ਸਕਾਟਲੈਂਡ ''ਚ 2021 ਦੀ ਬਜਾਏ 2022 ''ਚ ਕੀਤੀ ਜਾਵੇਗੀ ਰਾਸ਼ਟਰੀ ਜਨਗਣਨਾ

Sunday, Mar 14, 2021 - 03:46 PM (IST)

ਸਕਾਟਲੈਂਡ ''ਚ 2021 ਦੀ ਬਜਾਏ 2022 ''ਚ ਕੀਤੀ ਜਾਵੇਗੀ ਰਾਸ਼ਟਰੀ ਜਨਗਣਨਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕਿਸੇ ਵੀ ਦੇਸ਼ ਜਾਂ ਰਾਸ਼ਟਰ ਦੀ ਤਰੱਕੀ ਲਈ ਜਨਗਣਨਾ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਮਰਦਮਸ਼ੁਮਾਰੀ ਦੇ ਆਧਾਰ 'ਤੇ ਕਿਸੇ ਦੇਸ਼ ਦੀ ਸਰਕਾਰ ਨੂੰ ਤਰੱਕੀ ਅਤੇ ਲੋਕ ਭਲਾਈ ਦੇ ਨਿਰਣੇ ਲੈਣ ਵਿੱਚ ਸਹਾਇਤਾ ਮਿਲਦੀ ਹੈ। ਸਕਾਟਲੈਂਡ ਵਿੱਚ ਵੀ ਸਰਕਾਰ ਦੇ ਅਨੁਸਾਰ 1941 ਨੂੰ ਛੱਡ ਕੇ 1801 ਤੋਂ ਲੈ ਕੇ ਹਰ 10 ਸਾਲਾਂ ਬਾਅਦ ਮਰਦਮਸ਼ੁਮਾਰੀ ਹੋਈ ਹੈ ਪਰ ਇਸ ਸਾਲ 2021 ਵਿੱਚ ਸਕਾਟਲੈਂਡ ਦੀ ਆਪਣੀ ਹੋਣ ਵਾਲੀ ਮਰਦਮਸ਼ੁਮਾਰੀ ਨੂੰ ਕੋਰੋਨਾ ਵਾਇਰਸ ਕਰਕੇ 2022 ਵਿੱਚ ਕੀਤਾ ਜਾਵੇਗਾ ਜਦਕਿ ਯੂਕੇ ਦੇ ਬਾਕੀ ਖੇਤਰਾਂ ਇੰਗਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿੱਚ ਮਰਦਮਸ਼ੁਮਾਰੀ ਇਸੇ ਸਾਲ 21 ਮਾਰਚ ਨੂੰ ਹੋਵੇਗੀ।

ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ ਨੇ ਬਦਲਿਆ ਇਹ ਨਿਯਮ, ਲੱਖਾਂ ਭਾਰਤੀ ਕਾਮਿਆਂ ਨੂੰ ਹੋਵੇਗਾ ਫਾਇਦਾ

ਸਕਾਟਲੈਂਡ ਦੀ ਮਰਦਮਸ਼ੁਮਾਰੀ ਵਿੱਚ ਦੇਸ਼ ਦੇ ਹਰੇਕ ਵਿਅਕਤੀ ਅਤੇ ਘਰ ਦੀ ਅਧਿਕਾਰਤ ਗਿਣਤੀ ਹੈ ਜੋ ਕਿ 20 ਮਾਰਚ, 2022 ਨੂੰ ਹੋਣੀ ਹੈ। ਮਰਦਮਸ਼ੁਮਾਰੀ ਦੇ ਪ੍ਰਸ਼ਨਾਂ ਦੇ ਉੱਤਰ ਲੋਕ ਅਬਾਦੀ ਦੀ ਤਸਵੀਰ ਬਣਾਉਣ ਵਿੱਚ ਸਹਾਇਤਾ ਕਰਦੇ ਹਨ। ਸਰਕਾਰ ਅਤੇ ਹੋਰ ਸੇਵਾ ਪ੍ਰਦਾਤਾ ਮਹੱਤਵਪੂਰਨ ਫ਼ੈਸਲੇ ਲੈਣ ਲਈ ਮਰਦਮਸ਼ੁਮਾਰੀ ਦੇ ਅੰਕੜਿਆਂ 'ਤੇ ਨਿਰਭਰ ਕਰਦੇ ਹਨ। ਸਕਾਟਲੈਂਡ ਵਿੱਚ, ਸਕਾਟਲੈਂਡ ਦੇ ਨੈਸ਼ਨਲ ਰਿਕਾਰਡ ਮਰਦਮਸ਼ੁਮਾਰੀ ਲਈ ਜ਼ਿੰਮੇਵਾਰ ਹਨ। ਯੂਕੇ ਦੀ ਮਰਦਮਸ਼ੁਮਾਰੀ 1941 (ਦੂਜੇ ਵਿਸ਼ਵ ਯੁੱਧ ਦੌਰਾਨ) ਅਤੇ 1921 ਵਿੱਚ ਆਇਰਲੈਂਡ ਵਿੱਚ ਇੱਕ ਅਪਵਾਦ ਨੂੰ ਛੱਡ ਕੇ 1801 ਤੋਂ ਆਧੁਨਿਕ ਮਰਦਮਸ਼ੁਮਾਰੀ ਹਰ ਦਸ ਸਾਲਾਂ ਬਾਅਦ ਹੋ ਰਹੀ ਹੈ।


author

Vandana

Content Editor

Related News