ਸਕਾਟਲੈਂਡ : ਯੂਕ੍ਰੇਨੀ ਸ਼ਰਨਾਰਥੀਆਂ ਨੂੰ ਸਮੁੰਦਰੀ ਜਹਾਜ਼ ‘ਚ ਦਿੱਤੀ ਜਾਵੇਗੀ ਰਿਹਾਇਸ਼
Saturday, Aug 13, 2022 - 02:15 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਰੂਸ ਨਾਲ ਜੰਗ ਲੱਗਣ ਤੋਂ ਬਾਅਦ ਸੈਂਕੜੇ ਯੂਕ੍ਰੇਨੀ ਲੋਕਾਂ ਨੇ ਯੂ.ਕੇ. 'ਚ ਪਨਾਹ ਲਈ ਹੈ। ਇਸ ਦੌਰਾਨ ਹੀ ਸਕਾਟਲੈਂਡ ਨੇ ਵੀ ਆਪਣੇ ਦਰਵਾਜ਼ੇ ਯੂਕ੍ਰੇਨੀ ਸ਼ਰਨਾਰਥੀਆਂ ਲਈ ਖੋਲ੍ਹੇ ਹਨ। ਸਕਾਟਿਸ਼ ਸਰਕਾਰ ਦੁਆਰਾ ਯੂਕ੍ਰੇਨੀ ਸ਼ਰਨਾਰਥੀਆਂ ਦੀ ਰਿਹਾਇਸ਼ ਦੇ ਵੀ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਤਹਿਤ ਸਰਕਾਰ ਦੁਆਰਾ ਇਨ੍ਹਾਂ ਲੋਕਾਂ ਨੂੰ ਰਿਹਾਇਸ਼ ਪ੍ਰਦਾਨ ਕਰਨ ਲਈ ਇੱਕ ਦੂਜੇ ਸਮੁੰਦਰੀ ਜਹਾਜ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਜਹਾਜ਼ ਐੱਮ.ਐੱਸ. ਐਬੀਸ਼ਨ ਗਲਾਸਗੋ 'ਚ ਸਥਿਤ ਹੋਵੇਗਾ ਅਤੇ ਸਤੰਬਰ ਤੱਕ ਇਸ ਦੇ ਪੂਰੀ ਤਰ੍ਹਾਂ ਚਾਲੂ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਮੈਕਸੀਕੋ ਦੇ ਸਰਹੱਦੀ ਸ਼ਹਿਰ 'ਚ ਹਿੰਸਾ ਦੌਰਾਨ 11 ਲੋਕਾਂ ਦੀ ਮੌਤ
ਇਹ ਜਹਾਜ਼ ਤਕਰੀਬਨ 1,750 ਲੋਕਾਂ ਦੀ ਮੇਜ਼ਬਾਨੀ ਕਰਨ ਦੇ ਯੋਗ ਹੋਵੇਗਾ ਜਿਨ੍ਹਾਂ ਨੂੰ ਸੁਪਰ ਸਪਾਂਸਰ ਸਕੀਮ ਅਤੇ ਯੂ.ਕੇ. ਸਰਕਾਰ ਹੋਮਜ਼ ਫਾਰ ਯੂਕ੍ਰੇਨ ਸਕੀਮ ਦੁਆਰਾ ਸਕਾਟਲੈਂਡ 'ਚ ਜਗ੍ਹਾ ਦੀ ਪੇਸ਼ਕਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ 1,600 ਤੋਂ ਵੱਧ ਯੂਕ੍ਰੇਨੀਅਨ ਇੱਕ ਹੋਰ ਸਮੁੰਦਰੀ ਜਹਾਜ਼ ਐੱਮ.ਐੱਸ. ਵਿਕਟੋਰੀਆ 'ਚ ਰੱਖੇ ਗਏ ਹਨ, ਜੋ ਕਿ ਐਡਿਨਬਰਾ ਦੇ ਲੀਥ ਵਿਖੇ ਹੈ। ਸਕਾਟਿਸ਼ ਸਰਕਾਰ ਦੀ ਸੁਪਰ ਸਪਾਂਸਰ ਸਕੀਮ ਦੇ ਤਹਿਤ ਤਕਰੀਬਨ 10,056 ਯੂਕ੍ਰੇਨੀ ਸ਼ਰਨਾਰਥੀਆਂ ਨੂੰ ਪਨਾਹ ਦੀ ਪੇਸ਼ਕਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮੋਂਟੇਨਿਗ੍ਰੋ 'ਚ ਪਰਿਵਾਰਕ ਵਿਵਾਦ ਕਾਰਨ ਇਕ ਵਿਅਕਤੀ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 11 ਦੀ ਮੌਤ
ਇਸ ਬਾਰੇ ਬੋਲਦਿਆਂ ਯੂਕ੍ਰੇਨ ਦੇ ਸ਼ਰਨਾਰਥੀਆਂ ਲਈ ਵਿਸ਼ੇਸ਼ ਜ਼ਿੰਮੇਵਾਰੀ ਵਾਲੇ ਮੰਤਰੀ ਨੀਲ ਗ੍ਰੇ ਕਿਹਾ ਕਿ ਗਲਾਸਗੋ 'ਚ ਦੂਜਾ ਜਹਾਜ਼ ਸੁਰੱਖਿਅਤ ਰਿਹਾਇਸ਼ ਪ੍ਰਦਾਨ ਕਰਨ ਦੀ ਸਰਕਾਰ ਦੀ ਯੋਗਤਾ ਨੂੰ ਵਧਾਏਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਜੰਗ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ ਹੈ ਤੇ ਸਰਕਾਰ ਯੂਕ੍ਰੇਨੀ ਲੋਕਾਂ ਦਾ ਸਮਰਥਨ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਵੱਲੋਂ ਗੁਜਰਾਤ ’ਚ ਔਰਤਾਂ ਨੂੰ 1000 ਰੁਪਏ ਦੇਣ ਦੇ ਵਾਅਦੇ ’ਤੇ ਭਾਜਪਾ ਨੇ ਚੁੱਕੇ ਸਵਾਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ