ਸਕਾਟਲੈਂਡ ''ਚ ਵੱਧ ਰਿਹਾ ਨਸ਼ਿਆਂ ਦਾ ਰੁਝਾਨ, 7 ''ਚੋਂ 1 ਹੈ ਨਸ਼ੇ ਦਾ ਆਦੀ
Thursday, Mar 18, 2021 - 01:29 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਪਾਬੰਦੀਸ਼ੁਦਾ ਨਸ਼ਿਆਂ ਦੀ ਵਰਤੋਂ ਵਿੱਚ ਵਾਧਾ ਹੋ ਰਿਹਾ ਹੈ। ਸਕਾਟਲੈਂਡ ਦੇ ਸੱਤਾਂ ਵਿੱਚੋਂ ਇੱਕ ਵਿਅਕਤੀ ਨਸ਼ੀਲੇ ਪਦਾਰਥ ਲੈਂਦਾ ਹੈ। ਇਸ ਸੰਬੰਧੀ ਸਕਾਟਿਸ਼ ਕ੍ਰਾਈਮ ਐਂਡ ਜਸਟਿਸ ਵੱਲੋਂ ਸਾਲ 2018 ਤੋਂ 2020 ਦੇ ਵਿਚਕਾਰ ਕੀਤੇ ਸਰਵੇਖਣ ਅਨੁਸਾਰ 13.5 ਪ੍ਰਤੀਸ਼ਤ ਲੋਕ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਭੰਗ, ਕੋਕੀਨ ਅਤੇ ਗੋਲੀਆਂ ਆਦਿ ਦੀ ਵਰਤੋਂ ਕਰਦੇ ਹਨ।
ਸਕਾਟਲੈਂਡ ਸਰਕਾਰ ਦੇ ਸਰਵੇਖਣ ਵਿੱਚ ਲੱਗਭਗ 5,600 ਬਾਲਗਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਤੇ ਖੁਲਾਸਾ ਹੋਇਆ ਹੈ ਕਿ 19 ਨਸ਼ੀਲੀਆਂ ਦਵਾਈਆਂ ਵਿੱਚੋਂ 11 ਦਵਾਈਆਂ ਦੀ ਵਰਤੋਂ ਵਿੱਚ ਵਾਧਾ ਵੇਖਿਆ ਗਿਆ ਹੈ। ਕੋਕੀਨ ਦੀ ਵਰਤੋਂ ਵਿੱਚ 1.8 ਤੋਂ 3.0 ਪ੍ਰਤੀਸ਼ਤ ਤੱਕ ਵਾਧਾ ਹੋਇਆ ਅਤੇ ਭੰਗ 6.6 ਤੋਂ 6.9 ਪ੍ਰਤੀਸ਼ਤ। ਜਦਕਿ ਗੈਰ ਕਾਨੂੰਨੀ ਗੋਲੀਆਂ ਵਿੱਚ 3.3 ਪ੍ਰਤੀਸ਼ਤ ਤੋਂ ਅੱਧਿਓ ਵੱਧ ਵਾਧਾ ਦਰਜ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ-ਆਸਟ੍ਰੇਲੀਆ : ਸ਼ਖਸ ਨੇ ਔਰਤਾਂ ਨੂੰ ਬਣਾਇਆ ਗੁਲਾਮ, ਗਲੇ 'ਚ ਪੱਟਾ ਪਾ ਪਿੰਜ਼ਰੇ 'ਚ ਕੀਤਾ ਕੈਦ (ਤਸਵੀਰਾਂ)
ਇਸ ਦੇ ਇਲਾਵਾ ਕੋਰੋਨਾ ਪਾਬੰਦੀਆਂ ਤੋਂ ਪਹਿਲਾਂ ਕੀਤੇ ਗਏ ਇਸ ਸਰਵੇ ਵਿੱਚ ਹਿੰਸਕ ਅਪਰਾਧਾਂ ਦਾ 2008 ਤੋਂ ਬਾਅਦ ਹੁਣ ਤੱਕ 39 ਫੀਸਦੀ ਤੱਕ ਘਟਣ ਦਾ ਵੀ ਖੁਲਾਸਾ ਕੀਤਾ ਗਿਆ ਹੈ। ਜਸਟਿਸ ਸੈਕਟਰੀ ਹਮਜ਼ਾ ਯੂਸਫ਼ ਅਨੁਸਾਰ ਅਧਿਕਾਰਤ ਸਰੋਤਾਂ ਤੋਂ ਮਿਲੀ ਜਾਣਕਾਰੀ ਦਰਸਾਉਂਦੀ ਹੈ ਕਿ ਹਿੰਸਕ ਅਪਰਾਧ ਪਿਛਲੇ ਦਹਾਕੇ ਦੌਰਾਨ ਕਾਫ਼ੀ ਘਟਿਆ ਹੈ।
ਨੋਟ- ਸਕਾਟਲੈਂਡ ਵਿਚ ਵਧਿਆ ਨਸ਼ਿਆਂ ਦਾ ਰੁਝਾਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।