ਗਲਾਸਗੋ ਨੇ ਦੁਨੀਆ ਦਾ ਸਭ ਤੋਂ ਵੱਧ ਦੋਸਤਾਨਾ ਸ਼ਹਿਰ ਹੋਣ ਦਾ ਖਿਤਾਬ ਕੀਤਾ ਆਪਣੇ ਨਾਮ

02/19/2021 2:06:22 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਇੱਕ ਸ਼ਹਿਰ ਨੂੰ ਜਨਤਕ ਵੋਟਾਂ ਦੇ ਨਾਲ ਦੁਨੀਆ ਦੇ ਸਭ ਤੋਂ ਵੱਧ ਮਿੱਤਰਤਾ ਪੂਰਣ ਸ਼ਹਿਰ ਵਜੋਂ ਨਾਮ ਦਿੱਤਾ ਗਿਆ ਹੈ। ਸਕਾਟਲੈਂਡ ਦੇ ਇਸ ਸ਼ਹਿਰ ਦਾ ਨਾਮ ਹੈ ਗਲਾਸਗੋ, ਜਿਸ ਨੇ ਇਹ ਖਿਤਾਬ ਆਪਣੇ ਨਾਮ ਕਰਨ ਲਈ ਡਬਲਿਨ, ਬੁੱਡਾਪੇਸਟ, ਵੈਨਕੁਵਰ, ਟੋਕਿਓ, ਕੋਪੇਨਹੇਗਨ ਅਤੇ ਮੈਲਬਰਨ ਵਰਗੇ ਸ਼ਹਿਰਾਂ ਨਾਲ ਮੁਕਾਬਲਾ ਕੀਤਾ ਹੈ। ਦੁਨੀਆ ਭਰ ਦੇ ਸ਼ਹਿਰਾਂ ਵਿੱਚ ਇਹ ਸਰਵੇ ਇੱਕ ਟਰੈਵਲ ਫਰਮ "ਰਫ ਗਾਈਡਜ਼" ਦੁਆਰਾ ਕੀਤਾ ਗਿਆ ਸੀ, ਜਿਸ ਨੇ ਫੇਸਬੁੱਕ ਅਤੇ ਟਵਿੱਟਰ 'ਤੇ ਆਪਣੇ ਫਾਲੋਅਰਜ਼ ਨੂੰ ਵੋਟ ਲਈ ਕਿਹਾ ਸੀ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਵਿਗਿਆਨੀ ਦੀ ਬਦੌਲਤ ਨਾਸਾ ਨੇ ਰਚਿਆ ਇਤਿਹਾਸ, ਮੰਗਲ ਗ੍ਰਹਿ 'ਤੇ ਉਤਰਿਆ ਰੋਵਰ 

ਗਲਾਸਗੋ ਨੂੰ ਦੂਜੀ ਵਾਰ ਰਫ ਗਾਈਡਜ਼ ਦੇ ਪਾਠਕਾਂ ਦੁਆਰਾ ਦੁਨੀਆ ਦਾ ਸਭ ਤੋਂ ਪਿਆਰਾ ਸ਼ਹਿਰ ਚੁਣਿਆ ਗਿਆ ਹੈ, ਇਸ ਤੋਂ ਪਹਿਲਾਂ ਵੀ 2014 ਵਿੱਚ ਗਲਾਸਗੋ ਨੇ ਇਹ ਪੁਰਸਕਾਰ ਜਿੱਤਿਆ ਸੀ। ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਵੋਟਾਂ ਦੀ ਇਸ ਪ੍ਰਕਿਰਿਆ ਵਿੱਚ 15 ਦੇਸ਼ਾਂ ਦੀ ਇੱਕ ਸੂਚੀ ਵਿੱਚੋਂ ਆਪਣੇ ਮਨਪਸੰਦ ਸ਼ਹਿਰ ਲਈ ਵੋਟ ਪਾਉਣ ਲਈ ਕਿਹਾ ਗਿਆ ਸੀ।ਇਸ ਦੇ ਇਲਾਵਾ ਇੱਕ ਵੈਬਸਾਈਟ ਦੁਆਰਾ ਸੰਸਾਰ ਦੇ ਵਧੀਆ ਸ਼ਹਿਰਾਂ ਦੀ ਤਿਆਰ ਕੀਤੀ ਗਈ, 2020 ਦੀ ਸੂਚੀ ਵਿੱਚ ਵੀ ਗਲਾਸਗੋ ਮੈਕਸੀਕੋ, ਸਾਲਟ ਲੇਕ ਸਿਟੀ ਅਤੇ ਕ੍ਰੈਕੋ ਨੂੰ ਕੱਟ ਕੇ 118 ਵੇਂ ਤੋਂ 96 ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇੰਨਾ ਹੀ ਨਹੀਂ ਗਲਾਸਗੋ ਦੇ ਡੇਨਿਸਟਨ ਖੇਤਰ ਨੂੰ  2020 ਵਿੱਚ ਟਾਈਮ ਮੈਗਜ਼ੀਨ ਦੇ ਸਾਲਾਨਾ ਪੋਲ ਵਿੱਚ ਦੁਨੀਆ ਦੇ 40 ਹੌਟਸਪੌਟਸ ਵਿੱਚੋਂ ਅੱਠਵੇ ਨੰਬਰ 'ਤੇ ਵਧੀਆ ਗੁਆਂਢੀ ਹੋਣ ਵਜੋਂ ਐਲਾਨਿਆ ਗਿਆ ਸੀ।


Vandana

Content Editor

Related News