣ ਦੀ ਗੱਲ ਕਹੀ, ਜਿਸ ਦੇ ਕੁਝ ਹੀ ਘੰਟਿਆਂ ਬਾਅਦ ਪ੍ਰਦਰਸ਼ਨਕਾਰੀਆਂ 'ਤੇ ਇਹ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ -ਮਿਆਂਮਾਰ 'ਚ ਪਿਛਲੇ ਹਫਤੇ ਪ੍ਰਦਰਸ਼ਨ ਦੌਰਾਨ ਜ਼ਖਮੀ ਲੜਕੀ ਦੀ ਮੌਤ

ਹਥਿਆਰਬੰਦ ਸੁਰੱਖਿਆ ਦਸਤਿਆਂ ਨੇ ਮੁੱਖ ਸੜਕਾਂ ਦੀ ਨਾਕੇਬੰਦੀ ਕਰ ਦਿੱਤੀ ਹੈ। ਦੇਸ਼ 'ਚ ਅੱਠ ਫਰਵਰੀ ਨੂੰ ਹੀ ਚੋਣਾਂ ਹੋਣੀਆਂ ਸਨ। ਸੂਚਨਾ ਮੰਤਰੀ ਉਸਮਾਨ ਡਬੇ ਨੇ ਕਿਹਾ ਕਿ ਹਥਿਆਰਬੰਦ ਲੜਾਕਿਆਂ ਨੇ ਮੋਗਾਦਿਸ਼ੂ 'ਚ ਇਕ ਫੌਜੀ ਚੌਕੀ 'ਤੇ ਬੀਤੀ ਰਾਤ ਹਮਲਾ ਕੀਤਾ ਸੀ। ਉੱਥੇ, ਸਾਬਕਾ ਰਾਸ਼ਟਰੀ ਸ਼ਰੀਫ ਸ਼ੇਖ ਅਹਿਮਦ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਰਾਸ਼ਟਰਪਤੀ ਰਿਹਾਇਸ਼ ਨੇੜੇ ਇਕ ਹੋਟਲ 'ਚ ਛਾਪਾ ਮਾਰਿਆ, ਜਿਥੇ ਇਕ ਹੋਰ ਸਾਬਕਾ ਰਾਸ਼ਟਰਪਤੀ ਹਸਨ ਸੇਖ ਮਹਿਮੂਦ ਤੋਂ ਪਹਿਲਾਂ ਠਹਿਰੇ ਹੋਏ ਸਨ। ਸਾਬਕਾ ਪ੍ਰਧਾਨ ਮੰਤਰੀ ਹਸਨ ਅਲੀ ਖੈਰੇ ਦੇ ਵਿਰੋਧ ਮਾਰਚ ਦੀ ਅਗਵਾਈ ਕਰਨ ਦੇ ਕੁਝ ਹੀ ਦੇਰ ਬਾਅਦ ਗੋਲੀਬਾਰੀ ਦੀ ਤਾਜ਼ਾ ਘਟਨਾ ਹੋਈ।

ਇਹ ਵੀ ਪੜ੍ਹੋ -ਭਾਰਤ ਤੋਂ ਕੋਵਿਡ-19 ਦੀਆਂ ਇਕ ਕਰੋੜ ਖੁਰਾਕਾਂ ਖਰੀਦੇਗਾ ਸ਼੍ਰੀਲੰਕਾ : ਅਧਿਕਾਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


Karan Kumar

Content Editor

Related News