ਸਕਾਟਲੈਂਡ: ਸੁਰੱਖਿਆ ਦੇ ਮੱਦੇਨਜ਼ਰ ਗਲਾਸਗੋ ਦੀ ਕੈਲਵਿੰਗਰੋਵ ਪਾਰਕ ''ਚ ਲੱਗਣਗੇ CCTV ਕੈਮਰੇ

Thursday, Apr 15, 2021 - 03:04 PM (IST)

ਸਕਾਟਲੈਂਡ: ਸੁਰੱਖਿਆ ਦੇ ਮੱਦੇਨਜ਼ਰ ਗਲਾਸਗੋ ਦੀ ਕੈਲਵਿੰਗਰੋਵ ਪਾਰਕ ''ਚ ਲੱਗਣਗੇ CCTV ਕੈਮਰੇ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਤਾਲਾਬੰਦੀ ਨਿਯਮਾਂ ਵਿਚ ਢਿੱਲ ਅਤੇ ਬਦਲਦੇ ਮੌਸਮ ਕਰਕੇ ਸਕਾਟਲੈਂਡ ਦੀਆਂ ਪਾਰਕਾਂ ਵਿਚ ਲੋਕਾਂ ਦੀ ਸ਼ਮੂਲੀਅਤ ਵਧਣ ਲੱਗੀ ਹੈ। ਇਸ ਲਈ ਗਲਾਸਗੋ ਵਿਚ ਕੌਂਸਲ ਨੌਜਵਾਨਾਂ ਨੂੰ ਸ਼ਰਾਬ ਪੀਣ ਅਤੇ ਸਮਾਜ-ਵਿਰੋਧੀ ਵਿਵਹਾਰ ਤੋਂ ਬਚਾਉਣ ਲਈ ਸ਼ਹਿਰ ਦੇ ਪ੍ਰਮੁੱਖ ਪਾਰਕ ਵਿਚ ਸੀ.ਸੀ.ਟੀ.ਵੀ ਕੈਮਰੇ ਲਗਾ ਰਹੀ ਹੈ।

ਗਰਮੀਆਂ ਦੇ ਮਹੀਨਿਆਂ ਤੋਂ ਪਹਿਲਾਂ ਲਾਕਡਾਊਨ ਵਿਚ ਢਿੱਲ ਮਿਲਣੀ ਜਾਰੀ ਹੈ ਤੇ ਸੈਲਾਨੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਗਲਾਸਗੋ ਕੌਂਸਲ ਅਨੁਸਾਰ ਕੈਲਵਿੰਗਰੋਵ ਪਾਰਕ ਵਿਚ ਸੁਰੱਖਿਆ ਕੈਮਰੇ ਲਗਾਏ ਜਾਣਗੇ। ਸੀ.ਸੀ.ਟੀ.ਵੀ ਦੀ ਵਰਤੋਂ ਪਾਰਕ ਵਿਚ ਅਜਿਹੇ ਖੇਤਰਾਂ ਦੀ ਨਿਗਰਾਨੀ ਕਰਨ ਲਈ ਕੀਤੀ ਜਾਵੇਗੀ, ਜਿੱਥੇ ਜ਼ਿਆਦਾਤਰ ਨੌਜਵਾਨ ਇਕੱਠੇ ਹੁੰਦੇ ਹਨ। ਇਸ ਦੇ ਇਲਾਵਾ ਗੇਟ ਵੀ ਬੰਦ ਹੋ ਜਾਣਗੇ ਅਤੇ ਸੈਲਾਨੀਆਂ ਨੂੰ ਅਜਿਹੇ ਪ੍ਰਵੇਸ਼ ਦੁਆਰਾਂ ਵੱਲ ਭੇਜਿਆ ਜਾਵੇਗਾ ਜਿੱਥੇ ਕਮਿਊਨਿਟੀ ਇਨਫੋਰਸਮੈਂਟ ਅਧਿਕਾਰੀ ਸਟਾਫ ਨਾਲ ਕੰਮ ਕਰਨਗੇ।

ਇਹ ਕਦਮ ਪਾਰਕ ਵਿਚ ਹਾਲ ਹੀ ਵਿਚ ਹੋਏ ਸਮਾਜ ਵਿਰੋਧੀ ਵਿਵਹਾਰ ਤੋਂ ਬਾਅਦ ਲਿਆ ਗਿਆ ਹੈ। ਇਸ ਸਬੰਧੀ ਕੌਂਸਲ ਦੇ ਬੁਲਾਰੇ ਅਨੁਸਾਰ "ਕਿਲਵਿੰਗਰੋਵ ਪਾਰਕ ਗਲਾਸਗੋ ਦੀ ਸਭ ਤੋਂ ਮਸ਼ਹੂਰ ਪਾਰਕ ਹੈ ਪਰ ਅਜੋਕੇ ਸਮੇਂ ਵਿਚ ਪਾਰਕ ਦੇ ਅੰਦਰ ਸਮਾਜ ਵਿਰੋਧੀ ਵਿਵਹਾਰ ਨੂੰ ਲੈ ਕੇ ਸਵਾਲ ਉੱਠੇ ਹਨ। ਕੌਂਸਲ ਤੇ ਪੁਲਸ ਸਕਾਟਲੈਂਡ ਬਹੁਤ ਨੇੜਿਓਂ ਰਲ ਕੇ ਕੰਮ ਕਰ ਰਹੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਪਾਰਕ ਸਾਰੇ ਮਹਿਮਾਨਾਂ ਲਈ ਸੁਰੱਖਿਅਤ ਅਤੇ ਸਵਾਗਤਯੋਗ ਹੈ।"


 


author

cherry

Content Editor

Related News