ਸਕਾਟਲੈਂਡ: ਪੰਜਾਬੀ ਇਮਤਿਹਾਨ ਪਾਸ ਕਰਨ ''ਤੇ ਨਾਲ ਪੜ੍ਹਦੇ ਬੱਚਿਆਂ ਦਿੱਤੀ ਪਾਰਟੀ

09/20/2022 3:00:19 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਵਿਦੇਸ਼ਾਂ ਦੀ ਧਰਤੀ 'ਤੇ ਪੰਜਾਬੀ ਦੀਆਂ ਤਿੜ੍ਹਾਂ ਬੀਜਣ ਲਈ ਅਨੇਕਾਂ ਲੋਕ ਅਤੇ ਸੰਸਥਾਵਾਂ ਸਰਗਰਮ ਹਨ। ਜਿਸ ਦੇ ਸਿੱਟੇ ਵਜੋਂ ਬ੍ਰਿਟੇਨ ਭਰ ਵਿੱਚ ਚਲਦੇ ਪੰਜਾਬੀ ਸਕੂਲਾਂ ਵਿੱਚ ਬੱਚੇ ਪੰਜਾਬੀ ਸੰਬੰਧੀ ਗਿਆਨ ਹਾਸਲ ਕਰਦੇ ਹਨ। ਅਜਿਹੇ ਕਾਰਜ ਹੀ ਸਕਾਟਲੈਂਡ ਵਿੱਚ ਵੀ ਬਾਖੂਬੀ ਹੋ ਰਹੇ ਹਨ। ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਵਿਖੇ ਪੜ੍ਹਦੇ ਬੱਚਿਆਂ ਵਿੱਚੋਂ ਇਸ ਵਰ੍ਹੇ ਸਿਰਫ ਇੱਕ ਵਿਦਿਆਰਥਣ ਜਪਜੀਤ ਕੌਰ ਸੌਂਦ ਵੱਲੋਂ ਹੀ ਜੀ.ਸੀ.ਐੱਸ.ਈ. ਦਾ ਇਮਤਿਹਾਨ ਦਿੱਤਾ ਗਿਆ ਸੀ। ਜਪਜੀਤ ਕੌਰ ਸੌਂਦ ਵੱਲੋਂ ਬਿਹਤਰ ਢੰਗ ਨਾਲ਼ ਪਾਸ ਕੀਤੇ ਇਮਤਿਹਾਨ ਦੀ ਖਾਸੀਅਤ ਇਹ ਸੀ ਕਿ ਕੋਵਿਡ ਪਾਬੰਦੀਆਂ ਦੌਰਾਨ ਸਕੂਲ ਬੰਦ ਹੋਣ 'ਤੇ ਵੀ ਉਸਨੇ ਆਪਣੀ ਪੜ੍ਹਾਈ ਘਰ ਵੀ ਜਾਰੀ ਰੱਖੀ। 

ਪੜ੍ਹੋ ਇਹ ਅਹਿਮ ਖ਼ਬਰ-ਗੂਗਲ ਦੇ ਸੀਈਓ ਵੱਲੋਂ ਪਹਿਲੀ ਵਾਰ ਭਾਰਤੀ ਦੂਤਘਰ ਦਾ ਦੌਰਾ, ਰਾਜਦੂਤ ਸੰਧੂ ਨਾਲ ਵਿਭਿੰਨ ਮੁੱਦਿਆਂ 'ਤੇ ਚਰਚਾ

ਸਕੂਲ ਸ਼ੁਰੂ ਹੋਣ 'ਤੇ ਅਧਿਆਪਕ ਮਨਦੀਪ ਖੁਰਮੀ ਹਿੰਮਤਪੁਰਾ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸੈਂਟਰ ਰਾਹੀਂ ਇਮਤਿਹਾਨ ਵਿੱਚ ਪ੍ਰਵੇਸ਼ ਕੀਤਾ। ਸਕਾਟਲੈਂਡ ਦੇ ਸਿੱਖ ਭਾਈਚਾਰੇ ਵਿੱਚ ਸਤਿਕਾਰਤ ਨਾਮ ਸ੍ਰ. ਸੋਹਣ ਸਿੰਘ ਸੌਂਦ ਦੀ ਪੋਤਰੀ ਜਪਜੀਤ ਕੌਰ ਸੌਂਦ ਦੀ ਇਸ ਪ੍ਰਾਪਤੀ 'ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਭੇਂਟ ਕੀਤਾ ਗਿਆ। ਨਾਲ ਹੀ ਕਲਾਸ ਦੇ ਸਾਥੀ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਪਾਰਟੀ ਦੇ ਕੇ ਵਧਾਈ ਪੇਸ਼ ਕੀਤੀ ਗਈ। ਸ੍ਰ. ਭੁਪਿੰਦਰ ਸਿੰਘ ਬਰਮੀਂ, ਜਸਵੀਰ ਸਿੰਘ ਬਮਰਾਹ, ਸਰਦਾਰਾ ਸਿੰਘ ਜੰਡੂ, ਹੈਰੀ ਮੋਗਾ, ਹਰਜੀਤ ਸਿੰਘ ਗਾਬੜੀਆ, ਅਵਤਾਰ ਸਿੰਘ ਹੂੰਝਣ, ਪਰਮਿੰਦਰ ਸਿੰਘ ਬਮਰਾਹ ਆਦਿ ਵੱਲੋਂ ਹਾਰਦਿਕ ਵਧਾਈ ਪੇਸ਼ ਕਰਨ ਦੇ ਨਾਲ ਨਾਲ ਦੂਸਰੇ ਵਿਦਿਆਰਥੀਆਂ ਨੂੰ ਵੀ ਸਖ਼ਤ ਮਿਹਨਤ ਕਰਨ ਦੀ ਤਾਕੀਦ ਕੀਤੀ।


Vandana

Content Editor

Related News