ਸਕਾਟਲੈਂਡ ਦੇ ਇਸ ਬੇਹੱਦ ਸੁਰੱਖਿਅਤ ਖੇਤਰ ''ਚ ਕੋਵਿਡ-19 ਕਾਰਨ ਪਹਿਲੀ ਮੌਤ

Friday, Oct 16, 2020 - 12:15 PM (IST)

ਸਕਾਟਲੈਂਡ ਦੇ ਇਸ ਬੇਹੱਦ ਸੁਰੱਖਿਅਤ ਖੇਤਰ ''ਚ ਕੋਵਿਡ-19 ਕਾਰਨ ਪਹਿਲੀ ਮੌਤ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੋਰੋਨਾ ਵਾਇਰਸ ਨੇ ਸਾਰੇ ਹੀ ਵਿਸ਼ਵ ਨੂੰ ਆਪਣੇ ਪ੍ਰਕੋਪ ਨਾਲ ਝੰਜੋੜ ਕੇ ਰੱਖ ਦਿੱਤਾ ਹੈ ਪਰ ਕੁੱਝ ਕੁ ਸਥਾਨ ਇਸ ਕਹਿਰ ਤੋਂ ਅਜੇ ਤੱਕ ਬਚੇ ਹੋਏ ਸਨ, ਜਿਵੇਂ ਕਿ ਸਕਾਟਲੈਂਡ ਦਾ ਪੱਛਮੀ ਆਈਲਜ਼ ਖੇਤਰ। ਇਸ ਖੇਤਰ ਵਿਚ ਹੁਣ ਤੱਕ ਵਾਇਰਸ ਕਰਕੇ ਕੋਈ ਮੌਤ ਨਹੀਂ ਹੋਈ ਸੀ ਪਰ ਹੁਣ ਵਾਇਰਸ ਨੇ ਇੱਥੇ ਵੀ ਦਸਤਕ ਦਿੱਤੀ ਹੈ। 

ਇਸ ਸਥਾਨ 'ਤੇ ਕੋਵਿਡ ਨਾਲ ਸਬੰਧਤ ਪਹਿਲੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਦੱਖਣੀ ਯੂਇਸਟ ਦੇ ਡਾਲੀਬਰਗ ਵਿਚ ਇਕ ਕੇਅਰ ਹੋਮ ਦੇ ਵਸਨੀਕ ਦੀ ਕੱਲ੍ਹ ਵਾਇਰਸ ਕਾਰਨ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਯੂਇਸਟ ਅਤੇ ਬੇਨਬੇਕਲਾ ਵਿਚ ਇਸ ਪ੍ਰਕੋਪ ਦੇ ਸਕਾਰਾਤਮਕ ਮਾਮਲੇ ਵੀ ਐਤਵਾਰ ਨੂੰ 48 ਤੱਕ ਪਹੁੰਚ ਗਏ ਹਨ। 
 


author

Lalita Mam

Content Editor

Related News