ਗਲਾਸਗੋ : ਬੇਘਰੇ ਲੋਕਾਂ ਦੀ ਰਾਤ ਦੀ ਪਨਾਹਗਾਹ ਨਵੇਂ ਹਾਊਸਿੰਗ ਸੈਂਟਰ ''ਚ ਤਬਦੀਲ

10/08/2020 4:58:22 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਅਜੇ ਵੀ ਕਾਫੀ ਅਜਿਹੇ ਲੋਕ ਹਨ ਜੋ ਬੇਘਰ ਹਨ ਅਤੇ ਸੜਕਾਂ 'ਤੇ ਰਾਤਾਂ ਗੁਜਾਰਨ ਲਈ ਮਜਬੂਰ ਹਨ। ਸਕਾਟਲੈਂਡ ਸਰਕਾਰ ਇਸ ਮਾਮਲੇ ਪ੍ਰਤੀ ਬਹੁਤ ਚਿੰਤਤ ਹੈ ਅਤੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਯਤਨ ਵੀ ਕਰ ਰਹੀ ਹੈ। ਜਿਸ ਦੇ ਤਹਿਤ ਹੁਣ ਗਲਾਸਗੋ ਵਿੱਚ ਬੇਘਰੇ ਲੋਕਾਂ ਦੀ ਰਾਤ ਦੀ ਪੁਰਾਣੀ ਪਨਾਹਗਾਹ ਨੂੰ ਇੱਕ ਨਵੀਂ ਸੇਵਾ ਵਿੱਚ ਬਦਲਿਆ ਜਾਣਾ ਹੈ ਜਿਸ ਦਾ ਉਦੇਸ਼ ਬੇਘਰ ਲੋਕਾਂ ਨੂੰ ਜਲਦੀ ਘਰਾਂ ਵਿੱਚ ਲਿਜਾਣਾ ਹੈ। 

ਪੜ੍ਹੋ ਇਹ ਅਹਿਮ ਖਬਰ- ਅੱਜ ਰਾਤ ਆਸਮਾਨ 'ਚ ਪਵੇਗਾ ਤਾਰਿਆਂ ਦਾ ਮੀਂਹ, ਦਿਸੇਗਾ ਇਹ ਨਜ਼ਾਰਾ 

ਇਹ ਨਵਾਂ ਰੈਪਿਡ ਰੀਹਾਊਸਿੰਗ ਕੇਂਦਰ ਬੇਘਰਿਆਂ ਨਾਲ ਨਜਿੱਠਣ ਲਈ ਨਵੀਂ ਸਰਕਾਰ ਦੀ ਪਹੁੰਚ ਦਾ ਇੱਕ ਹਿੱਸਾ ਹੈ। ਸਕਾਟਿਸ਼ ਸਰਕਾਰ ਮੁਤਾਬਕ, ਇਸ ਤਰ੍ਹਾਂ ਦੇ ਕੇਂਦਰ ਜੋ ਗਲਾਸਗੋ ਅਤੇ ਏਡਿਨਬਰਗ ਵਿੱਚ ਹਨ, ਦੁਆਰਾ ਉਹਨਾਂ ਲੋਕਾਂ ਨੂੰ ਐਮਰਜੈਂਸੀ ਰਿਹਾਇਸ਼ ਮੁਹੱਈਆ ਕਰਵਾਈ ਜਾਵੇਗੀ ਜਿਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਹਨ। ਇਨ੍ਹਾਂ ਕੇਂਦਰਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਹੋਰ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ ਜਾਏਗੀ, ਜਿਸ ਵਿੱਚ ਤੰਦਰੁਸਤੀ, ਸਿਹਤ ਅਤੇ ਸਮਾਜਕ ਦੇਖਭਾਲ ਦੇ ਮੁੱਦੇ, ਕਾਨੂੰਨੀ ਅਧਿਕਾਰ, ਰੁਜ਼ਗਾਰ ਆਦਿ ਸ਼ਾਮਲ ਹਨ।


Vandana

Content Editor

Related News