ਸਕਾਟਲੈਂਡ: ਲਾਲ ਰੰਗ ਦੇ ਟੈਲੀਫੋਨ ਬਕਸਿਆਂ ਦੀ 1 ਪੌਂਡ ''ਚ ਹੋ ਰਹੀ ਹੈ ਵਿਕਰੀ

Tuesday, Mar 16, 2021 - 03:20 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਲਾਲ ਰੰਗ ਦੇ ਟੈਲੀਫੋਨ ਦੇ ਲੱਗਭਗ 600 ਬਕਸਿਆਂ ਨੂੰ ਵਿਕਰੀ ਲਈ ਲਗਾਇਆ ਗਿਆ ਹੈ, ਜਿਹਨਾਂ ਨੂੰ ਸਥਾਨਕ ਕਮਿਊਨਿਟੀ ਦੇ ਲੋਕ ਸਿਰਫ ਇੱਕ ਪੌਂਡ ਵਿੱਚ ਲੈ ਸਕਦੇ ਹਨ। ਵਿਸ਼ਵ ਪ੍ਰਸਿੱਧ ਬੀਟੀ ਟੈਲੀਫੋਨ ਬਕਸੇ ਇੱਕ ਸਮੇਂ ਪੂਰੇ ਯੂਕੇ ਵਿੱਚ ਆਮ ਵਰਤੇ ਜਾਂਦੇ ਸਨ ਪਰ ਉਨ੍ਹਾਂ ਵਿੱਚ ਕੀਤੀਆਂ ਜਾ ਰਹੀਆਂ ਕਾਲਾਂ ਦੀ ਗਿਣਤੀ ਮੋਬਾਈਲ ਫੋਨਾਂ ਦੇ ਵਧਣ ਨਾਲ ਅੰਤਿਮ ਰੂਪ ਵਿਚ ਘਟਦੀ ਜਾ ਰਹੀ ਹੈ, ਜਿਸ ਕਰਕੇ ਟੈਲੀਕਾਮ ਕੰਪਨੀ 600 ਬਕਸੇ ਵੇਚ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ : ਹੈਲੀਕਾਪਟਰ ਤੋਂ ਸੁੱਟੇ ਗਏ ਨੋਟ, ਇਕੱਠੇ ਕਰਨ ਲਈ ਲੱਗੀ ਲੋਕਾਂ ਦੀ ਭੀੜ (ਵੀਡੀਓ)

ਸਾਲ 2008 ਤੋਂ, ਦੇਸ਼ ਭਰ ਵਿੱਚ ਕੁਲ 482 ਫੋਨ ਬਕਸੇ ਲੋਕਾਂ ਦੁਆਰਾ ਬੀਟੀ ਦੇ ਇੱਕ ਕਿਓਸਕ ਪ੍ਰੋਗਰਾਮ ਨੂੰ ਅਪਣਾ ਕੇ ਸਿਰਫ 1 ਪੌਂਡ ਵਿੱਚ ਖਰੀਦੇ ਗਏ ਹਨ। ਅੱਜਕਲ੍ਹ ਇਹਨਾਂ ਵਿੱਚੋਂ ਕਈ ਬਕਸਿਆਂ ਨੂੰ ਕੁਝ ਉਪਕਰਣ ਰੱਖਣ ਲਈ ਵਰਤਿਆ ਜਾਂਦਾ ਹੈ ਜਦਕਿ ਹੋਰ ਬਕਸੇ ਬੁੱਕ ਐਕਸਚੇਂਜ, 'ਆਰਟ ਗੈਲਰੀਆਂ' ਦੇ ਛੋਟੇ ਅਜਾਇਬ ਘਰ ਬਣ ਗਏ ਹਨ। ਇਸ ਦੇ ਇਲਾਵਾ ਜਦੋਂ ਬੀਟੀ ਨੇ ਬਹੁਤ ਸਾਰੇ ਟੈਲੀਫੋਨ ਬਕਸੇ ਬੰਦ ਕਰ ਦਿੱਤੇ ਹਨ ਤਾਂ ਕੰਪਨੀ ਨੇ ਕਈ ਬਕਸਿਆਂ ਨੂੰ ਵਾਈ-ਫਾਈ ਅਤੇ ਮੋਬਾਈਲ ਫੋਨ ਚਾਰਜ ਕਰਨ ਲਈ ਵੀ ਅਪਗ੍ਰੇਡ ਕੀਤਾ ਹੈ।


Vandana

Content Editor

Related News