ਸਕਾਟਲੈਂਡ : 12 ਤੋਂ 15 ਸਾਲ ਦੀ ਉਮਰ ਦੇ ਇਕ-ਤਿਹਾਈ ਤੋਂ ਵੱਧ ਬੱਚਿਆਂ ਨੂੰ ਲੱਗੀ ਕੋਰੋਨਾ ਵੈਕਸੀਨ
Sunday, Oct 10, 2021 - 10:21 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ 'ਚ ਚੱਲ ਰਹੀ ਕੋਰੋਨਾ ਵੈਕਸੀਨ ਮੁਹਿੰਮ ਤਹਿਤ 12 ਤੋਂ 15 ਸਾਲ ਦੀ ਉਮਰ ਦੇ ਇਕ ਤਿਹਾਈ ਤੋਂ ਵੱਧ ਬੱਚਿਆਂ ਨੂੰ ਕੋਰੋਨਾ ਵਾਇਰਸ ਦੀ ਖੁਰਾਕ ਦਿੱਤੀ ਗਈ ਹੈ। ਇਸ ਸਬੰਧੀ ਅੰਕੜਿਆਂ ਅਨੁਸਾਰ ਇਸ ਉਮਰ ਸਮੂਹ ਦੇ ਤਕਰੀਬਨ 78,097 ਬੱਚਿਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲੀ ਹੈ ਜਦਕਿ 277 (0.1%) ਨੂੰ ਦੂਜੀ ਖੁਰਾਕ ਲਗਾਈ ਗਈ ਹੈ।
ਇਹ ਵੀ ਪੜ੍ਹੋ : WHO ਨੇ ਮਲੇਰੀਆ ਦੀ ਪਹਿਲੀ ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਲੱਖਾਂ ਬੱਚਿਆਂ ਦੀ ਬਚੇਗੀ ਜਾਨ
ਸਕਾਟਲੈਂਡ 'ਚ 12 ਤੋਂ 15 ਸਾਲ ਦੇ ਬੱਚੇ, ਬ੍ਰਿਟੇਨ ਦੇ ਚਾਰ ਮੁੱਖ ਮੈਡੀਕਲ ਅਧਿਕਾਰੀਆਂ (ਸੀ.ਐੱਮ.ਓਜ਼.) ਦੀ ਤੋਂ ਬਾਅਦ 20 ਸਤੰਬਰ ਤੋਂ ਟੀਕੇ ਲਈ ਬੁਕਿੰਗ ਕਰ ਸਕਦੇ ਹਨ। ਯੂ.ਕੇ. ਦੇ ਸਿਹਤ ਸਕੱਤਰ ਹਮਜ਼ਾ ਯੂਸਫ ਨੇ ਟੀਕਾਕਰਨ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਸਹਾਇਤਾ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਹੈ। ਸਕਾਟਲੈਂਡ ਸਰਕਾਰ ਦੇ ਅੰਕੜਿਆਂ ਮੁਤਾਬਕ ਸ਼ਨੀਵਾਰ ਨੂੰ 2,417 ਨਵੇਂ ਸਕਾਰਾਤਮਕ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਕੋਵਿਡ-19 ਦੇ ਕੁੱਲ 943 ਮਰੀਜ਼ ਹਸਪਤਾਲ 'ਚ ਹਨ।
ਇਹ ਵੀ ਪੜ੍ਹੋ : ਪਾਕਿ 'ਚ ਡੇਂਗੂ ਦਾ ਕਹਿਰ, ਹਸਪਤਾਲਾਂ 'ਚ ਮਰੀਜ਼ਾਂ ਨੂੰ ਨਹੀਂ ਮਿਲ ਰਹੇ ਬੈੱਡ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।