ਸਕਾਟਲੈਂਡ ਦੇ ਪਹਿਲੇ ਬਿਜਲਈ ਮੋਟਰ ਨਾਲ ਚੱਲਣ ਵਾਲੇ ਜਹਾਜ਼ ਨੇ ਪੂਰੀ ਕੀਤੀ ਟੈਸਟ ਉਡਾਣ
Thursday, Aug 12, 2021 - 04:30 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਬੀਤੇ ਦਿਨੀਂ ਬਿਜਲੀ ਦੀ ਮੋਟਰ ਨਾਲ ਚੱਲਣ ਵਾਲੇ ਜਹਾਜ਼ ਨੇ ਸਫਲਤਾ ਪੂਰਵਕ ਟੈਸਟ ਉਡਾਣ ਭਰੀ। ਸਕਾਟਲੈਂਡ ਦੇ ਪਹਿਲੇ ਇਲੈਕਟ੍ਰਿਕ ਸੰਚਾਲਿਤ ਜਹਾਜ਼ ਨੇ ਓਰਕਨੀ ਦੇ ਇੱਕ ਨਵੇਂ ਟੈਸਟ ਸੈਂਟਰ ਤੋਂ ਅਸਮਾਨ ਵਿੱਚ ਉਡਾਣ ਭਰੀ।
ਐਮਪਾਇਰ ਦੇ ਛੇ ਸੀਟਾਂ ਵਾਲੇ 'ਸੇਸਨਾ ਸਕਾਈਮਾਸਟਰ' ਦੇ ਦੋ ਜੁੜਵੇਂ ਇੰਜਣਾਂ ਵਿੱਚੋਂ ਇੱਕ ਨੂੰ ਇਲੈਕਟ੍ਰਿਕ ਮੋਟਰ ਨਾਲ ਬਦਲਿਆ ਗਿਆ ਹੈ। ਕਰਕਵਾਲ ਹਵਾਈ ਅੱਡੇ 'ਤੇ ਸਥਿਤ 3.7 ਮਿਲੀਅਨ ਪੌਂਡ ਦੀ ਹਵਾਬਾਜ਼ੀ ਸਹੂਲਤ 'ਤੇ ਉਡਾਣ ਭਰਨ ਵਾਲਾ ਇਹ ਪਹਿਲਾ ਘੱਟ ਕਾਰਬਨ ਵਾਲਾ ਜਹਾਜ਼ ਹੈ। ਇਹ ਜਹਾਜ਼ ਪਹਿਲਾਂ 1974 ਵਿੱਚ ਬਣਾਇਆ ਗਿਆ ਸੀ ਪਰ ਕੈਲੀਫੋਰਨੀਆ ਵਿੱਚ ਕੰਪਨੀ ਦੇ ਹੈਡਕੁਆਰਟਰ ਵਿੱਚ ਇਸਦਾ ਦੁਬਾਰਾ ਨਵੀਨੀਕਰਨ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ : ਇਕ ਵੈਨ ਚਾਲਕ 20 ਕਰੋੜ ਰੁਪਏ ਲੈ ਕੇ ਹੋਇਆ ਫਰਾਰ
ਅਮਰੀਕਾ ਦੇ ਹਵਾਈ ਵਿੱਚ ਸ਼ੁਰੂਆਤੀ ਟੈਸਟ ਉਡਾਣਾਂ ਦੇ ਬਾਅਦ, ਇਸਨੂੰ ਓਰਕਨੀ ਅਤੇ ਵਿਕ ਦੇ ਵਿਚਕਾਰ ਪਹਿਲੀ ਉਡਾਣ ਲਈ ਸਕਾਟਲੈਂਡ ਭੇਜਿਆ ਗਿਆ। ਜਹਾਜ਼ ਕੰਪਨੀ ਅਨੁਸਾਰ ਲਗਭਗ 90 ਮਿੰਟ ਦੀ ਤੇਜ਼ ਚਾਰਜਿੰਗ ਇਸ ਜਹਾਜ਼ ਨੂੰ ਇੱਕ ਘੰਟੇ ਦੀ ਉਡਾਣ ਪ੍ਰਦਾਨ ਕਰੇਗੀ। ਬਿਜਲੀ ਮੋਟਰ ਦੀ ਵਰਤੋਂ ਨਾਲ ਇਹ ਵਧੇਰੇ ਕਿਫਾਇਤੀ ਹੋਵੇਗਾ।