ਸਕਾਟਲੈਂਡ : ਹਿੰਦੂ ਮੰਦਿਰ ਗਲਾਸਗੋ ਵੱਲੋਂ ਗਣੇਸ਼ ਚਤੁਰਥੀ ਤਿਉਹਾਰ ਮਨਾਇਆ ਗਿਆ

Tuesday, Sep 21, 2021 - 04:14 PM (IST)

ਸਕਾਟਲੈਂਡ : ਹਿੰਦੂ ਮੰਦਿਰ ਗਲਾਸਗੋ ਵੱਲੋਂ ਗਣੇਸ਼ ਚਤੁਰਥੀ ਤਿਉਹਾਰ ਮਨਾਇਆ ਗਿਆ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਮੁੜ ਆਪਣੇ ਰੰਗਾਂ ’ਚ ਪਰਤਦਾ ਨਜ਼ਰ ਆ ਰਿਹਾ ਹੈ। ਆਏ ਦਿਨ ਕਿੱਧਰੇ ਨਾ ਕਿੱਧਰੇ ਕੋਈ ਨਾ ਕੋਈ ਸਮਾਗਮ ਹੋ ਰਿਹਾ ਨਜ਼ਰੀਂ ਪੈਂਦਾ ਹੈ। ਗਲਾਸਗੋ ਸਥਿਤ ਸਕਾਟਲੈਂਡ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਵੱਲੋਂ ਗਣੇਸ਼ ਚਤੁਰਥੀ ਨਾਲ ਸਬੰਧਤ 10 ਰੋਜ਼ਾ ਪੂਜਾ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਆਖਰੀ ਦਿਨ ਕੈਲਵਿਨਗਰੋਵ ਪਾਰਕ ਵਿਖੇ ਮਨਾਏ ਗਏ ਜਸ਼ਨਾਂ ਦੌਰਾਨ ਕੌਂਸਲੇਟ ਜਨਰਲ ਆਫ ਇੰਡੀਆ ਦਫਤਰ ਐਡਿਨਬਰਾ ਵੱਲੋਂ ਹੈੱਡ ਆਫ ਚਾਂਸਰੀ ਸੱਤਿਆਵੀਰ ਸਿੰਘ ਨੇ ਸ਼ਿਰਕਤ ਕੀਤੀ।

PunjabKesari

ਗਲਾਸਗੋ ਇੰਡੀਅਨ ਨਾਲ ਜੁੜੇ ਸੈਂਕੜੇ ਸਾਥੀਆਂ ਵੱਲੋਂ ਢੋਲ-ਢਮੱਕੇ ਰਾਹੀਂ ਇਸ ਸਮਾਗਮ ਨੂੰ ਯਾਦਗਾਰੀ ਬਣਾਇਆ ਗਿਆ।

PunjabKesari

ਗਲਾਸਗੋ ਇੰਡੀਅਨ ਦੇ ਕਲਾਕਾਰਾਂ ਵੱਲੋਂ ਬਹੁਤ ਹੀ ਮਿਹਨਤ ਕਰਨ ਉਪਰੰਤ ਇਕਸੁਰ ਹੋ ਕੇ ਸੰਗੀਤਕ ਪੇਸ਼ਕਾਰੀ ਕੀਤੀ ਗਈ। ਇਸ ਸਮਾਗਮ ਦੀ ਸਮੁੱਚੇ ਭਾਈਚਾਰੇ ਨੂੰ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵਧਾਈ ਪੇਸ਼ ਕੀਤੀ ਗਈ। ਗਣੇਸ਼ ਜੀ ਦੀ ਮੂਰਤੀ ਨੂੰ ਟਾਰਬੈਟ ਦੇ ਪਾਣੀਆਂ ’ਚ ਪ੍ਰਵਾਹ ਕੀਤਾ ਗਿਆ।

 


author

Manoj

Content Editor

Related News