ਰਿਪੋਰਟ ''ਚ ਖੁਲਾਸਾ : ਜਲਵਾਯੂ ਪਰਿਵਰਤਨ ਨਾਲ ਨਹੀਂ ਰੁਕੇਗਾ ਸਮੁੰਦਰ ਦਾ ਵਧਦਾ ਪੱਧਰ

Tuesday, Nov 05, 2019 - 04:31 PM (IST)

ਰਿਪੋਰਟ ''ਚ ਖੁਲਾਸਾ : ਜਲਵਾਯੂ ਪਰਿਵਰਤਨ ਨਾਲ ਨਹੀਂ ਰੁਕੇਗਾ ਸਮੁੰਦਰ ਦਾ ਵਧਦਾ ਪੱਧਰ

ਬਰਲਿਨ— ਜਰਮਨੀ 'ਚ ਪਾਟਸਡੈਮ ਇੰਸਟੀਚਿਊਟ ਫਾਰ ਕਲਾਈਮੇਟ ਇੰਪੈਕਟ ਰਿਸਰਚ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਜੇਕਰ ਕਾਰਬਨ ਉਤਸਰਜਨ ਦੀ ਇਹ ਗਤੀ ਰਹੀ ਤਾਂ 15 ਸਾਲ 'ਚ ਸਮੁੰਦਰ ਦੇ ਪਾਣੀ ਖਤਰਨਾਕ ਪੱਧਰ 'ਤੇ ਪਹੁੰਚ ਜਾਵੇਗਾ। ਵਿਗਿਆਨੀਆਂ ਦੇ ਦਲ ਦਾ ਦਾਅਵਾ ਹੈ ਕਿ ਸਮੁੰਦਰ ਦੇ ਪਾਣੀ ਦਾ ਪੱਧਰ ਕਰੀਬ 20 ਸੈਂਟੀਮੀਟਰ ਤੱਕ ਵਧ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਜੇਕਰ ਕਾਰਬਨ ਉਤਸਰਜਨ ਨੂੰ ਲੈ ਕੇ ਇਤਿਹਾਸਿਤ ਪੈਰਿਸ ਜਲਵਾਯੂ ਸਮਝੌਤੇ ਦਾ ਪਾਲਣ ਕੀਤਾ ਜਾਵੇ ਤਾਂ ਵੀ ਸਮੁੰਦਰ ਦਾ ਪਾਣੀ ਵਧੇਗਾ। 2016 'ਚ ਪੈਰਿਸ ਜਲਵਾਯੂ ਪਰਿਵਰਤਨ ਸਮਝੌਤੇ ਦਾ ਟੀਚਾ ਗਲੋਬਲ ਤਾਪਮਾਨ ਨੂੰ ਦੋ ਡਿਗਰੀ ਤੱਕ ਘੱਟ ਕਰਨਾ ਸੀ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਟੀਚਾ ਵੀ ਸਮੁੰਦਰ ਦੇ ਪਾਣੀ ਦੇ ਪੱਧਰ ਨੂੰ ਵਧਣ ਤੋਂ ਨਹੀਂ ਰੋਕ ਸਕਦਾ। ਪੀ.ਐੱਨ.ਏ.ਐੱਸ. ਨਾਂ ਦੀ ਮੈਗੇਜ਼ੀਨ 'ਚ ਪ੍ਰਕਾਸ਼ਿਤ ਇਸ ਅਧਿਐਨ ਤੋਂ ਪਤਾ ਲੱਗਦਾ ਹੈ ਕਿ 20 ਸੈਂਟੀਮੀਟਰ ਸਮੁੰਦਰ ਦੇ ਪਾਣੀ 'ਚ ਵਾਧੇ ਦਾ ਮੁੱਖ ਰੂਪ ਨਾਲ ਕਾਰਨ ਚਾਰ ਦੇਸ਼ ਅਮਰੀਕਾ, ਚੀਨ, ਭਾਰਤ ਤੇ ਰੂਸ ਹਨ। ਉਨ੍ਹਾਂ ਨੇ ਕਿਹਾ ਕਿ ਯੂਰਪੀ ਸੰਘ ਵੀ ਇਸ ਦੇ ਲਈ ਉਨਾਂ ਹੀ ਜ਼ਿੰਮੇਦਾਰ ਹੈ। ਅਮਰੀਕਾ ਦੀ ਓਰੇਗਨ ਸਟੇਟ ਯੂਨੀਵਰਸਿਟੀ ਦੇ ਜਲਵਾਯੂ ਵਿਗਿਆਨੀ ਪੀਟਰ ਕਲਾਰਕ ਤੇ ਸਹਿ-ਲੇਖਕ ਨੇ ਕਿਹਾ ਕਿ ਜਦੋਂ ਅਸੀਂ ਵਾਯੂਮੰਡਲ ਕਾਰਬਨ ਦਾ ਜ਼ਿਆਦਾ ਉਤਸਰਜਨ ਕਰਦੇ ਹਾਂ ਤਾਂ ਤਾਪਮਾਨ 'ਚ ਤੁਰੰਤ ਵਾਧਾ ਹੁੰਦਾ ਹੈ। ਪਰ ਉਸ ਵਾਰਮਿੰਗ ਦੀ ਤੁਲਨਾ 'ਚ ਸਮੁੰਦਰ ਦਾ ਪੱਧਰ ਵਧਣ 'ਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ।

ਕਲਾਰਕ ਨੇ ਕਿਹਾ ਕਿ ਜੇਕਰ ਤੁਸੀਂ ਫ੍ਰੀਜ਼ਰ ਤੋਂ ਇਕ ਆਈਸ ਕਿਊਬ ਲੈਂਦੇ ਹੋ ਤੇ ਇਸ ਨੂੰ ਫੁੱਟਪਾਥ 'ਤੇ ਰੱਖਦੇ ਹੋ ਤਾਂ ਇਸ ਨੂੰ ਪਿਘਲਣ 'ਚ ਕੁਝ ਸਮਾਂ ਲੱਗਦਾ ਹੈ। ਆਈਸ ਕਿਊਬ ਜਿੰਨਾਂ ਵੱਡਾ ਹੁੰਦਾ ਹੈ, ਉਨਾਂ ਹੀ ਜ਼ਿਆਦਾ ਸਮਾਂ ਲੱਗਦਾ ਹੈ। ਉਸੇ ਤਰ੍ਹਾਂ ਨਾਲ ਸਮੁੰਦਰ ਦੇ ਪੱਧਰ ਦਾ ਸਿੱਧਾ ਸਬੰਧ ਮਹਾਸਾਗਰ ਦੀਆਂ ਬਰਫ ਦੀਆਂ ਚਾਦਰਾਂ ਨਾਲ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮੁੰਦਰ ਦੇ ਵਧਦੇ ਪੱਧਰ ਨਾਲ ਤੱਟੀ ਪਰਿਸਥਿਤੀ ਤੰਤਰ ਤੇ ਦੁਨੀਆ ਭਰ ਦੇ ਲੱਖਾਂ ਲੋਕਾਂ ਦੀ ਜ਼ਿੰਦਗੀ ਲਈ ਖਤਰਾ ਪੈਦਾ ਹੋ ਸਕਦਾ ਹੈ, ਜੋ ਧਰਤੀ ਦੇ ਤੱਟਾਂ ਦੇ ਨਾਲ ਰਹਿੰਦੇ ਹਨ ਤੇ ਕੰਮ ਕਰਦੇ ਹਨ।


author

Baljit Singh

Content Editor

Related News