ਸਕਾਟਲੈਂਡ 'ਚ ਸ਼ਰਾਬ ਨਾ ਵੇਚਣ ਦੀ ਸ਼ਰਤ 'ਤੇ ਖੁੱਲ੍ਹ ਸਕਣਗੇ ਪਬ ਅਤੇ ਰੈਸਟੋਰੈਂਟ

Wednesday, Oct 28, 2020 - 07:59 AM (IST)

ਸਕਾਟਲੈਂਡ 'ਚ ਸ਼ਰਾਬ ਨਾ ਵੇਚਣ ਦੀ ਸ਼ਰਤ 'ਤੇ ਖੁੱਲ੍ਹ ਸਕਣਗੇ ਪਬ ਅਤੇ ਰੈਸਟੋਰੈਂਟ

ਗਲਾਸਗੋ, ( ਮਨਦੀਪ ਖੁਰਮੀ ਹਿੰਮਤਪੁਰਾ)- ਪਿਛਲੇ ਕਾਫੀ ਦਿਨਾਂ ਤੋਂ ਸਕਾਟਲੈਂਡ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਹੋ ਰਹੇ ਵਾਧੇ ਨੂੰ ਵੇਖਦਿਆਂ ਵਾਇਰਸ ਵਿਰੁੱਧ ਸਰਕਟ ਬਰੇਕਰ ਤਾਲਾਬੰਦੀ ਲਾਗੂ ਕੀਤੀ ਗਈ ਸੀ, ਜਿਸਦੇ ਅਧੀਨ ਪਬ ਅਤੇ ਰੈਸਟੋਰੈਂਟ ਪਾਬੰਦੀਆਂ ਅਧੀਨ ਆ ਗਏ।

ਹੁਣ ਸਕਾਟਲੈਂਡ ਵਿਚ ਪਬ ਅਤੇ ਰੈਸਟੋਰੈਂਟਾਂ ਨੂੰ ਸੋਮਵਾਰ ਤੋਂ ਮੁੜ ਖੋਲ੍ਹਣ ਦੀ ਆਗਿਆ ਦਿੱਤੀ ਜਾਏਗੀ ਪਰ ਸ਼ਰਾਬ ਵੇਚਣ 'ਤੇ ਪਾਬੰਦੀ ਜਾਰੀ ਰਹੇਗੀ। ਪਿਛਲੇ ਹਫ਼ਤੇ ਇਕ ਨਵਾਂ ਪੰਜ ਟੀਅਰ ਸਿਸਟਮ ਹੋਂਦ ਵਿਚ ਆਉਣ ਤੱਕ ਇਹ ਪਾਬੰਦੀਆਂ 2 ਨਵੰਬਰ ਤੱਕ ਵਧਾਉਣ ਦੀ ਘੋਸ਼ਣਾ ਕੀਤੀ ਗਈ ਸੀ। ਮੰਤਰੀ ਨਿਕੋਲਾ ਸਟਰਜਨ ਅਨੁਸਾਰ ਕੇਂਦਰੀ ਪੱਟੀ ਯਾਨੀਕਿ ਗਲਾਸਗੋ ਅਤੇ ਐਡਿਨਬਰਾ ਦੇ ਤੀਜੇ ਟੀਅਰ ਵਿਚ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਪੱਬ, ਬਾਰ ਅਤੇ ਰੈਸਟੋਰੈਂਟ ਦੁਬਾਰਾ ਖੁੱਲ੍ਹ ਸਕਦੇ ਹਨ ਪਰ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। 

ਇਹ ਵੀ ਪੜ੍ਹੋ- ਇਟਲੀ 'ਚ ਮੁੜ ਕੋਰੋਨਾ ਦਾ ਕਹਿਰ, ਸਰਕਾਰ ਵਲੋਂ ਕਾਨੂੰਨ ਕੀਤੇ ਗਏ ਹੋਰ ਸਖ਼ਤ

3 ਟੀਅਰ ਵਿਚ ਸ਼ਰਾਬ ਦੀ ਵਿਕਰੀ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੈ ਜਦਕਿ ਇਹ ਸਥਾਨ ਸ਼ਾਮ 6 ਵਜੇ ਤੱਕ ਨਵੇਂ ਨਿਯਮਾਂ ਤਹਿਤ ਖਾਣਾ ਅਤੇ ਸਾਫਟ ਡਰਿੰਕ ਦੀ ਸੇਵਾ ਦੇ ਸਕਦੇ ਹਨ। ਮੌਜੂਦਾ ਸਮੇਂ ਦੀਆਂ ਪਾਬੰਦੀਆਂ ਦੇ ਤਹਿਤ ਪੰਜ ਖੇਤਰਾਂ ਗ੍ਰੇਟਰ ਗਲਾਸਗੋ ਅਤੇ ਕਲਾਈਡ, ਲਾਨਾਰਕਸ਼ਾਇਰ, ਏਅਰਸ਼ਾਇਰ ਅਤੇ ਅਰਾਨ, ਲੋਥੀਅਨ ਅਤੇ ਫੋਰਥ ਵੈਲੀ ਵਿਚ ਬਾਰਾਂ ਅਤੇ ਲਾਇਸੰਸਸ਼ੁਦਾ ਰੈਸਟੋਰੈਂਟਾਂ 'ਤੇ ਪਾਬੰਦੀ ਹੈ। ਇਹ ਸਿਰਫ ਟੇਕਵੇਅ ਵਜੋਂ ਸੇਵਾ ਕਰ ਸਕਦੇ ਹਨ। ਸਕਾਟਲੈਂਡ ਦੇ ਕਈ ਹੋਰ ਖੇਤਰਾਂ ਪੱਬਾਂ, ਬਾਰਾਂ, ਰੈਸਟੋਰੈਂਟਾਂ ਨੂੰ ਸਿਰਫ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਦੇ ਅੰਦਰ ਸ਼ਰਾਬ 'ਤੇ ਪਾਬੰਦੀ ਨਾਲ ਅੰਦਰੂਨੀ ਗਾਹਕਾਂ ਦੀ ਸੇਵਾ ਕਰਨ ਦੀ ਆਗਿਆ ਹੈ, ਹਾਲਾਂਕਿ ਬਾਹਰੀ ਖੇਤਰਾਂ ਵਿੱਚ ਰਾਤ 10 ਵਜੇ ਤੱਕ ਅਲਕੋਹਲ ਪੀਣ ਦੀ ਸੇਵਾ ਦਿੱਤੀ ਜਾ ਸਕਦੀ ਹੈ। ਇਸ ਵੇਲੇ ਸਿਰਫ ਉੱਤਰੀ ਅਤੇ ਦੱਖਣੀ ਲਾਨਾਰਕਸ਼ਾਇਰ ਨੂੰ ਚੌਥੇ ਪੱਧਰ ਦੀ ਤਾਲਾਬੰਦੀ ਲਈ ਮੰਨਿਆ ਜਾ ਰਿਹਾ ਹੈ ਜਿਸ ਦਾ ਅਰਥ ਹੈ ਕਿ ਇੱਥੇ ਪਰਾਹੁਣਚਾਰੀ ਖੇਤਰ ਦੇ ਸਾਰੇ ਸਥਾਨ ਬੰਦ ਕਰਨੇ ਪੈਣਗੇ।


author

Lalita Mam

Content Editor

Related News