ਸਕਾਟਲੈਂਡ : ਨਿਕੋਲਾ ਸਟ੍ਰਜਨ ਕੋਰੋਨਾ ਪਾਜ਼ੇਟਿਵ ਦੇ ਨੇੜਲੇ ਸੰਪਰਕ ਵਜੋਂ ਹੋਏ ਇਕਾਂਤਵਾਸ

08/30/2021 7:32:03 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟ੍ਰਜਨ ਕਿਸੇ ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਨੇੜਲੇ ਸੰਪਰਕ ਵਜੋਂ ਪਛਾਣੇ ਜਾਣ ਤੋਂ ਬਾਅਦ ਇਕਾਂਤਵਾਸ ਹੋ ਰਹੇ ਹਨ। ਇਸ ਸਬੰਧੀ ਸਟ੍ਰਜਨ ਨੇ ਸੋਸ਼ਲ ਮੀਡੀਆ ’ਤੇ ਅਪਡੇਟ ਦਿੰਦਿਆਂ ਕਿਹਾ ਕਿ ਉਹ ਆਰ. ਟੀ. ਪੀ. ਸੀ. ਆਰ. ਟੈਸਟ ਦਾ ਨਤੀਜਾ ਪ੍ਰਾਪਤ ਕਰਨ ਤੱਕ ਇਕਾਂਤਵਾਸ ਰਹਿਣਗੇ। ਸਟ੍ਰਜਨ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਟੈਸਟ ਐਂਡ ਟਰੇਸ ਵੱਲੋਂ ਇਕਾਂਤਵਾਸ ਲਈ ਨੋਟੀਫਿਕੇਸ਼ਨ ਮਿਲੀ ਹੈ ਕਿਉਂਕਿ ਐਪ ਨੇ ਉਨ੍ਹਾਂ ਨੂੰ ਵਾਇਰਸ ਪਾਜ਼ੇਟਿਵ ਵਿਅਕਤੀ ਦੇ ਨੇੜਲੇ ਸੰਪਰਕ ਵਜੋਂ ਪਛਾਣਿਆ ਹੈ। ਇਸ ਲਈ ਆਰ. ਟੀ. ਪੀ. ਸੀ. ਆਰ. ਟੈਸਟ ਦੇ ਨਤੀਜੇ ਤੱਕ ਸਟ੍ਰਜਨ ਨੂੰ ਵੱਖ ਰਹਿਣਾ ਪਵੇਗਾ।

ਨਿਕੋਲਾ ਸਟ੍ਰਜਨ ਨੇ ਐੱਨ. ਐੱਚ. ਐੱਸ. ਟੈਸਟ ਐਂਡ ਪ੍ਰੋਟੈਕਟ ’ਚ ਸਖਤ ਮਿਹਨਤ ਕਰਨ ਵਾਲੇ ਸਾਰੇ ਸੰਪਰਕ ਟ੍ਰੇਸਰਾਂ ਦਾ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਸਕਾਟਲੈਂਡ ’ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਤਹਿਤ ਕੋਰੋਨਾ ਵਾਇਰਸ ਦੇ ਕੇਸਾਂ ਦੀ ਇੱਕ ਹੋਰ ਰਿਕਾਰਡ ਗਿਣਤੀ 7113 ਮਾਮਲਿਆਂ ਨਾਲ ਦਰਜ ਕੀਤੀ ਗਈ ਹੈ।


Manoj

Content Editor

Related News