ਸਕਾਟਲੈਂਡ ਨੂੰ ਕੋਰੋਨਾ ਦੀ ਮਾਰ ਤੋਂ ਬਚਾਉਣ ਲਈ ਜਲਦੀ ਜਾਰੀ ਹੋਵੇਗੀ ਨਵੀਂ ਰਣਨੀਤੀ

Tuesday, Sep 22, 2020 - 09:58 AM (IST)

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਕਰਨ ਲਈ ਜ਼ਰੂਰੀ ਅਤੇ ਪ੍ਰਭਾਵਸ਼ਾਲੀ ਨੀਤੀ ਦੀ ਜ਼ਰੂਰਤ ਹੈ। ਇਸ ਸੰਬੰਧ ਵਿਚ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਾਰਜਨ ਨੇ 48 ਘੰਟਿਆਂ ਦੇ ਅੰਦਰ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਅਗਲੀ ਅਤੇ ਜ਼ਰੂਰੀ ਕਾਰਵਾਈ ਕਰਨ ਦੀ ਘੋਸ਼ਣਾ ਕੀਤੀ ਹੈ।

ਮੰਤਰੀ ਨੇ ਕਿਹਾ ਕਿ ਮਾਹਰਾਂ ਵਿਚਕਾਰ ਇਸ ਸੰਬੰਧ ਵਿਚ ਵਿਚਾਰ-ਵਟਾਂਦਰੇ ਜਾਰੀ ਹਨ ਅਤੇ ਉਹ ਕਿਸੇ ਫੈਸਲੇ ਦੇ ਨੇੜੇ ਹਨ। ਆਪਣੀ ਰੋਜ਼ਾਨਾ ਦੀ ਬ੍ਰੀਫਿੰਗ ਸਮੇਂ ਉਨ੍ਹਾਂ ਕਿਹਾ ਕਿ ਉਹ ਦੁਪਹਿਰ ਦੇ ਖਾਣੇ ਵੇਲੇ ਬੋਰਿਸ ਜੌਨਸਨ ਨਾਲ ਵੀ ਗੱਲਬਾਤ ਕਰੇਗੀ, ਜੇ ਸੰਭਵ ਹੋਇਆ ਤਾਂ ਚਾਰੇ ਦੇਸ਼ਾਂ ਦੀ ਇਕਸਾਰਤਾ ਬਾਰੇ ਗੱਲਬਾਤ ਵੀ ਕਰੇਗੀ। ਇਸ ਤੋਂ ਇਲਾਵਾ ਉਪਾਵਾਂ ਦਾ ਇਕ ਪੈਕੇਜ ਕੱਲ੍ਹ ਸਕਾਟਲੈਂਡ ਦੇ ਮੰਤਰੀ ਮੰਡਲ ਦੇ ਸਾਹਮਣੇ ਰੱਖਿਆ ਜਾਵੇਗਾ ਅਤੇ ਉਹ ਮੰਗਲਵਾਰ ਜਾਂ ਬੁੱਧਵਾਰ ਦੁਪਹਿਰ ਨੂੰ ਹੋਲੀਰੂਡ ਵਿਚ ਇਸ ਕਾਰਵਾਈ ਸੰਬੰਧੀ ਬਿਆਨ ਦੇਵੇਗੀ।

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਯੂ. ਕੇ. ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਸਰ ਪੈਟਰਿਕ ਵੈਲੈਂਸ ਨੇ ਵੀ ਚਿਤਾਵਨੀ ਦਿੱਤੀ ਕਿ ਯੂ. ਕੇ. ਵਿਚ ਨਵੇਂ ਕੋਵਿਡ ਕੇਸਾਂ ਦੀ ਗਿਣਤੀ ਹੁਣ ਹਰ 7 ਦਿਨਾਂ ਵਿਚ ਲਗਭਗ ਦੁੱਗਣੀ ਹੋ ਰਹੀ ਹੈ ਜੇ ਇਸ ਦੀ ਜਾਂਚ ਨਾ ਕੀਤੀ ਗਈ ਤਾਂ ਅਕਤੂਬਰ ਦੇ ਅੱਧ ਤਕ ਲਗਭਗ 3,100 ਤੋਂ ਪ੍ਰਤੀ ਦਿਨ ਤਕਰੀਬਨ 50,000 ਮਾਮਲੇ ਤੇਜ਼ੀ ਨਾਲ ਵੱਧ ਸਕਦੇ ਹਨ ਅਤੇ  ਇਕ ਮਹੀਨੇ ਵਿਚ ਤਕਰੀਬਨ 200 ਮੌਤਾਂ ਹੋ ਸਕਦੀਆਂ ਹਨ।
 


Lalita Mam

Content Editor

Related News