ਸਕਾਟਲੈਂਡ: ਰੈਪਿਡ ਟੈਸਟ ਕਿੱਟਾਂ ਨੂੰ ਫਾਰਮੇਸੀਆਂ ''ਤੇ ਕਰਵਾਇਆ ਜਾ ਰਿਹਾ ਹੈ ਉਪਲਬਧ

Thursday, Jun 10, 2021 - 05:14 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਮਹਾਮਾਰੀ ਨੂੰ ਖਤਮ ਕਰਨ ਦੇ ਮੰਤਵ ਨਾਲ ਬਿਨਾਂ ਵਾਇਰਸ ਦੇ ਲੱਛਣਾਂ ਵਾਲੇ ਲੋਕਾਂ ਲਈ ਰੈਪਿਡ ਕੋਵਿਡ-19 ਟੈਸਟਿੰਗ ਕਿੱਟਾਂ ਨੂੰ ਸਕਾਟਲੈਂਡ ਭਰ ਦੀਆਂ ਕਮਿਊਨਿਟੀ ਫਾਰਮੇਸੀਆਂ ਵਿੱਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਯੋਜਨਾ ਦਾ ਉਦੇਸ਼ ਉਹਨਾਂ ਲੋਕਾਂ ਵਿੱਚ ਟੈਸਟ ਕਰਵਾਉਣ ਨੂੰ ਉਤਸ਼ਾਹਤ ਕਰਨਾ ਹੈ, ਜਿਹਨਾਂ ਵਿੱਚ ਵਾਇਰਸ ਦਾ ਕੋਈ ਲੱਛਣ ਨਹੀਂ ਹੈ। 

ਇਸਦੇ ਨਾਲ ਹੀ ਵਾਇਰਸ ਦੇ ਅਜਿਹੇ ਕੇਸ ਲੱਭਣੇ ਵੀ ਹਨ ਜੋ ਸਾਹਮਣੇ ਨਹੀਂ ਆਏ ਹਨ। ਇਸ ਮੁਹਿੰਮ ਵਿੱਚ ਹਿੱਸਾ ਲੈਣ ਵਾਲੀਆਂ ਫਾਰਮੇਸੀਆਂ ਵਿੱਚ ਵਾਇਰਸ ਟੈਸਟ ਦੀਆਂ ਕਿੱਟਾਂ ਮੁਫਤ ਉਪਲੱਬਧ ਹੋਣਗੀਆਂ ਅਤੇ ਹਰੇਕ ਪੈਕ ਵਿੱਚ ਸੱਤ ਉਪਕਰਣ ਹਨ ਜੋ ਲੱਗਭਗ 30 ਮਿੰਟਾਂ ਵਿੱਚ ਨਤੀਜੇ ਦੇ ਸਕਦੇ ਹਨ। ਇਸ ਯੋਜਨਾ ਤਹਿਤ ਕੋਵਿਡ-19 ਦੇ ਲੱਛਣਾਂ ਵਾਲੇ ਲੋਕਾਂ ਨੂੰ ਸਵੈ-ਟੈਸਟ ਕਿੱਟਾਂ ਲੈਣ ਲਈ ਫਾਰਮੇਸੀਆਂ ਵਿੱਚ ਦਾਖਲ ਹੋਣ ਦੀ ਦੀ ਬਜਾਏ ਤੁਰੰਤ ਇਕਾਂਤਵਾਸ ਹੋਣ ਅਤੇ ਪੀ ਸੀ ਆਰ ਟੈਸਟ ਬੁੱਕ ਕਰਨ ਦੀ ਤਜਵੀਜ਼ ਹੈ। 

ਪੜ੍ਹੋ ਇਹ ਅਹਿਮ ਖਬਰ-  ਵੱਡੀ ਖ਼ਬਰ : ਆਸਟ੍ਰੇਲੀਆ ਨੇ 'ਸਤੰਬਰ' ਤੱਕ ਵਧਾਈ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਦੀ ਮਿਆਦ

ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ਼ ਅਨੁਸਾਰ ਕੋਰੋਨਾ ਦੀ ਰੋਕਥਾਮ ਵਿੱਚ ਟੈਸਟਿੰਗ ਦੀ ਅਹਿਮ ਭੂਮਿਕਾ ਹੁੰਦੀ ਹੈ, ਜਿਸ ਨਾਲ ਲਾਕਡਾਉਨ ਤੋਂ ਸੁਰੱਖਿਅਤ ਢੰਗ ਨਾਲ ਬਾਹਰ ਜਾਇਆ ਜਾ ਸਕਦਾ ਹੈ। ਇਸ ਲਈ ਜਨਤਕ ਖੇਤਰਾਂ ਵਿੱਚ ਟੈਸਟਿੰਗ ਕਿੱਟਾਂ ਦੀ ਵੰਡ ਕੋਵਿਡ-19 ਨਾਲ ਨਜਿੱਠਣ ਲਈ ਮਹੱਤਵਪੂਰਨ ਹੈ।

ਪੜ੍ਹੋ ਇਹ ਅਹਿਮ ਖਬਰ - ਜਾਨਸਨ ਅਤੇ ਬਾਈਡੇਨ ਪਹਿਲੀ ਵਾਰ ਕੌਰਨਵਾਲ 'ਚ ਕਰਨਗੇ ਮੁਲਾਕਾਤ


Vandana

Content Editor

Related News