ਸਕਾਟਲੈਂਡ: ਬਰਫ਼ਬਾਰੀ ਨੇ ਤਾਣੀ ਚਿੱਟੀ ਚਾਦਰ, ਪ੍ਰੇਸ਼ਾਨੀ ਤੇ ਆਨੰਦ ਨਾਲੋ-ਨਾਲ (ਤਸਵੀਰਾਂ)

Friday, Jan 07, 2022 - 04:29 PM (IST)

ਸਕਾਟਲੈਂਡ: ਬਰਫ਼ਬਾਰੀ ਨੇ ਤਾਣੀ ਚਿੱਟੀ ਚਾਦਰ, ਪ੍ਰੇਸ਼ਾਨੀ ਤੇ ਆਨੰਦ ਨਾਲੋ-ਨਾਲ (ਤਸਵੀਰਾਂ)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਹੋਈ ਬਰਫ਼ਬਾਰੀ ਜਿੱਥੇ ਤਸਵੀਰਾਂ ਵਿੱਚ ਵੇਖਣ ਵਾਲਿਆਂ ਨੂੰ ਆਕਰਸ਼ਿਤ ਕਰਦੀ ਹੈ, ਉੱਥੇ ਵਸਨੀਕਾਂ ਲਈ ਸਮੱਸਿਆਵਾਂ ਵੀ ਲੈ ਕੇ ਆਉਂਦੀ ਹੈ। ਬੀਤੀ ਰਾਤ ਮੀਂਹ ਦੀਆਂ ਫੁਹਾਰਾਂ ਦੇ ਨਾਲ ਬਰਫੀਲੇ ਪਾਣੀ ਦੇ ਡਿੱਗਦੇ ਰਹਿਣ ਨਾਲ ਤਾਪਮਾਨ ਇੱਕਦਮ ਹੇਠਾਂ ਚਲਿਆ ਗਿਆ। ਜਿਉਂ ਹੀ ਸਵੇਰ ਹੋਈ ਤਾਂ ਚਾਰ ਚੁਫੇਰਾ ਇਉਂ ਜਾਪਦਾ ਸੀ ਜਿਵੇਂ ਚਿੱਟੀ ਚਾਦਰ ਨਾਲ ਢਕਿਆ ਹੋਵੇ। 

PunjabKesari

ਭਾਰੀ ਬਰਫ਼ਬਾਰੀ ਨੇ ਬਹਕਤ ਸਾਰੇ ਇਲਾਕਿਆਂ ਨੂੰ ਵੱਡੀ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ ਜਿਸ ਕਰਕੇ ਟਰੈਫਿਕ ਸਕਾਟਲੈਂਡ ਨੇ ਯਾਤਰਾ ਕਰਨ ਵਾਲਿਆਂ ਨੂੰ ਵਧੇਰੇ ਸਾਵਧਾਨੀ ਦੀ ਸਲਾਹ ਦਿੱਤੀ ਹੈ। ਸਵੇਰ ਵੇਲੇ ਸਭ ਤੋਂ ਵੱਡੀ ਪ੍ਰੇਸ਼ਾਨੀ ਕੰਮਾਂਕਾਰਾਂ 'ਤੇ ਜਾਣ ਵਾਲੇ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਝੱਲਣੀ ਪਈ, ਜਿਸਦੇ ਸਿੱਟੇ ਵਜੋਂ ਕਾਫੀ ਸਕੂਲਾਂ ਵੱਲੋਂ ਸਕੂਲ ਦੇਰੀ ਨਾਲ ਖੋਲ੍ਹੇ ਗਏ। ਹਾਈਲੈਂਡਜ਼ ਕੌਂਸਲ ਵੱਲੋਂ ਕਿਲਮਿਊਰ ਪ੍ਰਾਇਮਰੀ, ਚਾਰਲਸਟਨ ਅਕੈਡਮੀ ਤੇ ਗਰੈਨਟਾਊਨ ਗਰੈਮਰ ਨੂੰ ਸਾਰਾ ਦਿਨ ਬੰਦ ਕਰਨ ਦਾ ਫ਼ੈਸਲਾ ਲਿਆ। 

PunjabKesari

ਪੜ੍ਹੋ ਇਹ ਅਹਿਮ ਖਬਰ- ਦੂਜੇ ਵਿਸ਼ਵ ਯੁੱਧ ਦੌਰਾਨ ਭੇਜਿਆ ਗਿਆ 'ਪੱਤਰ' 76 ਸਾਲਾਂ ਬਾਅਦ ਮਿਲਿਆ 

ਮੈੱਟ ਆਫਿਸ ਵੱਲੋਂ ਤਾਪਮਾਨ ਦੇ ਡਿੱਡਣ ਨਾਲ 10 ਸੈਂਟੀਮੀਟਰ ਬਰਫ਼ਬਾਰੀ ਦੀ ਚਿਤਾਵਨੀ ਦਿੱਤੀ ਹੈ। ਜਿੱਥੇ ਸਿਆਣੀ ਉਮਰ ਦੇ ਲੋਕ ਬਰਫ਼ਬਾਰੀ ਕਾਰਨ ਪੈਦਾ ਹੋਈਆਂ ਮੁਸ਼ਕਿਲਾਂ ਨਾਲ ਜੂਝਦੇ ਰਹੇ, ਉੱਥੇ ਬੱਚਿਆਂ ਵੱਲੋਂ ਬਰਫ਼ਬਾਰੀ ਦੌਰਾਨ ਖੂਬ ਮਸਤੀ ਕਰਦਿਆਂ ਆਨੰਦ ਵੀ ਮਾਣਿਆ ਗਿਆ।


author

Vandana

Content Editor

Related News