ਪਾਕਿ ਨੇ UNSC ''ਚ ਫਿਰ ਚੁੱਕਿਆ ਕਸ਼ਮੀਰ ਮੁੱਦਾ
Wednesday, Feb 07, 2018 - 11:53 AM (IST)
ਸੰਯੁਕਤ ਰਾਸ਼ਟਰ (ਬਿਊਰੋ)— ਪਾਕਿਸਤਾਨ ਨੇ ਇਕ ਵਾਰੀ ਫਿਰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਕਸ਼ਮੀਰ ਦਾ ਮੁੱਦਾ ਚੁੱਕਿਆ ਹੈ। ਇਸ ਦੇ ਨਾਲ ਹੀ ਉਸ 'ਤੇ ਸੰਕਲਪਾਂ ਦੇ ''ਚੋਣਵੇਂ ਅਮਲ'' ਕਰਨ ਦਾ ਦੋਸ਼ ਲਗਾਇਆ ਹੈ। ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿਚ ਸਥਾਈ ਪ੍ਰਤੀਨਿਧੀ ਮਲੀਹਾ ਲੋਧੀ ਨੇ ਮੰਗਲਵਾਰ ਨੂੰ ਸੈਸ਼ਨ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਕਾਰਜ ਪ੍ਰਣਾਲੀ 'ਤੇ ਬੋਲਦਿਆਂ ਕਿਹਾ,''ਪਰੀਸ਼ਦ ਦੀ ਸਾਖ 'ਤੇ ਚੋਣਵੇਂ ਅਮਲ ਕਾਰਨ ਸਵਾਲੀਆ ਨਿਸ਼ਾਨ ਖੜੇ ਹੋਏ ਹਨ।'' ਮਲੀਹਾ ਨੇ ਅੱਗੇ ਕਿਹਾ,''ਪਰੀਸ਼ਦ ਨੂੰ ਇਸ ਲਈ ਸਮੇਂ-ਸਮੇਂ 'ਤੇ ਆਪਣੇ ਸੰਕਲਪਾਂ ਨੂੰ ਲਾਗੂ ਕਰਨ ਦੀ ਸਮੀਖਿਆ ਕਰਦੇ ਰਹਿਣਾ ਚਾਹੀਦਾ ਹੈ। ਖਾਸ ਕਰ ਕੇ ਲੰਬੇਂ ਸਮੇਂ ਤੋਂ ਪੈਨਡਿੰਗ ਮੁੱਦਿਆਂ ਉੱਤੇ ਜਿਵੇਂ-ਜੰਮੂ ਕਸ਼ਮੀਰ।'' ਮਲੀਹਾ ਲੋਧੀ ਨੇ ਕਿਹਾ ਕਿ ਜੇ ਪਰੀਸ਼ਦ ਆਪਣੇ ਸੰਕਲਪ ਨੂੰ ਲਾਗੂ ਕਰਨ ਵਿਚ ਅਸਫਲ ਰਹਿੰਦਾ ਹੈ ਤਾਂ ਇਸ ਨਾਲ ਨਾ ਸਿਰਫ ਦੁਨੀਆ ਦੇ ਸਾਹਮਣੇ ਪਰੀਸ਼ਦ ਕੰਮਜ਼ੋਰ ਹੋਵੇਗਾ ਬਲਕਿ ਸੰਯੁਕਤ ਰਾਸ਼ਟਰ 'ਤੇ ਵੀ ਉਸ ਦਾ ਅਸਰ ਪਵੇਗਾ। ਮਸੀਹਾ ਦਾ ਬਿਆਨ ਸਾਲ 1948 ਦੇ ਉਸ ਕੌਂਸਲ ਸੰਕਲਪ ਵੱਲ ਸੀ, ਜਿਸ ਵਿਚ ਕਸ਼ਮੀਰ ਦੇ ਭਵਿੱਖ ਦੇ ਨਿਰਧਾਰਨ ਲਈ ਜਨਮਤ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਮਲੀਹਾ ਨੇ ਪਾਕਿਸਤਾਨੀ ਆਦਿਵਾਸੀਆਂ ਦੀ ਵਾਪਸੀ ਦੀ ਮੰਗ ਕੀਤੀ ਹੈ, ਜੋ ਉੱਥੇ ਚਲੇ ਗਏ ਹਨ। ਭਾਰਤ ਨੇ ਕਿਹਾ ਹੈ ਕਿ ਆਦਿਵਾਸੀ ਪਾਕਿਸਤਾਨੀ ਫੌਜ ਦੇ ਜਵਾਨ ਸਨ, ਜਿਨ੍ਹਾਂ ਨੇ ਕਸ਼ਮੀਰ ਨੂੰ ਹੜੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ।
