ਪੀ.ਐੱਮ. ਮੌਰੀਸਨ ਨੇ ਦਿੱਤੀ ਨਵੇਂ ਸਾਲ ਦੀ ਵਧਾਈ, ਕੋਰੋਨਾ ''ਤੇ ਕਹੀ ਇਹ ਗੱਲ

Friday, Jan 01, 2021 - 06:03 PM (IST)

ਸਿਡਨੀ (ਬਿਊਰੋ): ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਸੁੱਭਕਾਮਨਾਵਾਂ ਦਿੱਤੀਆਂ। ਇਸ ਦੇ ਨਾਲ ਹੀ ਕੋਵਿਡ-19 ਦੇ ਪ੍ਰਕੋਪਾਂ 'ਤੇ ਐਨ.ਐਸ.ਡਬਲਊ. ਅਤੇ ਵਿਕਟੋਰੀਅਨ ਸਰਕਾਰਾਂ ਦੀ ਤੁਰੰਤ ਪ੍ਰਤੀਕ੍ਰਿਆ ਲਈ ਸ਼ਲਾਘਾ ਕੀਤੀ। ਕੈਨਬਰਾ ਦੇ ਪਾਰਲੀਮੈਂਟ ਹਾਊਸ ਤੋਂ ਬੋਲਦਿਆਂ ਮੌਰੀਸਨ ਨੇ ਕਿਹਾ ਕਿ ਕੋਵਿਡ-19 ਦੇ ਪ੍ਰਕੋਪਾਂ ਕਾਰਨ ਸਰਹੱਦਾਂ ਨੂੰ ਬੰਦ ਕਰਨ ਦਾ ਫ਼ੈਸਲਾ ਕਰਨ ਵੇਲੇ ਬਹੁਤੇ ਰਾਜਾਂ ਵੱਲੋਂ “ਹਾਟਸਪੌਟ” ਮਾਡਲ ਦੀ ਵਰਤੋਂ ਕੀਤੀ ਜਾ ਰਹੀ ਹੈ।

 

ਉਨ੍ਹਾਂ ਨੇ ਕਿਹਾ,“ਅਸੀਂ ਮਹਾਮਾਰੀ ਦੇ ਨਾਲ ਕੰਮ ਕਰ ਰਹੇ ਹਾਂ, ਜੋ ਕਿ ਬਦਲੀ ਨਹੀਂ ਹੈ ਪਰ ਇਹ ਨਹੀਂ ਬਦਲਦਾ ਕਿ ਅਸੀਂ ਕੌਣ ਹਾਂ, ਅਸੀਂ ਆਸਟ੍ਰੇਲੀਆਈ ਹਾਂ।” ਮੌਰੀਸਨ ਨੇ ਕਿਹਾ,“ਇਹ ਪਾਬੰਦੀਆ ਜਨਤਕ ਸਿਹਤ ਅਧਿਕਾਰੀਆਂ ਦੁਆਰਾ ਜਨਤਕ ਸਿਹਤ ਕਾਰਨਾਂ ਕਰਕੇ ਲਗਾਈਆਂ ਗਈਆਂ ਹਨ ਅਤੇ ਇਹ ਉਨ੍ਹਾਂ ਦਾ ਉਦੇਸ਼ ਆਸਟ੍ਰੇਲੀਆਈ ਲੋਕਾਂ ਨੂੰ ਵੰਡਣਾ ਨਹੀਂ ਸਗੋਂ ਸੁਰੱਖਿਅਤ ਰੱਖਣਾ ਹੈ।'' ਮੌਰੀਸਨ ਨੇ ਦੱਸਿਆ ਕਿ ਸਰਹੱਦ ਬੰਦ ਹੋਣ ਨਾਲ ਉਸ ਦੇ ਆਪਣੇ ਪਰਿਵਾਰ ‘ਤੇ ਅਸਰ ਪਿਆ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਅੱਜ ਤੋਂ ਭਾਰਤ ਹੋਵੇਗਾ UNSC ਦਾ ਹਿੱਸਾ, ਚੀਨ ਨੂੰ ਮਿਲੇਗੀ ਚੁਣੌਤੀ

ਉਨ੍ਹਾਂ ਨੇ ਕਿਹਾ, “ਮੈਨੂੰ ਐਨ.ਐਸ.ਡਬਲਊ. ਸਰਕਾਰ ਦੁਆਰਾ ਇਨ੍ਹਾਂ ਮਾਮਲਿਆਂ ਦੇ ਸੰਬੰਧ ਵਿਚ ਲਏ ਗਏ ਫੈਸਲਿਆਂ 'ਤੇ ਪੂਰਾ ਭਰੋਸਾ ਹੈ।” ਉਹਨਾਂ ਮੁਤਾਬਕ,''ਮੈਨੂੰ ਯਕੀਨ ਹੈ ਕਿ ਫ਼ੈਸਲੇ ਸਿਹਤ ਸਲਾਹ ’ਤੇ ਅਧਾਰਿਤ ਹੋਣਗੇ ਅਤੇ ਇਸ ਲਈ ਮੈਂ ਉਨ੍ਹਾਂ ਫ਼ੈਸਲਿਆਂ ਨਾਲ ਸਹਿਮਤ ਹਾਂ। ਜੇਕਰ ਮੈਂ ਸਿਡਨੀ ਵਿਚ ਹੁੰਦਾ ਤਾਂ ਮੈਂ ਉੱਥੇ ਜਾ ਕੇ ਨਵੇਂ ਰੂਪ ਵਿਚ ਰਾਸ਼ਟਰੀ ਗੀਤ ਗਾਉਣਾ ਪਸੰਦ ਕਰਦਾ।"


Vandana

Content Editor

Related News