ਸਕਾਟਲੈਂਡ : ਕੋਵਿਡ ਪੀੜਤ ਹੋਣ ਦੇ ਬਾਵਜੂਦ ਵੀ ਸੰਸਦ ਤੱਕ ਸਫਰ ਕਰਨ ਵਾਲੀ ਐੱਮ.ਪੀ. ਗ੍ਰਿਫ਼ਤਾਰ

Tuesday, Jan 05, 2021 - 02:57 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਸੰਸਦ ਮੈਂਬਰ ਮਾਰਗਰੇਟ ਫੇਰੀਅਰ ਨੂੰ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੇ ਬਾਵਜੂਦ ਹਾਊਸ ਆਫ ਕਾਮਨਜ਼ ਦੀ ਯਾਤਰਾ ਕਰਨ ਦੇ ਸੰਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ 60 ਸਾਲਾ ਸੰਸਦ ਮੈਂਬਰ 'ਤੇ ਪਿਛਲੇ ਸਾਲ 26 ਤੋਂ 29 ਸਤੰਬਰ ਦੇ ਵਿਚਕਾਰ ਕੋਰੋਨਾਵਾਇਰਸ ਦੇ ਨਿਯਮਾਂ ਦੀ ਉਲੰਘਣਾ ਅਤੇ ਲਾਪਰਵਾਹੀ ਵਾਲੇ ਵਿਵਹਾਰ ਦੇ ਨਾਲ ਕੋਰੋਨਾ ਪੀੜਤ ਹੋਣ 'ਤੇ 800 ਮੀਲ ਦਾ ਸਫਰ ਤੈਅ ਕਰਨ ਦਾ ਦੋਸ਼ ਹੈ। 

ਇਸ ਮਾਮਲੇ ਵਿੱਚ ਫੇਰੀਆਰ ਨੇ ਸਤੰਬਰ ਵਿੱਚ ਉਸਦੇ ਵਾਇਰਸ ਪ੍ਰਤੀ ਸਕਾਰਾਤਮਕ ਟੈਸਟ ਬਾਰੇ ਜਾਣ ਲੈਣ ਦੇ ਬਾਅਦ ਟਰੇਨ ਰਾਹੀਂ ਯਾਤਰਾ ਕਰਕੇ ਵੈਸਟਮਿੰਸਟਰ ਵਿੱਚ ਹਾਊਸ ਆਫ ਕਾਮਨਜ਼ ਵਿੱਚ ਕਾਰਵਾਈ ਕਰਨ ਤੋਂ ਬਾਅਦ ਫਿਰ ਗਲਾਸਗੋ ਵਾਪਸ ਘਰ ਪਰਤੀ ਸੀ। ਫੇਰੀਅਰ ਨੇ ਆਪਣੀ ਇਸ ਲਾਪ੍ਰਵਾਹੀ ਕਰਕੇ ਵਾਇਰਸ ਸੰਬੰਧੀ ਨਿਯਮਾਂ ਨੂੰ ਤੋੜਿਆ ਸੀ। ਇਸਦੇ ਇਲਾਵਾ ਫੇਰੀਅਰ 'ਤੇ ਉਸਦੇ ਕੋਰੋਨਾ ਟੈਸਟ ਦਾ ਨਤੀਜਾ ਆਉਣ ਤੋਂ ਪਹਿਲਾਂ ਲੈਨਾਰਕਸ਼ਾਇਰ ਵਿੱਚ ਬਿਊਟੀ ਸੈਲੂਨ, ਗਿਫਟ ਸ਼ਾਪ ਅਤੇ ਜਿਮ ਜਾਣ ਦਾ ਦੋਸ਼ ਵੀ ਲਗਾਇਆ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਤੇਜ਼ ਰਫਤਾਰ ਗੱਡੀ ਨੇ ਦਰੜੇ ਪੈਦਲ ਯਾਤਰੀ, ਦੋ ਬੱਚਿਆਂ ਦੀ ਮੌਤ

ਇਸ ਸੰਬੰਧੀ ਸਕਾਟਲੈਂਡ ਪੁਲਸ ਦੇ ਇੱਕ ਅਧਿਕਾਰੀ ਨੇ ਲਾਪ੍ਰਵਾਹੀ ਨਾਲ ਪੇਸ਼ ਆਉਣ ਦੇ ਦੋਸ਼ ਵਿੱਚ 60 ਸਾਲਾ ਫੇਰੀਅਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਸਕਾਟਲੈਂਡ ਪੁਲਸ ਦੁਆਰਾ 26 ਤੋਂ 29 ਸਤੰਬਰ 2020 ਦਰਮਿਆਨ ਕੋਰੋਨਾਵਾਇਰਸ ਨਿਯਮਾਂ ਦੀ ਉਲੰਘਣਾ ਕਰਨ ਦੀ ਪੂਰੀ ਜਾਂਚ ਤੋਂ ਬਾਅਦ ਕੀਤੀ ਗਈ ਹੈ ਅਤੇ ਇਸਦੀ ਰਿਪੋਰਟ ਸੰਬੰਧਿਤ ਅਧਿਕਾਰੀਆਂ ਨੂੰ ਭੇਜੀ ਜਾਵੇਗੀ। 
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News