ਸਕਾਟਲੈਂਡ: ਐੱਨ ਐੱਚ ਐੱਸ ਸਟਾਫ ਦੀ ਤਨਖਾਹ ''ਚ ਹੋਵੇਗਾ 4% ਤੱਕ ਦਾ ਵਾਧਾ

Friday, Mar 26, 2021 - 02:04 PM (IST)

ਸਕਾਟਲੈਂਡ: ਐੱਨ ਐੱਚ ਐੱਸ ਸਟਾਫ ਦੀ ਤਨਖਾਹ ''ਚ ਹੋਵੇਗਾ 4% ਤੱਕ ਦਾ ਵਾਧਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਐੱਨ ਐੱਚ ਐੱਸ ਸਟਾਫ ਨੂੰ ਕੋਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਦੀ ਸੇਵਾ ਅਤੇ ਸਮਰਪਣ ਦੀ ਭਾਵਨਾ ਕਰਕੇ, ਸਟਾਫ ਦੀ ਤਨਖਾਹ ਵਿੱਚ ਘੱਟੋ ਘੱਟ 4% ਦਾ ਵਾਧਾ ਕੀਤਾ ਜਾਵੇਗਾ। ਸਕਾਟਲੈਂਡ ਦੀ ਸਰਕਾਰ ਨੇ ਪੁਸ਼ਟੀ ਕਰਦੀਆਂ ਦੱਸਿਆ ਹੈ ਕਿ ਨਰਸਾਂ, ਪੈਰਾਮੈਡਿਕਸ ਅਤੇ ਘਰੇਲੂ ਸਟਾਫ, ਇਸ ਵਧੀ ਤਨਖਾਹ ਦਾ ਲਾਭ ਉਠਾ ਸਕਣਗੇ। 

ਇਸ ਮਹੀਨੇ ਦੇ ਅਰੰਭ ਵਿੱਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇੰਗਲੈਂਡ ਵਿੱਚ ਐੱਨ ਐੱਚ ਐੱਸ ਸਟਾਫ ਲਈ 1% ਤਨਖਾਹ ਵਧਾਉਣ ਦਾ ਐਲਾਨ ਕੀਤਾ ਸੀ, ਜਿਸ ਦੀ ਆਲੋਚਨਾ ਕੀਤੀ ਗਈ ਸੀ। ਸਰਕਾਰ ਅਨੁਸਾਰ ਜੇਕਰ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ, ਤਾਂ ‘ਯੂਕੇ ਵਿੱਚ ਸਭ ਤੋਂ ਵੱਧ ਤਨਖਾਹ ਹੋਵੇਗੀ। ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਕਿਹਾ ਕਿ ਐੱਨ ਐੱਚ ਐੱਸ ਸਟਾਫ਼ ਤਾੜੀਆਂ ਮਾਰਨ ਨਾਲੋਂ ਵਧੇਰੇ ਹੱਕਦਾਰ ਹੈ ਅਤੇ 1% ਵਾਧਾ ਕਾਫ਼ੀ ਨਹੀਂ ਹੈ। ਸਕਾਟਲੈਂਡ ਸਰਕਾਰ ਤਨਖਾਹ ਵਿੱਚ 4% ਵਾਧੇ ਦੀ ਪੇਸ਼ਕਸ਼ ਕਰ ਰਹੀ ਹੈ, ਜੋ 25,000 ਪੌਂਡ ਤੋਂ ਘੱਟ ਕਮਾ ਰਹੇ ਸਟਾਫ ਲਈ 1000 ਪੌਂਡ ਤੱਕ ਦਾ ਵਾਧਾ ਕਰੇਗਾ ਅਤੇ 5.4% ਤੱਕ ਦਾ ਵਾਧਾ ਇਸ ਤੋਂ ਘੱਟ ਆਮਦਨੀ ਕਰਨ ਵਾਲਿਆਂ ਲਈ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਮਹਾਰਾਣੀ ਦੇ ਮਹਿਲ 'ਚ ਮਿਲੀ ਸ਼ੱਕੀ ਵਸਤੂ, ਇੱਕ ਆਦਮੀ ਗ੍ਰਿਫ਼ਤਾਰ

ਇਸ ਕਦਮ ਨਾਲ ਸਕਾਟਲੈਂਡ ਦੇ 154,000 ਤੋਂ ਵੱਧ ਐੱਨ ਐੱਚ ਐੱਸ ਦੇ ਕਰਮਚਾਰੀਆਂ ਨੂੰ ਲਾਭ ਹੋਵੇਗਾ। ਸਕਾਟਲੈਂਡ ਦੀ ਸਿਹਤ ਸਕੱਤਰ ਜੀਨ ਫ੍ਰੀਮੈਨ ਅਨੁਸਾਰ ਐੱਨ ਐੱਚ ਐੱਸ ਨਰਸ ਦੀ ਇੱਕ ਸਾਲਾ ਔਸਤਨ ਤਨਖਾਹ ਵਿੱਚ 1,200 ਪੌਂਡ ਤੋਂ ਵੱਧ ਵਾਧਾ ਹੋਵੇਗਾ। ਇਸ ਵਾਧੇ ਵਿੱਚ ਸਹਾਇਤਾ ਕਰਮਚਾਰੀ ਵੀ ਸ਼ਾਮਿਲ ਹਨ ਜਿਵੇਂ ਕਿ ਕਲੀਨਰ, ਸਿਹਤ ਦੇਖਭਾਲ ਸਹਾਇਤਾ ਕਰਮਚਾਰੀ ਆਦਿ ਵੀ ਤਨਖਾਹ ਵਿੱਚ ਵਾਧਾ ਪਾਉਣਗੇ। ਇਸ ਤੋਂ ਇਲਾਵਾ ਵੀ ਸਕਾਟਲੈਂਡ ਵਿੱਚ ਐੱਨ ਐੱਚ ਐੱਸ ਕਰਮਚਾਰੀਆਂ ਨੇ ਸਰਕਾਰ ਤੋਂ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਉਨ੍ਹਾਂ ਦੇ ਕੰਮ ਲਈ ਧੰਨਵਾਦ ਵਜੋਂ 500 ਪੌਂਡ ਦੀ ਅਦਾਇਗੀ ਪ੍ਰਾਪਤ ਕੀਤੀ ਹੈ।

ਨੋਟ- ਸਕਾਟਲੈਂਡ ਵਿਚ ਐੱਨ ਐੱਚ ਐੱਸ ਸਟਾਫ ਦੀ ਤਨਖਾਹ 'ਚ ਹੋਵੇਗਾ 4% ਤੱਕ ਦਾ ਵਾਧਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News