ਸਕਾਟਲੈਂਡ: ਸੈਮਸਾ ਵੱਲੋਂ ਇਕ ਰੋਜ਼ਾ ਖੇਡ ਸਮਾਗਮ ਕਰਵਾਇਆ ਗਿਆ

06/20/2022 7:46:09 PM

ਗਲਾਸਗੋ (ਮਨਦੀਪ ਖੁਰਮੀ) : ਸਕਾਟਿਸ਼ ਐਥਨਿਕ ਮਾਈਨਾਰਿਟੀ ਸਪੋਰਟਸ ਐਸੋਸੀਏਸ਼ਨ ਵੱਲੋਂ ਸਮੇਂ-ਸਮੇਂ 'ਤੇ ਨਿਰੰਤਰ ਆਪਣੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਬੱਚਿਆਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡਾਂ ਜ਼ਰੀਏ ਅਨੁਸ਼ਾਸਨ ਸਿਖਾਉਣ ਦੇ ਮਨੋਰਥ ਨਾਲ ਇਕ ਰੋਜ਼ਾ ਖੇਡ ਸਮਾਰੋਹ ਗਲਾਸਗੋ ਦੇ ਕੈਲਵਿਨਗਰੋਵ ਪਾਰਕ 'ਚ ਕਰਵਾਇਆ ਗਿਆ। ਸੰਸਥਾ ਦੇ ਅਹੁਦੇਦਾਰ ਤੇ ਵਾਲੰਟੀਅਰ ਸਵੇਰ ਤੋਂ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਨ ਵਿੱਚ ਰੁੱਝੇ ਹੋਏ ਸਨ। ਇਸ ਉਪਰੰਤ ਦੌੜਾਂ, ਫੁੱਟਬਾਲ, ਕ੍ਰਿਕਟ, ਰੱਸਾਕਸ਼ੀ ਤੇ ਹੋਰ ਖੇਡਾਂ ਰਾਹੀਂ ਬੱਚਿਆਂ ਨੂੰ ਗਤੀਵਿਧੀਆਂ ਨਾਲ ਜੋੜਿਆ ਗਿਆ। ਗਰਮਾਹਟ ਭਰੇ ਮੌਸਮ ਵਿੱਚ ਬੱਚਿਆਂ ਤੇ ਵੱਡਿਆਂ ਨੇ ਖੇਡਾਂ ਦਾ ਆਨੰਦ ਮਾਣਿਆ।

ਇਹ ਵੀ ਪੜ੍ਹੋ : ਫਾਦਰਜ਼ ਡੇਅ ਨੂੰ ਸਮਰਪਿਤ ਫਰਿਜ਼ਨੋ ਵਿਖੇ ਹੋਈ 10K ਰੇਸ 'ਚ ਪੰਜਾਬੀਆਂ ਨੇ ਗੱਡੇ ਝੰਡੇ

PunjabKesari

ਸੈਮਸਾ ਦੇ ਪ੍ਰਧਾਨ ਦਿਲਾਵਰ ਸਿੰਘ (ਐੱਮ.ਬੀ.ਈ.) ਤੇ ਸਕੱਤਰ ਸ਼੍ਰੀਮਤੀ ਮਰਿਦੁਲਾ ਚੱਕਰਬਰਤੀ ਨੇ ਕਿਹਾ ਕਿ ਸੈਮਸਾ ਦਾ ਮੁੱਖ ਮਕਸਦ ਸਮੂਹ ਭਾਈਚਾਰਿਆਂ ਨੂੰ ਇਕ ਲੜੀ 'ਚ ਪ੍ਰੋਣਾ ਹੈ ਤੇ ਬੱਚਿਆਂ ਦੀਆਂ ਖੇਡਾਂ ਪਹਿਲੀ ਪੌੜੀ ਵਜੋਂ ਸਾਥ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸਮੂਹ ਮਾਪੇ ਵਧਾਈ ਦੇ ਪਾਤਰ ਹਨ, ਜੋ ਆਪਣੇ ਬੱਚਿਆਂ ਦੀ ਸ਼ਮੂਲੀਅਤ ਕਰਵਾਉਣ ਦੇ ਨਾਲ-ਨਾਲ ਖੁਦ ਵੀ ਖੇਡਾਂ ਰਾਹੀਂ ਭਾਈਚਾਰਕ ਸਾਂਝ ਵਧਾਉਣ ਦੇ ਰਾਹ ਤੁਰਦੇ ਹਨ।


Mukesh

Content Editor

Related News