ਗਲਾਸਗੋ ਦੇ ਐੱਨ.ਐੱਚ.ਐੱਸ. ਸਟਾਫ ਨੂੰ ਕੋਰੋਨਾ ਵੈਕਸੀਨ ਲਈ ਕਰਨਾ ਪਿਆ ਘੰਟਿਆਂ ਬੱਧੀ ਇੰਤਜ਼ਾਰ

01/07/2021 1:52:23 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਟੀਕਾਕਰਨ ਦੀ ਸ਼ੁਰੂ ਕੀਤੀ ਮੁਹਿੰਮ ਵਿੱਚ ਸਿਹਤ ਕਰਮਚਾਰੀਆਂ ਨੂੰ ਟੀਕਾ ਪ੍ਰਾਪਤ ਕਰਨ ਦੀ ਤਰਜੀਹ ਵਿਚ ਰੱਖਿਆ ਗਿਆ ਹੈ ਪਰ ਗਲਾਸਗੋ ਦੇ ਐੱਨ.ਐੱਚ.ਐੱਸ ਸਟਾਫ ਨੂੰ ਕੋਰੋਨਾਵਾਇਰਸ ਦਾ ਟੀਕਾ ਲਗਵਾਉਣ ਲਈ ਸਮੱਸਿਆ ਦਾ ਸਾਹਮਣਾ ਕਰਦਿਆਂ ਠੰਢੇ ਮੌਸਮ ਵਿੱਚ ਕਈ ਘੰਟੇ ਲਾਈਨਾਂ ਵਿੱਚ ਇੰਤਜ਼ਾਰ ਕਰਨਾ ਪਿਆ ਹੈ। ਇਸ ਪ੍ਰਕਿਰਿਆ ਵਿੱਚ ਐਡਮਿਨ ਦੀ ਗਲਤੀ ਕਾਰਨ ਟੀਕਾਕਰਨ ਅਮਲੇ ਦੁਆਰਾ ਟੀਕਾ ਲਗਾਉਣ ਲਈ ਸਾਹਮਣੇ ਨਾ ਆਉਣ ਦੇ ਕਾਰਨ ਹੈਲਥ ਵਰਕਰਾਂ ਨੂੰ ਰਾਇਲ ਇਨਫਰਮਰੀ ਗਲਾਸਗੋ ਦੇ ਬਾਹਰ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਲਈ ਮਜ਼ਬੂਰ ਹੋਣਾ ਪਿਆ। 

ਪੜ੍ਹੋ ਇਹ ਅਹਿਮ ਖਬਰ- ਸਹੀ ਸਮੇਂ 'ਤੇ ਖੋਲ੍ਹਾਂਗੇ ਪੱਤੇ, ਹੈਰਾਨ ਰਹਿ ਜਾਵੇਗੀ ਇਮਰਾਨ ਸਰਕਾਰ : ਮੌਲਾਨਾ

ਇਸ ਸੰਬੰਧੀ ਕਰਮਚਾਰੀਆਂ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਕੜਾਕੇ ਦੀ ਠੰਢ ਵਿੱਚ ਉਹ ਟੀਕੇ ਲਈ ਦੋ ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਇੰਤਜ਼ਾਰ ਕਰ ਰਹੇ ਹਨ। ਇਸ ਮਾਮਲੇ ਵਿੱਚ ਹੋਈ ਦੇਰੀ ਕਾਰਨ ਹਸਪਤਾਲ ਪ੍ਰਬੰਧਕਾਂ ਵੱਲੋਂ ਸਿਹਤ ਵਰਕਰਾਂ ਨੂੰ ਹੋਈ ਸਮੱਸਿਆ ਲਈ ਮਾਫੀ ਮੰਗੀ ਗਈ ਹੈ। ਐੱਨ.ਐੱਚ.ਐੱਸ  ਗਲਾਸਗੋ ਅਤੇ ਕਲਾਈਡ ਦੇ ਇੱਕ ਬੁਲਾਰੇ ਮੁਤਾਬਕ, ਗਲਾਸਗੋ ਰਾਇਲ ਇਨਫਰਮਰੀ ਆਪਣੀ ਕੋਵਿਡ-19 ਟੀਕਾਕਰਨ ਸਮਾਂ ਸਾਰਣੀ ਵਿੱਚ ਹੋਈ ਗਲਤੀ ਕਾਰਨ ਆਪਣੀਆਂ ਸੇਵਾਵਾਂ ਦੇਣ 'ਚ ਅਸਮਰੱਥ ਸੀ ਅਤੇ ਟੀਕਾਕਰਨ ਅਮਲਾ ਟੀਕੇ ਦੀ ਖੁਰਾਕ ਮੁਹੱਈਆ ਕਰਵਾਉਣ ਲਈ ਸਾਈਟ 'ਤੇ ਉਪਲੱਬਧ ਨਹੀਂ ਸੀ। ਇੰਨਾ ਹੀ ਨਹੀਂ ਹਸਪਤਾਲ ਪ੍ਰਸ਼ਾਸਨ ਨੇ ਇਸ ਸੰਬੰਧੀ ਅਫਸੋਸ ਪ੍ਰਗਟ ਕਰਦਿਆਂ ਟੀਕਾ ਲਗਵਾਉਣ ਤੋਂ ਖੁੰਝ ਗਏ ਕਰਮਚਾਰੀਆਂ ਲਈ ਇੱਕ ਹੋਰ ਮੌਕਾ ਦੇਣ ਦੀ ਗੱਲ ਕਹੀ ਗਈ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
 


Vandana

Content Editor

Related News