ਸਕਾਟਲੈਂਡ: ਕੈਮੀਕਲ ਪਲਾਂਟ ਨੂੰ ਬੰਦ ਕਰਵਾਉਣ ਲਈ ਲਗਾਇਆ ਗਿਆ ਧਰਨਾ

Monday, Aug 02, 2021 - 11:53 AM (IST)

ਸਕਾਟਲੈਂਡ: ਕੈਮੀਕਲ ਪਲਾਂਟ ਨੂੰ ਬੰਦ ਕਰਵਾਉਣ ਲਈ ਲਗਾਇਆ ਗਿਆ ਧਰਨਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਤਕਰੀਬਨ 150 ਦੇ ਕਰੀਬ ਲੋਕਾਂ ਨੇ ਹਫ਼ਤੇ ਦੇ ਅਖੀਰ 'ਤੇ ਇੱਕ ਕੈਮੀਕਲ ਪਲਾਂਟ ਨੂੰ ਬੰਦ ਕਰਵਾਉਣ ਲਈ ਪ੍ਰਦਰਸ਼ਨ ਕਰਦਿਆਂ ਧਰਨਾ ਲਗਾਇਆ। ਸਕਾਟਲੈਂਡ ਦੇ ਫਾਈਫ ਵਿਚਲੇ ਇੱਕ ਕੈਮੀਕਲ ਪਲਾਂਟ ਦੇ ਬਾਹਰ 150 ਤੋਂ ਵੱਧ ਲੋਕ ਇੱਕ ਵਿਰੋਧ ਕੈਂਪ ਵਿੱਚ ਇਕੱਠੇ ਹੋਏ ਅਤੇ ਇਸਨੂੰ ਬੰਦ ਕਰਨ ਦੀ ਮੰਗ ਕੀਤੀ। ਦੋ ਦਿਨ ਚੱਲੇ ਇਸ ਰੋਸ ਪ੍ਰਦਰਸ਼ਨ ਦਾ ਆਯੋਜਨ ਹਫ਼ਤੇ ਦੇ ਅੰਤ ਵਿੱਚ ਕਾਉਡੇਨਬੀਥ ਦੇ ਨੇੜੇ 'ਮੌਸਮੋਰਾਨ ਪੈਟਰੋਕੈਮੀਕਲ ਰਿਫਾਈਨਰੀ' ਦੇ ਬਾਹਰ 'ਕਲਾਈਮੇਟ ਕੈਂਪ ਸਕਾਟਲੈਂਡ' ਦੁਆਰਾ ਕੀਤਾ ਗਿਆ। 

PunjabKesari

ਪੜ੍ਹੋ ਇਹ ਅਹਿਮ ਖਬਰ- ਦੋਸਤ ਨੂੰ ਬਚਾਉਣ ਲਈ ਪਾਣੀ 'ਚ ਕੁੱਦ ਪਏ ਦੁਬਈ ਦੇ ਕ੍ਰਾਊਨ ਪ੍ਰਿੰਸ, ਵੀਡੀਓ ਵਾਇਰਲ

ਇਸ ਸਬੰਧੀ ਮੁਹਿੰਮਕਾਰਾਂ ਦਾ ਕਹਿਣਾ ਹੈ ਕਿ ਪਲਾਂਟ ਨੂੰ ਫੌਸਿਲ ਫਿਊਲ ਤੋਂ ਦੂਰ ਤਬਦੀਲੀ ਦੇ ਨਾਲ ਬੰਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬੰਦ ਹੋਣ ਨਾਲ ਪ੍ਰਭਾਵਿਤ ਕਾਮਿਆਂ ਨੂੰ ਹੋਰ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਸਕਣ। ਇਹ ਵਿਰੋਧ ਪਲਾਂਟ ਦੇ 140 ਮਿਲੀਅਨ ਪੌਂਡ ਨਾਲ  ਅਪਗ੍ਰੇਡ ਤੋਂ ਬਾਅਦ ਦੁਬਾਰਾ ਖੁੱਲ੍ਹਣ ਕਰਕੇ ਮੁਹਿੰਮਕਾਰਾਂ ਦੁਆਰਾ ਵਾਤਾਵਰਨ ਦੀ ਭਲਾਈ ਲਈ ਕੀਤਾ ਜਾ ਰਿਹਾ ਹੈ। ਇਸ ਵਿਰੋਧ ਪ੍ਰਦਰਸ਼ਨ ਵਿੱਚ ਭਾਗ ਲੈਣ ਵਾਲੇ ਕਲਾਈਮੇਟ ਕੈਂਪ ਸਕਾਟਲੈਂਡ ਦੇ ਮੈਂਬਰਾਂ ਅਨੁਸਾਰ ਵਿਰੋਧ ਅਤੇ ਅਸਹਿਮਤੀ, ਸ਼ਕਤੀ ਨੂੰ ਚੁਣੌਤੀ ਦੇਣ ਅਤੇ ਵਿਸ਼ਵ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਲਈ ਬਹੁਤ ਜ਼ਰੂਰੀ ਹੈ। ਜਦਕਿ ਫਾਈਫ ਈਥੀਲੀਨ ਪਲਾਂਟ (ਐਫ ਈ ਪੀ) ਦੇ ਅਧਿਕਾਰੀਆਂ ਅਨੁਸਾਰ ਮੌਸਮੋਰਾਨ ਪਲਾਂਟ ਸਕਾਟਲੈਂਡ ਦੀ ਊਰਜਾ ਸਪਲਾਈ ਦਾ ਅਨਿੱਖੜਵਾਂ ਹਿੱਸਾ ਹੈ, ਜੋ ਕਿ ਦੇਸ਼ ਭਰ ਵਿੱਚ ਭਾਈਚਾਰਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।


author

Vandana

Content Editor

Related News