ਸਕਾਟਲੈਂਡ: ਹਜ਼ਾਰਾਂ ਫੁੱਟਬਾਲ ਪ੍ਰਸ਼ੰਸਕਾਂ ਨੂੰ ਖਦੇੜਨ ਲਈ ਪੁਲਸ ਨੇ ਕੀਤੀ ਕਾਰਵਾਈ

05/16/2021 1:01:58 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਗਲਾਸਗੋ ਦੇ ਜਾਰਜ ਸਕੁਏਰ ਵਿੱਚ ਰੇਂਜਰ ਫੁੱਟਬਾਲ ਕਲੱਬ ਦੀ ਜਿੱਤ ਦਾ ਜ਼ਸਨ ਮਨਾਉਣ ਲਈ ਸ਼ਨੀਵਾਰ ਨੂੰ ਇਕੱਠੇ ਹੋਏ ਸੈਂਕੜੇ ਪ੍ਰਸ਼ੰਸਕਾਂ ਨੂੰ ਕੋਰੋਨਾ ਤੋਂ ਸੁਰੱਖਿਆ ਦੇ ਮੱਦੇਨਜ਼ਰ ਖਦੇੜਨ ਲਈ ਪੁਲਸ ਨੇ ਕਾਰਵਾਈ ਕੀਤੀ। ਕੋਰੋਨਾ ਵਾਇਰਸ ਕਾਰਨ ਭਾਰੀ ਜਨਤਕ ਇਕੱਠਾਂ ਦੇ ਵਿਰੁੱਧ ਚੇਤਾਵਨੀ ਦੇਣ ਦੇ ਬਾਵਜੂਦ ਕਈ ਘੰਟੇ ਚੱਲੇ ਸਮਾਰੋਹ ਤੋਂ ਬਾਅਦ ਵਿਗੜ ਰਹੀ ਸਥਿਤੀ ਕਾਰਨ ਇਹ ਕਾਰਵਾਈ ਕੀਤੀ ਗਈ। 

ਪੜ੍ਹੋ ਇਹ ਅਹਿਮ ਖਬਰ- ਚੀਨ ਦੀ ਅਮਰੀਕਾ ਨੂੰ ਸਿੱਧੀ ਚੁਣੌਤੀ, ਕਿਹਾ- 'ਯੁੱਧ ਹੋਇਆ ਤਾਂ ਹਾਰ ਜਾਓਗੇ'

ਰੇਂਜਰਸ ਦੁਆਰਾ ਤਕਰੀਬਨ ਇੱਕ ਦਹਾਕੇ ਵਿੱਚ ਟੀਮ ਆਪਣੀ ਪਹਿਲੀ ਸਕਾਟਿਸ਼ ਪ੍ਰੀਮੀਅਰਸ਼ਿਪ ਟਰਾਫੀ ਜਿੱਤਣ ਕਾਰਨ ਇਸ ਦੇ ਪ੍ਰਸੰਸਕਾਂ ਨੇ ਆਤਿਸ਼ਬਾਜ਼ੀ ਕੀਤੀ ਅਤੇ ਸੈਂਕੜੇ ਪ੍ਰਸ਼ੰਸਕ ਸ਼ਨੀਵਾਰ ਨੂੰ ਸ਼ਹਿਰ ਦੀਆਂ ਸੜਕਾਂ 'ਤੇ ਇਕੱਠੇ ਹੋਏ। ਰਾਤ ਦੇ 9 ਵਜੇ ਤੋਂ ਬਾਅਦ ਜਾਰਜ ਸਕੁਆਇਰ ਵਿੱਚ ਜਮ੍ਹਾਂ ਹੋਏ ਲੋਕਾਂ ਨੂੰ ਪੁਲਸ ਦੁਆਰਾ ਜ਼ਬਰਦਸਤੀ ਖਦੇੜਿਆ ਗਿਆ ਅਤੇ ਇਸ ਕਾਰਵਾਈ ਦੌਰਾਨ ਤਿੰਨ ਪੁਲਿਸ ਅਧਿਕਾਰੀ ਜ਼ਖਮੀ ਹੋਏ ਜਦਕਿ 20 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖਬਰ - ਲੰਡਨ: ਗਾਜ਼ਾ 'ਚ ਹੋਈ ਹਿੰਸਾ ਦੇ ਵਿਰੋਧ 'ਚ ਇਜ਼ਰਾਈਲੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ

ਟੀਮ ਦੁਆਰਾ ਟਰਾਫੀ ਲੈਣ ਤੋਂ ਬਾਅਦ, ਬਹੁਤ ਸਾਰੇ ਪ੍ਰਸ਼ੰਸਕਾਂ ਨੇ ਸਟੇਡੀਅਮ ਤੋਂ ਜਾਰਜ ਸਕੁਏਅਰ ਵੱਲ ਮਾਰਚ ਕੀਤਾ ਅਤੇ ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਇਕੱਠ ਦੌਰਾਨ ਸਮਾਜ ਵਿਰੋਧੀ ਵਿਵਹਾਰ ਦੇ ਸੰਬੰਧ ਵਿੱਚ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਗਲਾਸਗੋ ਵਿੱਚ ਮੌਜੂਦਾ ਕੋਵਿਡ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਬਾਹਰ ਵੱਡੇ ਇਕੱਠ ਕਰਨ ਦੀ ਆਗਿਆ ਨਹੀਂ ਹੈ ਅਤੇ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਐਲਾਨ ਕੀਤਾ ਕਿ 17 ਮਈ ਤੋਂ ਬਾਅਦ ਗਲਾਸਗੋ ਤਾਲਾਬੰਦੀ ਦੇ ਪੱਧਰ 3 ਵਿੱਚ ਹੀ ਰਹੇਗਾ।

ਨੋਟ- ਹਜ਼ਾਰਾਂ ਫੁੱਟਬਾਲ ਪ੍ਰਸ਼ੰਸਕਾਂ ਨੂੰ ਖਦੇੜਨ ਲਈ ਪੁਲਸ ਨੇ ਕੀਤੀ ਕਾਰਵਾਈ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News