ਸਕਾਟਲੈਂਡ: ਪੰਜਾਬੀ ਨੌਜਵਾਨਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦੀ ਦਿੱਤੀ ਵਧਾਈ

Friday, Jul 01, 2022 - 02:13 PM (IST)

ਸਕਾਟਲੈਂਡ: ਪੰਜਾਬੀ ਨੌਜਵਾਨਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦੀ ਦਿੱਤੀ ਵਧਾਈ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਪੰਜਾਬ ਦੀ ਸਿਆਸਤ ਦਾ ਪ੍ਰਭਾਵ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ 'ਚ ਵੀ ਦੇਖਣ ਨੂੰ ਮਿਲਦਾ ਰਹਿੰਦਾ ਹੈ। ਸਿਆਸਤ ਦੇ ਉਤਰਾਅ ਚੜਾਅ ਪ੍ਰਵਾਸੀ ਪੰਜਾਬੀਆਂ ਨੂੰ ਹਰ ਵਕਤ ਪੰਜਾਬ ਨਾਲ ਜੋੜੀ ਰੱਖਦੇ ਹਨ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜਿਆਂ ਕਾਰਨ ਪ੍ਰਦੇਸੀ ਪੰਜਾਬੀ ਸਿਮਰਨਜੀਤ ਸਿੰਘ ਮਾਨ ਨੂੰ ਵਧਾਈਆਂ ਭੇਜ ਰਹੇ ਹਨ। ਸਕਾਟਲੈਂਡ ਦੇ ਪੰਜਾਬੀ ਨੌਜਵਾਨਾਂ ਕੁਲਦੀਪ ਸਿੰਘ ਗਰੇਵਾਲ, ਬਿੱਟੂ ਗਲਾਸਗੋ, ਦਲਬਾਰਾ ਸਿੰਘ ਗਿੱਲ, ਰਵਿੰਦਰ ਸਿੰਘ ਢੋਟ, ਲਵਪ੍ਰੀਤ ਸਿੰਘ, ਸਤਨਾਮ ਸਿੰਘ, ਸੁਖਦੀਪ ਸਿੰਘ, ਅੰਕੁਰ, ਕੁਲਵਿੰਦਰ ਸਿੰਘ, ਪਰਗਣ ਸਿੰਘ ਵਿਰਕ ਵੱਲੋਂ ਵੀ ਆਪਣੇ ਦਿਲ ਦੇ ਵਲਵਲੇ ਸਾਂਝੇ ਕਰਦਿਆਂ ਸਰਦਾਰ ਮਾਨ ਨੂੰ ਮੁਬਾਰਕਬਾਦ ਪੇਸ਼ ਕੀਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਸਿੱਖ ਪਰਿਵਾਰ ਦੀ ਦਰਿਆਦਿਲੀ, ਹਸਪਤਾਲ ਲਈ ਦਿੱਤੇ 61 ਕਰੋੜ ਰੁਪਏ

ਇਸ ਸਮੇਂ ਉਹਨਾਂ ਬੋਲਦਿਆਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਜਿਥੇ ਸਮੂਹ ਵਿਰੋਧੀਆਂ ਨੂੰ ਸ਼ੀਸ਼ਾ ਦਿਖਾਇਆ ਹੈ ਉੱਥੇ ਸਿਮਰਨਜੀਤ ਸਿੰਘ ਮਾਨ ਦੀਆਂ ਜਿੰਮੇਵਾਰੀਆਂ ਵਿੱਚ ਵੀ ਵਾਧਾ ਹੋਇਆ ਹੈ। ਨੌਜਵਾਨਾਂ ਨੇ ਸੰਗਰੂਰ ਹਲਕੇ ਦੇ ਸਮੂਹ ਵੋਟਰਾਂ ਨੂੰ ਵੀ ਵਧਾਈ ਪੇਸ਼ ਕੀਤੀ ਕਿ ਉਹਨਾਂ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਭੁਗਤਣ ਦੀ ਦਲੇਰੀ ਕੀਤੀ ਹੈ। ਨੌਜਵਾਨਾਂ ਨੇ ਸ੍ਰ: ਮਾਨ ਕੋਲੋਂ ਉਮੀਦ ਪ੍ਰਗਟਾਈ ਕਿ ਉਹ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਤਨਦੇਹੀ ਨਾਲ ਨੇਪਰੇ ਚਾੜ੍ਹਨ ਲਈ ਤਤਪਰ ਹੋਣਗੇ। ਨਾਲ ਹੀ ਉਹਨਾਂ ਸਿਮਰਨਜੀਤ ਸਿੰਘ ਮਾਨ ਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ।


author

Vandana

Content Editor

Related News