ਸਕਾਟਲੈਂਡ : ਦੀਪ ਸਿੱਧੂ ਨਮਿੱਤ ਅਰਦਾਸ ਸਮਾਗਮ ’ਚ ਸੈਂਕੜੇ ਪੰਜਾਬੀਆਂ ਨੇ ਭਰੀ ਹਾਜ਼ਰੀ

Sunday, Feb 27, 2022 - 08:57 PM (IST)

ਸਕਾਟਲੈਂਡ : ਦੀਪ ਸਿੱਧੂ ਨਮਿੱਤ ਅਰਦਾਸ ਸਮਾਗਮ ’ਚ ਸੈਂਕੜੇ ਪੰਜਾਬੀਆਂ ਨੇ ਭਰੀ ਹਾਜ਼ਰੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਫਿਲਮ ਅਦਾਕਾਰ ਦੀਪ ਸਿੱਧੂ ਦੇ ਸੜਕ ਹਾਦਸੇ ’ਚ ਅਕਾਲ ਚਲਾਣੇ ਉਪਰੰਤ ਦੇਸ਼-ਵਿਦੇਸ਼ ’ਚ ਸੋਗ ਦੀ ਲਹਿਰ ਦੌੜ ਗਈ। ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਵੱਲੋਂ ਆਪਣੇ ਮਹਿਬੂਬ ਨੌਜਵਾਨ ਮਰਹੂਮ ਦੀਪ ਸਿੱਧੂ ਦੀ ਯਾਦ ’ਚ ਆਪੋ- ਆਪਣੇ ਪੱਧਰ ’ਤੇ ਸ਼ਰਧਾਂਜਲੀ ਸਮਾਗਮ ਕਰਵਾਏ ਜਾ ਰਹੇ ਹਨ। ਸਕਾਟਲੈਂਡ ਭਰ ’ਚ ਸਭ ਤੋਂ ਵੱਡੇ ਗੁਰੂਘਰ ਵਜੋਂ ਪ੍ਰਸਿੱਧ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਦੀਪ ਸਿੱਧੂ ਦੀ ਯਾਦ ’ਚ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਸਮੇਂ ਗੁਰਦੁਆਰਾ ਕਮੇਟੀ ਵੱਲੋਂ ਮੁੱਖ ਸੇਵਾਦਾਰ ਸੁਰਜੀਤ ਸਿੰਘ ਚੌਧਰੀ, ਜਸਪਾਲ ਸਿੰਘ ਖਹਿਰਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੀਪ ਸਿੱਧੂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਨ੍ਹਾਂ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕੀਤਾ ਜਾਵੇ। ਇਸ ਤੋਂ ਇਲਾਵਾ ਪ੍ਰਸਿੱਧ ਸ਼ਾਇਰ ਅਮਨਦੀਪ ਸਿੰਘ ਅਮਨ ਨੇ ਆਪਣੀ ਭਾਵੁਕ ਤਕਰੀਰ ਅਤੇ ਗਜ਼ਲ ਰਾਹੀਂ ਗੁਰੂ ਦਰਬਾਰ ‘ਚ ਹਾਜ਼ਰ ਲਗਵਾਈ।

ਇਹ ਵੀ ਪੜ੍ਹੋ : Russia-Ukraine War: ਮਾਤਭੂਮੀ ਦੀ ਰੱਖਿਆ ਲਈ ਵਿਦੇਸ਼ਾਂ ’ਚੋਂ ਵਤਨ ਪਰਤ ਰਹੇ ਯੂਕ੍ਰੇਨੀ

PunjabKesari

ਹਰਜੀਤ ਸਿੰਘ ਦੁਸਾਂਖ ਵੱਲੋਂ ਵੀ ਦੀਪ ਸਿੱਧੂ ਕੋਲੋਂ ਕਬੂਲੇ ਪ੍ਰਭਾਵ ਅਤੇ ਉਹਨਾਂ ਦੇ ਜੀਵਨ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਪ੍ਰਤੀਨਿਧੀ ਨਾਲ ਗੱਲਬਾਤ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਚੌਧਰੀ ਅਤੇ ਸੰਸਥਾ ਇਤਿਹਾਸ ਦੇ ਬੁਲਾਰੇ ਹਰਪਾਲ ਸਿੰਘ ਨੇ ਇਸ ਅਰਦਾਸ ਸਮਾਗਮ ’ਚ ਸ਼ਮੂਲੀਅਤ ਕਰਨ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਹਜ਼ੂਰੀ ਰਾਗੀ ਭਾਈ ਸੁਖਬੀਰ ਸਿੰਘ ਤੇ ਭਲਵਿੰਦਰ ਸਿੰਘ ਦੇ ਜਥੇ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

PunjabKesari


author

Manoj

Content Editor

Related News