ਸਖ਼ਤ ਫ਼ੈਸਲਿਆਂ ਨਾਲ ਕੋਰੋਨਾ ਤੋਂ ਕਰੀਬ 30 ਹਜ਼ਾਰ ਲੋਕਾਂ ਦੀ ਬਚਾਈ ਜਾਨ : ਮੌਰੀਸਨ
Tuesday, May 18, 2021 - 05:30 PM (IST)

ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਸਟ੍ਰੇਲੀਆਈ ਲੋਕਾਂ ਦੀ ਜਾਨ ਖਤਰੇ ਵਿਚ ਨਾ ਪਾਉਣ ਦਾ ਸੰਕਲਪ ਦੁਹਰਾਉਂਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾਣ ਨਾਲ ਕੋਵਿਡ-19 ਤੋਂ ਕਰੀਬ 30 ਹਜ਼ਾਰ ਲੋਕਾਂ ਦੀ ਜਾਨ ਬਚਾਈ ਗਈ।ਕੁਈਨਜ਼ਲੈਂਡ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਮੌਰੀਸਨ ਨੇ ਵਾਇਰਸ ਦੇ ਨਵੇਂ ਵੈਰੀਐਂਟ ਨੂੰ ਇਕ 'ਵੱਡਾ ਖਤਰਾ' ਵੀ ਦੱਸਿਆ।
ਉਹਨਾਂ ਨੇ ਕਿਹਾ ਕਿ ਵਿਸ਼ਵ ਭਰ ਵਿਚ ਲਗਾਏ ਜਾ ਰਹੇ ਟੀਕੇ ਸ਼ਾਇਦ ਵਾਇਰਸ ਦੇ ਨਵੇਂ ਵੈਰੀਐਂਟ ਨਾਲ ਨਜਿੱਠਣ ਵਿਚ ਕਾਰਗਰ ਨਹੀਂ ਹਨ। ਭਾਵੇਂਕਿ ਉਹਨਾਂ ਨੇ ਭਰੋਸਾ ਦਿੱਤਾ ਕਿ ਉਹ ਵਰਤਮਾਨ ਵਿਚ ਉਪਲਬਧ ਸਭ ਤੋਂ ਵਧੀਆ ਮੈਡੀਕਲ ਸਲਾਹ ਦੇ ਆਧਾਰ 'ਤੇ ਹੀ ਫ਼ੈਸਲਾ ਲੈ ਰਹੇ ਹਨ। ਉਹਨਾਂ ਨੇ ਕਿਹਾ,''ਗਲੋਬਲ ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਇਹ ਆਪਣਾ ਰੂਪ ਬਦਲ ਰਹੀ ਹੈ। ਇਸ ਸਾਲ ਜਦੋਂ ਤੁਸੀਂ ਵਿਕਾਸਸ਼ੀਲ ਦੇਸ਼ਾਂ ਵਿਚ ਗਲੋਬਲ ਮਹਾਮਾਰੀ ਦਾ ਕਹਿਰ ਦੇਖਦੇ ਹੋਏ ਤਾਂ ਇਸ ਦੇ ਨਾਲ ਹੀ ਉਸ ਦੇ ਇਕ ਨਵੇਂ ਰੂਪ, ਇਕ ਨਵੇਂ ਪ੍ਰਕਾਰ ਦਾ ਖਤਰਾ ਹੋਰ ਵੱਧ ਜਾਂਦਾ ਹੈ।'' ਪੀ.ਐੱਮ. ਮੌਰੀਸਨ ਨੇ ਕਿਹਾ,''ਮੈਂ ਆਸਟ੍ਰੇਲੀਆਈ ਲੋਕਾਂ ਦੀ ਜ਼ਿੰਦਗੀ ਖਤਰੇ ਵਿਚ ਨਹੀਂ ਪਾਵਾਂਗਾ। ਮੈਂ ਅਜਿਹਾ ਨਹੀਂ ਕਰਨ ਵਾਲਾ ਅਤੇ ਮੈਂ ਇਹ ਯਕੀਨੀ ਕਰਨਾ ਚਾਹਾਂਗਾ ਕਿ ਸਾਡਾ ਸ਼ਾਸਨਕਾਲ ਅਜਿਹਾ ਰਿਹਾ ਹੈ ਜਿਸ ਵਿਚ ਹੁਣ ਤੱਕ ਦੇਸ਼ ਵਿਚ 30 ਹਜ਼ਾਰ ਲੋਕਾਂ ਦੀ ਜਾਨ ਬਚਾਈ ਗਈ ਅਤੇ ਹੁਣ ਗਲੋਬਲ ਮਹਾਮਾਰੀ ਦੇ ਕਹਿਰ ਤੋਂ ਪਹਿਲਾਂ ਹੀ ਤੁਲਨਾ ਵਿਚ ਵੱਧ ਆਸਟ੍ਰੇਲੀਆ ਲੋਕ ਕੰਮ 'ਤੇ ਜਾ ਰਹੇ ਹਨ।''
ਪੜ੍ਹੋ ਇਹ ਅਹਿਮ ਖਬਰ- ਵੱਡੀ ਖ਼ਬਰ: ਆਸਟ੍ਰੇਲੀਆ ਨੇ ਸਕੂਲਾਂ 'ਚ ਸਿੱਖ ਬੱਚਿਆਂ ਦੇ 'ਕਿਰਪਾਨ' ਪਹਿਨਣ 'ਤੇ ਲਾਈ ਪਾਬੰਦੀ
ਉਹਨਾਂ ਨੇ ਆਸਟ੍ਰੇਲੀਆ ਦੀ ਮੌਜੂਦਾ ਸਥਿਤੀ ਦੀ ਤੁਲਨਾ ਗਲੋਬਲ ਹਾਲਾਤ ਨਾਲ ਵੀ ਕੀਤੀ। ਅਮਰੀਕੀ ਯੂਨੀਵਰਸਿਟੀ ਜੌਨਸ ਹਾਪਕਿਨਜ਼ ਮੁਤਾਬਕ ਆਸਟ੍ਰੇਲੀਆ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 29,988 ਮਾਮਲੇ ਸਾਹਮਣੇ ਆਏ ਹਨ ਅਤੇ ਇਨਫੈਕਸ਼ਨ ਨਾਲ 910 ਲੋਕਾਂ ਦੀ ਮੌਤ ਹੋਈ ਹੈ। ਆਸਟ੍ਰੇਲੀਆ ਨੇ ਪਿਛਲੇ ਸਾਲ ਮਾਰਚ ਵਿਚ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਪੂਰੇ ਵਿਸ਼ਵ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ। ਸਿਰਫ ਉਸ ਦੇ ਨਾਗਰਿਕ ਅਤੇ ਸਥਾਈ ਵਸਨੀਕਾਂ ਨੂੰ ਹੀ ਕੋਵਿਡ-19 ਸਰਹੱਦੀ ਨਿਯਮਾਂ ਦਾ ਪਾਲਣ ਕਰਦਿਆਂ ਦੇਸ਼ ਵਿਚ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ।
ਪੜ੍ਹੋ ਇਹ ਅਹਿਮ ਖਬਰ - ਭਾਰਤ ਨੂੰ ਅਰਬਾਂ ਡਾਲਰ ਦਾ ਝਟਕਾ, ਈਰਾਨ-ਚੀਨ ਵਿਚਾਲੇ ਹੋਇਆ ਵੱਡਾ ਵਪਾਰਕ ਸਮਝੌਤਾ
ਭਾਰਤ ਵਿਚ ਕੋਵਿਡ-19 ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਆਸਟ੍ਰੇਲੀਆ ਨੇ 27 ਅਪ੍ਰੈਲ ਨੂੰ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀ ਜਹਾਜ਼ਾਂ 'ਤੇ 15 ਮਈ ਤੱਕ ਦੇ ਲਈ ਰੋਕ ਲਗਾ ਦਿੱਤੀ ਸੀ। ਮੌਰੀਸਨ ਦੀ ਅਗਵਾਈ ਵਾਲੀ ਸਰਕਾਰ ਨੇ ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਦੇ ਕਹਿਰ ਦੇ ਮੱਦੇਨਜ਼ਰ ਦੇਸ਼ ਤੋਂ ਯਾਤਰੀਆਂ ਦੇ ਆਉਣ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ 5 ਸਾਲ ਦੀ ਜੇਲ੍ਹ ਅਤੇ 66,000 ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਲਗਾਏ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਕਦਮ ਦੀ ਕਾਫੀ ਆਲੋਚਨਾ ਕੀਤੀ ਗਈ ਸੀ। ਉਦੋਂ ਤੋਂ ਭਾਰਤ ਤੋਂ ਸਿਰਫ ਦੇਸ਼ ਵਾਪਸ ਜਾਣ ਵਾਲੀਆਂ ਉਡਾਣਾਂ ਜਾਰੀ ਹਨ।
ਨੋਟ- ਪ੍ਰਧਾਨ ਮੰਤਰੀ ਮੌਰੀਸਨ ਵੱਲੋਂ ਦਿੱਤੇ ਬਿਆਨ ਬਾਰੇ, ਕੁਮੈਂਟ ਕਰ ਦਿਓ ਰਾਏ।