ਰੂਸ ''ਚ ਲਗਾਤਾਰ ਦੂਜੇ ਦਿਨ ਕੋਵਿਡ-19 ਨਾਲ ਹੋਈ 1200 ਤੋਂ ਜ਼ਿਆਦਾ ਲੋਕਾਂ ਦੀ ਮੌਤ

Thursday, Nov 18, 2021 - 08:43 PM (IST)

ਰੂਸ ''ਚ ਲਗਾਤਾਰ ਦੂਜੇ ਦਿਨ ਕੋਵਿਡ-19 ਨਾਲ ਹੋਈ 1200 ਤੋਂ ਜ਼ਿਆਦਾ ਲੋਕਾਂ ਦੀ ਮੌਤ

ਮਾਸਕੋ-ਰੂਸ 'ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਬੀਤੇ ਇਕ ਦਿਨ 'ਚ 1,251 ਮਰੀਜ਼ਾਂ ਦੀ ਮੌਤ ਹੋ ਗਈ ਜੋ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਹੋਈਆਂ ਰੋਜ਼ਾਨਾ ਮੌਤਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਰੂਸ ਦੇ ਸਰਕਾਰੀ ਕੋਰੋਨਾ ਵਾਇਰਸ ਟਾਕਸ ਫੋਰਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੋਜ਼ਾਨਾ ਸਾਹਮਣੇ ਆਉਣ ਵਾਲੇ ਇਨਫੈਕਸ਼ਨ ਦੇ ਮਾਮਲਿਆਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਪਰ ਉਹ ਵੀ ਮਹਾਮਾਰੀ ਦੀ ਪਿਛਲੀ ਲਹਿਰ ਦੀ ਤੁਲਨਾ 'ਚ ਜ਼ਿਆਦਾ ਹੈ।

ਇਹ ਵੀ ਪੜ੍ਹੋ : ਕੋਵਿਡ ਟੀਕਾਕਰਨ ਨਾਲ ਮਾਸਕ ਦੀ ਲਗਾਤਾਰ ਵਰਤੋਂ ਤੇ ਸਮਾਜਿਕ ਦੂਰੀ ਕਾਰਗਰ : ਅਧਿਐਨ

ਬੁੱਧਵਾਰ ਨੂੰ ਕੋਵਿਡ-19 ਨਾਲ 1,247 ਮਰੀਜ਼ਾਂ ਦੀ ਮੌਤ ਹੋਈ ਸੀ। ਟਾਸਕ ਫੋਰਸ ਮੁਤਾਬਕ ,ਵੀਰਵਾਰ ਨੂੰ ਇਨਫੈਕਸ਼ਨ ਦੇ 37,374 ਨਵੇਂ ਮਾਮਲੇ ਸਾਹਮਣੇ ਆਏ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਟੀਕਾਕਰਨ ਘੱਟ ਹੋਣ ਅਤੇ ਸਾਵਧਾਨੀ ਵਰਤਣ 'ਚ ਜਨਤਾ ਦੀ ਲਾਪਰਵਾਹੀ ਕਾਰਨ ਇਨਫੈਕਸ਼ਨ ਅਤੇ ਮੌਤਾਂ ਦੀ ਗਿਣਤੀ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਰੂਸ ਦੀ 40 ਫੀਸਦੀ ਤੋਂ ਵੀ ਘੱਟ ਜਨਤਾ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਮਿਲੀਆਂ ਹਨ।

ਇਹ ਵੀ ਪੜ੍ਹੋ : ਧਾਰਮਿਕ ਸੁਤੰਤਰਾ ਦੀ ਉਲੰਘਣਾ ਦੇ ਅਮਰੀਕੀ ਦੋਸ਼ਾਂ ਨੂੰ ਚੀਨ ਨੇ ਕੀਤਾ ਖਾਰਿਜ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News