ਸਕਾਟਲੈਂਡ : ਪਿਤਾ ਨੂੰ ਅੰਤਿਮ ਵਿਦਾਈ ਦੇਣ ਲਈ ਪੁੱਤਰ ਨੇ ਸਰਕਾਰ ਕੋਲੋਂ ਮੰਗੀ ਇਕਾਂਤਵਾਸ 'ਚ ਛੋਟ

Saturday, Feb 13, 2021 - 02:57 PM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਇਕ ਦੁਖੀ ਵਿਅਕਤੀ ਨੇ ਫਸਟ ਮਨਿਸਟਰ ਨਿਕੋਲਾ ਸਟਰਜਨ ਨੂੰ ਉਸ ਦੇ ਮ੍ਰਿਤਕ ਪਿਤਾ ਨੂੰਦਫ਼ਨਾਉਣ ਲਈ ਇਕਾਂਤਵਾਸ ਵਿਚ ਛੋਟ ਦੇਣ ਦੀ ਅਪੀਲ ਕੀਤੀ ਹੈ। ਅੰਗੋਲਾ ਵਿਚ ਕੰਮ ਕਰਦੇ ਲਿਆਮ ਲਾਈਮੰਡ ਨਾਮ ਦੇ ਤੇਲ ਵਰਕਰ ਨੇ ਸੋਮਵਾਰ ਨੂੰ ਉਸ ਦੇ ਪਿਤਾ ਜੌਨ ਦੀ ਅਚਾਨਕ ਹੋਈ ਮੌਤ ਕਰਕੇ ਸਕਾਟਲੈਂਡ ਦੀ ਸਰਕਾਰ ਤੋਂ ਆਪਣੇ 81 ਸਾਲਾ ਪਿਤਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਵਾਪਸੀ ਉਪਰੰਤ ਹੋਟਲ ਇਕਾਂਤਵਾਸ ਨਿਯਮਾਂ ਤੋਂ ਵਿਸ਼ੇਸ਼ ਛੋਟ ਦੀ ਇਜਾਜ਼ਤ ਲਈ ਬੇਨਤੀ ਕੀਤੀ ਹੈ। 

ਲਿਵਿੰਗਸਟਨ ਨਾਲ ਸੰਬੰਧਤ ਲਿਆਮ (54) ਦੋ ਬੱਚਿਆਂ ਦੇ ਪਿਤਾ ਹੈ ਅਤੇ ਅੰਗੋਲਾ ਵਿਚ ਪੰਜ ਸਾਲਾਂ ਤੋਂ ਕੰਮ ਕਰ ਰਿਹਾ ਹੈ। ਲਿਆਮ ਨੇ ਨਿਕੋਲਾ ਸਟਰਜਨ ਨੂੰ ਸਿਰਫ ਉਸ ਦੇ ਲਈ ਹੀ ਨਹੀਂ ਬਲਕਿ ਤੇਲ ਉਦਯੋਗ ਵਿਚ ਕੰਮ ਕਰਨ ਵਾਲੇ ਹੋਰ ਲੋਕਾਂ ਲਈ ਵੀ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਅਰਜ਼ ਕੀਤੀ ਹੈ। ਸਕਾਟਲੈਂਡ ਵਿਚ ਅੰਗੋਲਾ ਸਣੇ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਯਾਤਰਾ ਸੰਬੰਧੀ ਸਖ਼ਤ ਤਾਲਾਬੰਦੀ ਨਿਯਮ ਹਨ। ਇਨ੍ਹਾਂ ਦੇਸ਼ਾਂ ਤੋਂ ਵਾਪਸ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ 10 ਦਿਨਾਂ ਲਈ ਆਪਣੇ-ਆਪ ਨੂੰ ਅਲੱਗ ਕਰਨਾ ਪਏਗਾ, ਜਿਸ ਵਿਚ ਸਕਾਟਲੈਂਡ ਸਰਕਾਰ ਦੀ ਵੈੱਬਸਾਈਟ ਅਨੁਸਾਰ ਕਿਸੇ ਛੋਟ ਦੀ ਆਗਿਆ ਨਹੀਂ ਹੈ। 

ਇਹ ਸਖ਼ਤ ਨਿਯਮ ਸੋਮਵਾਰ ਨੂੰ ਸ਼ੁਰੂ ਹੋਣਗੇ ਅਤੇ ਯਾਤਰੀਆਂ ਨੂੰ 10 ਦਿਨਾਂ ਦੀ ਮਿਆਦ ਲਈ ਆਪਣੇ ਖਰਚੇ 'ਤੇ ਇਕ ਹੋਟਲ ਵਿਚ ਅਲੱਗ ਰਹਿਣਾ ਪਵੇਗਾ। ਇਸ ਮਾਮਲੇ ਬਾਰੇ ਲਿਵਿੰਗਸਟਨ ਤੋਂ ਸੰਸਦ ਮੈਂਬਰ ਹੈਨਾਹ ਬਾਰਡੇਲ ਦੇ ਦਫਤਰ ਅਨੁਸਾਰ ਉਨ੍ਹਾਂ ਨੇ ਅੰਗੋਲਾ ਵਿਚ ਲਿਆਮ ਨਾਲ ਸੰਪਰਕ ਕੀਤਾ ਹੈ ਅਤੇ ਉਸ ਦੇ ਕੇਸ ਉੱਪਰ ਵਿਚਾਰ ਕੀਤਾ ਜਾ ਸਕਦਾ ਹੈ। ਦਫ਼ਤਰ ਅਨੁਸਾਰ ਇਸ ਸੰਬੰਧੀ ਲਿਆਮ ਨੂੰ ਉਸ ਦੇ ਖਾਸ ਹਾਲਤਾਂ ਲਈ ਢੁਕਵੀਂ ਸੇਧ ਨਾਲ ਜਵਾਬ ਦਿੱਤਾ ਗਿਆ ਹੈ ਅਤੇ ਦਫ਼ਤਰ ਲਈ ਲਿਆਮ ਲਈ ਉਸ ਦੇ ਪਿਤਾ ਦੇ ਅੰਤਿਮ ਸਸਕਾਰ ਲਈ ਇਕਾਂਤਵਾਸ ਵਿਚ ਛੋਟ ਦੇਣ ਦੇ ਮਸਲੇ ਦਾ ਹੱਲ ਕਰਨਾ ਜ਼ਰੂਰੀ ਹੈ। ਇਸ ਦੇ ਇਲਾਵਾ ਲਿਆਮ ਵੀ ਹਮਦਰਦੀ ਦੇ ਅਧਾਰ 'ਤੇ ਇਸ ਛੋਟ ਦੀ ਮੰਗ ਕਰ ਸਕਦਾ ਹੈ।
 


Lalita Mam

Content Editor

Related News